ਚੰਡੀਗੜ੍ਹ: 'ਗੁਰਦਾਸਪੁਰ 'ਚ ਇੱਕ ਦਿਨ ਪਹਿਲਾਂ ਹੋਈ ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਰੈਲੀ ਨਾਲ ਮਾਝੇ 'ਚ ਚੱਲੀ ਸਿਆਸੀ ਹਨੇਰੀ 'ਚ ਵਿਰੋਧੀ ਸਿਆਸੀ ਦਲ ਤੀਲਿਆਂ ਵਾਂਗ ਉੱਡ ਗਏ ਹਨ। ਇਸ ਹਨੇਰੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਆਸੀ ਆਗੂਆਂ ਦਾ ਭਾਜਪਾ 'ਚ ਸ਼ਾਮਲ ਹੋਣ ਦਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਪ੍ਰਧਾਨ ਮਿਊਂਸੀਪਲ ਕਮੇਟੀ ਸੁਜਾਨਪੁਰ ਰਾਜ ਕੁਮਾਰ ਗੁਪਤਾ ਤੇ ਹੋਰ ਆਗੂਆਂ ਨੂੰ ਭਾਜਪਾ 'ਚ ਸ਼ਾਮਲ ਕਰਨ ਮੌਕੇ ਕੀਤਾ।
ਅਕਾਲੀ ਆਗੂ ਦਾ ਪਾਰਟੀ 'ਚ ਸਵਾਗਤ: ਦੱਸ ਦਈਏ ਕਿ ਰਾਜ ਕੁਮਾਰ ਗੁਪਤਾ ਦੀਨਾਨਗਰ ਇਲਾਕੇ ਦਾ ਵੱਡਾ ਸਿਆਸੀ ਚਿਹਰਾ ਹਨ ਤੇ ਉਹ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਹਨ। ਵੱਖ-ਵੱਖ ਸਿਆਸੀ ਆਗੂਆਂ ਦੀ ਭਾਜਪਾ 'ਚ ਸ਼ਮੂਲੀਅਤ ਕਰਨ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਪਠਾਨਕੋਟ ਵਿਜੇ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਭਾਜਪਾ ਪੰਜਾਬ ਵਿਨਿਤ ਜੋਸ਼ੀ ਆਦਿ ਵੀ ਮੌਜੂਦ ਸਨ।
ਇੰਨ੍ਹਾਂ ਨੇ ਵੀ ਫੜਿਆ ਭਾਜਪਾ ਦਾ ਕਮਲ: ਇਸ ਮੌਕੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਪੀਐਮ ਮੋਦੀ ਦੇ ਵਿਕਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ ਰਾਜ ਕੁਮਾਰ ਗੁਪਤਾ ਸਮੇਤ ਠਾਕੁਰ ਖਜੂਰ ਸਿੰਘ, ਸੁਭਾਸ਼ ਚੰਦਰ, ਠਾਕੁਰ ਕਰਨ ਸਿੰਘ, ਠਾਕੁਰ ਕਮਲ ਸਿੰਘ, ਸਰਦਾਰ ਪ੍ਰੇਮ ਸਿੰਘ, ਰਾਜੇਂਦਰ ਸ਼ਰਮਾ, ਦੀਪਕ ਸ਼ਰਮਾ, ਵਿਪਨ ਮਹਾਜਨ, ਅਨਿਲ ਮਹਾਜਨ, ਵਿਕਰਮ ਭੰਡਾਰੀ, ਪ੍ਰਧਾਨ ਬੋਧਰਾਜ, ਗੌਰਵ ਕਸ਼ਯਪ, ਵਰੁਣ ਧੀਮਾਨ, ਡਾ. ਰਾਹੁਲ ਪੁਰੀ, ਗਗਨਦੀਪ, ਸੰਨੀ ਕਸ਼ਿਸ਼, ਅੰਕਿਤ ਮਹਿਰਾ, ਪਾਰਸ ਸ਼ਰਮਾ, ਯੁਵਰਾਜ ਸ਼ਰਮਾ ਤੇ ਰਾਹੁਲ ਮਹਾਜਨ ਆਦਿ ਆਗੂਆਂ ਨੇ ਭਾਜਪਾ ਦੀ ਅਗਵਾਈ ਕਬੂਲੀ ਹੈ।
ਇਸ ਮੌਕੇ ਸੂਬਾ ਪ੍ਰਧਾਨ ਭਾਜਪਾ ਪੰਜਾਬ ਸੁਨੀਲ ਜਾਖੜ ਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਰਾਜ ਕੁਮਾਰ ਗੁਪਤਾ ਤੇ ਹੋਰ ਆਗੂਆਂ ਦੇ ਗਲ਼ਾਂ 'ਚ ਭਾਜਪਾ ਦਾ ਪਟਕਾ ਪਾ ਕੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ।
- ਕਪੂਰਥਲਾ 'ਚ ਦੇਰ ਰਾਤ ਲੱਗੀ ਅਚਾਨਕ ਅੱਗ, ਵੱਡੇ ਨੁਕਸਾਨ ਤੋਂ ਰਿਹਾ ਬਚਾਅ - Fire broke out in Kapurthala
- ਪੀਐੱਮ ਮੋਦੀ ਦਾ ਬਿਆਨ, ਕਿਹਾ- ਮੈਂ ਲਗਾਤਾਰ ਸੱਤ ਵਾਰ ਭਾਜਪਾ ਨੂੰ ਚੋਣਾਂ ਜਿੱਤਾ ਸਕਦਾ ਹਾਂ - LOK SABHA ELECTION 2024
- ਲੁਧਿਆਣਾ 'ਚ ਕਿਸ ਉਮੀਦਵਾਰ ਦਾ ਕਿਸ ਨਾਲ ਹੈ ਮੁਕਾਬਲਾ, ਆਮ ਲੋਕਾਂ ਨੇ ਕਿਹਾ - ਆਜ਼ਾਦ ਉਮੀਦਵਾਰ ਦਾ ਵੀ ਲੱਗ ਸਕਦੈ ਦਾਅ - Lok Sabha Elections 2024
(PRESS NOTE)