ਫਤਿਹਗੜ੍ਹ ਸਾਹਿਬ/ਲੁਧਿਆਣਾ : ਫਤਿਹਗੜ੍ਹ ਸਾਹਿਬ ਦੇ ਨੇੜੇ ਪੈਣ ਦੇ ਸ਼ਹਿਰ ਬੱਸੀ ਪਠਾਣਾ ਵਿੱਖੇ ਕਿਸਾਨ ਅਤੇ ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ ਦੀ ਮਦਦ ਦੇ ਨਾਲ ਅਤੇ ਕਿਸਾਨ ਏਕਤਾ ਯੂਨੀਅਨ ਦੀ ਅਗਵਾਈ ਹੇਠ ਝੋਨੇ ਦੀ ਲਿਫਟਿੰਗ ਨਾ ਹੋਣ ਦੇ ਕਾਰਨ ਕਿਸਾਨਾਂ ਦੀ ਹੋ ਰਹੀ ਲੁੱਟ ਖੁਸਟ ਦੇ ਵਿਰੋਧ ਵਿੱਚ ਅੱਕੇ ਕਿਸਾਨਾਂ ਵੱਲੋਂ ਬਸੀ ਤੋਂ ਮਰਿੰਡਾ ਰੋਡ ਊਸ਼ਾ ਮਾਤਾ ਦੇ ਮੰਦਿਰ ਦੇ ਸਾਹਮਣੇ ਰੋਡ ਦੇ ਉੱਪਰ ਚੱਕਾ ਜਾਮ ਕਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ।
ਕਾਗਜ਼ਾਂ ਦੇ ਵਿੱਚ ਪਹਿਲੀ ਤਰੀਕ ਤੋਂ ਸ਼ੁਰੂ ਹੋ ਚੁੱਕੀ ਖਰੀਦ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਬਜੀਦਪੁਰ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਪੰਜਾਬ ਨੇ ਦੱਸਿਆ ਕਿ ਮਸਲਾ ਬੜਾ ਗੰਭੀਰ ਹੈ ਕਿ ਕਿਸਾਨ ਛੇ ਮਹੀਨੇ ਸਖ਼ਤ ਮਿਹਨਤ ਕਰਕੇ ਫਸਲ ਮੰਡੀਆਂ ਵਿੱਚ ਲੈ ਕੇ ਆਉਂਦਾ ਹੈ। ਇਹ ਬੜੀਆਂ ਆਸਾਂ ਹੁੰਦੀਆਂ ਹਨ ਪਰ ਫਸਲ ਪੰਜਾਬ ਸਰਕਾਰ ਦੀ ਖਰੀਦ ਕਾਗਜ਼ਾਂ ਦੇ ਵਿੱਚ ਪਹਿਲੀ ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ। ਅੱਜ ਤੱਕ ਝੋਨਾ ਜਿਹੜਾ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਪਿਆ ਚੁੱਕਿਆ ਨਹੀਂ ਸੀ ਜਾ ਰਿਹਾ ਖਰੀਦ ਨਹੀਂ ਸੀ ਹੋ ਰਹੀ। ਇਸ ਸਬੰਧੀ ਅਸੀਂ ਅੱਜ ਜਿਹੜਾ ਪ੍ਰੋਗਰਾਮ ਵਿੱਚ ਵਿਰੋਧ ਕੀਤਾ ਅਤੇ ਐਸਡੀਐਮ ਸਾਹਿਬ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਉਤੇ ਵਿਸ਼ਵਾਸ ਕਰਕੇ ਇਹ ਧਰਨਾ ਮੁਲਤਵੀ ਕਰ ਰਹੇ ਹਾਂ ਜੇ ਨਹੀਂ ਹੱਲ ਹੁੰਦਾ ਤਾਂ ਮਸਲਾ ਕੱਲੇ ਬੱਸੀ ਪਠਾਣਾਂ ਮੰਡੀ ਦਾ ਨਹੀਂ ਪੂਰੇ ਪੰਜਾਬ ਦਾ ਹੈ। ਪੂਰੇ ਪੰਜਾਬ ਦੇ ਵਿੱਚ ਸਾਡੀ ਪੰਜਾਬ ਦੀ ਟੀਮ ਨਾਲ ਸਾਡੀ ਗੱਲ ਹੋਈ ਹੈ, ਕਿ ਵੱਡਾ ਪ੍ਰੋਗਰਾਮ ਦੇ ਕੇ ਪੂਰੇ ਪੰਜਾਬ ਦੇ ਵਿੱਚ ਵੱਡੀਆਂ ਸੜਕਾਂ ਹਾਈਵੇ ਜਿਹੜੇ ਬਲਾਕ ਕੀਤੇ ਜਾਣਗੇ ਤੇ ਉਦੋਂ ਤੱਕ ਰੋਕ ਕੇ ਰੱਖੇ ਜਾਣਗੇ ਜਦੋਂ ਤੱਕ ਝੋਨੇ ਦਾ ਦਾਣਾ ਦਾਣਾ ਜਿਹੜਾ ਮੰਡੀਆਂ ਚੋਂ ਨਹੀਂ ਚੁੱਕਿਆ ਜਾਂਦਾ। ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹੁੰਦਾ ਕਿ ਪ੍ਰਸ਼ਾਸਨ ਜਿਹੜੀਆਂ ਗੁੱਜੀਆ ਹਰਕਤਾਂ 'ਤੇ ਆਇਆ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣ ਦਿਆਂਗੇ ਪਰਾਲੀ ਨੂੰ ਅੱਗ ਲਾਉਣਾ ਜਿਹੜਾ ਉਹ ਵੀ ਸਾਡੀ ਮਜ਼ਬੂਰੀ ਹੈ।
ਲੁਧਿਆਣਾ ਮੰਡੀ ਵਿੱਚ ਕਿਸਾਨਾਂ ਤੇ ਆੜਤੀਆਂ ਵੱਲੋਂ ਇੱਕ ਵੱਡਾ ਇਕੱਠ
ਪੰਜਾਬ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਨੂੰ ਲੈ ਕੇ ਆੜਤੀ ਅਤੇ ਕਿਸਾਨ ਪਰੇਸ਼ਾਨ ਨਜ਼ਰ ਹਨ। ਸਮੇਂ ਸਿਰ ਲਿਫਟਿੰਗ ਨਾ ਹੋਣ ਦੇ ਚਲਦਿਆਂ ਮੰਡੀਆਂ ਵੱਚ ਝੋਨੇ ਦੇ ਅੰਬਾਰ ਲੱਗ ਗਏ ਹਨ ਅਤੇ ਹੁਣ ਆੜਤੀਆਂ ਦੇ ਕੋਲ ਨਵਾਂ ਸਟੋਕ ਰੱਖਣ ਲਈ ਥਾਂ ਨਹੀਂ ਬਚੀ ਹੈ। ਆੜਤੀਆਂ ਵੱਲੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਹੈ। ਲੁਧਿਆਣਾ ਮੰਡੀ ਵਿੱਚ ਕਿਸਾਨਾਂ ਤੇ ਆੜਤੀਆਂ ਵੱਲੋਂ ਇੱਕ ਵੱਡਾ ਇਕੱਠ ਕਰ ਮੀਟਿੰਗ ਕਰ ਫੈਸਲਾ ਫੈਸਲਾ ਲਿਆ ਕੇ 20 ਅਕਤੂਬਰ ਦਿਨ ਐਤਵਾਰ ਨੂੰ ਕਿਸਾਨ ਅਤੇ ਆੜਤੀ ਇਕੱਠੇ ਹੋ ਕੇ ਪਹਿਲਾਂ ਮੰਡੀ ਦੇ ਵਿੱਚ ਪ੍ਰਦਰਸ਼ਨ ਕਰਨਗੇ। ਉਸ ਤੋਂ ਬਾਅਦ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਜਾ ਕੇ ਉਸ ਨੂੰ ਅਣਮਿੱਥੇ ਸਮੇਂ ਲਈ ਮੁਫਤ ਕਰ ਦੇਣਗੇ ਅਤੇ ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਲੋੜ ਪੈਣ 'ਤੇ ਸੜਕਾਂ ਉੱਤੇ ਵੀ ਜਾਮ ਕਰਨਗੇ।
ਸੁਣਵਾਈ ਨਾ ਹੋਈ ਤਾਂ ਮਜਬੂਰ ਹੋ ਕੇ ਉਹ ਪ੍ਰਦਰਸ਼ਨ ਕਰਨ
ਕਿਸਾਨ 20 ਅਕਤੂਬਰ ਨੂੰ ਝੋਨੇ ਦੀਆਂ ਬੋਰੀਆਂ ਲੈ ਕੇ ਲਾਡੋਵਾਲ ਪਹੁੰਚਣਗੇ ਅਤੇ ਸੜਕ 'ਤੇ ਬੋਰੀਆਂ ਰੱਖ ਕੇ ਪ੍ਰਦਰਸ਼ਨ ਕਰਨਗੇ। ਕਿਸਾਨ ਆਗੂ ਦਿਲਬਾਗ ਸਿੰਘ ਮੁਤਾਬਿਕ ਸਰਕਾਰ ਨੂੰ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ। ਪਰ ਸਰਕਾਰ ਆਪਣਾ ਟਾਈਮ ਟਪਾ ਰਹੀ ਹੈ। ਜੇਕਰ ਸੁਣਵਾਈ ਨਾ ਹੋਈ ਤਾਂ ਮਜਬੂਰ ਹੋ ਕੇ ਉਹ ਪ੍ਰਦਰਸ਼ਨ ਕਰਨਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਫੈਸਲੇ ਲਏ ਜਾ ਸਕਦੇ ਹਨ। ਆੜਤੀਆਂ ਵੱਲੋਂ ਵੀ ਇਸ ਗੱਲ ਵਿੱਚ ਹਾਮੀ ਭਰੀ ਗਈ। ਉਨ੍ਹਾਂ ਨੇ ਕਿਹਾ ਕਿ ਲਿਫਟਿੰਗ ਨਾ ਹੋਣ ਦੇ ਚਲਦਿਆਂ ਉਹ ਪਰੇਸ਼ਾਨ ਹਨ ਅਤੇ ਹੋਰ ਮਾਲਕ ਦੀ ਖਰੀਦ ਕਰ ਕਿੱਥੇ ਰੱਖਣ। ਉਨ੍ਹਾਂ ਨੇ ਕਿਹਾ ਕਿ ਜੇਕਰ ਮੀਹ ਕਹਿਣਾ ਹੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਝੋਨਾ ਸਾਂਭਣ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕਿਸਾਨਾਂ ਨਾਲ ਮੁੜ ਕੇ 20 ਤਰੀਕ ਨੂੰ ਟੋਲ ਪਲਾਜਾ ਉੱਪਰ ਵੱਡਾ ਪ੍ਰਦਰਸ਼ਨ ਕਰਨਗੇ। ਆੜਤੀਆਂ ਨੇ ਕਿਹਾ ਕਿ ਅਜਿਹੇ ਹਾਲਾਤ ਪਹਿਲਾਂ ਨਹੀਂ ਬਣੇ। ਕਿਸਾਨਾਂ ਦੇ ਨਾਲ ਉਹ ਵੀ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣਗੇ।
ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ
ਜੇਕਰ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਨਹੀਂ ਵਿਕ ਰਹੀ ਹੈ। ਲੁਧਿਆਣਾ ਅਨਾਜ ਮੰਡੀ ਦੇ ਵਿੱਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੁਤਾਬਿਕ ਕੋਈ ਤਿੰਨ ਦਿਨ ਤੋਂ ਕੋਈ ਚਾਰ ਦਿਨ ਤੋਂ ਮੰਡੀ ਦੇ ਵਿੱਚ ਹੈ ਰਾਤ ਵੀ ਮੰਡੀ ਵਿੱਚ ਹੀ ਕੱਟਣੀ ਪੈਂਦੀ ਹੈ। ਨਾ ਹੀ ਮੰਡੀ ਵਿੱਚ ਪੁਖਤਾ ਪ੍ਰਬੰਧ ਹਨ ਇਥੋਂ ਤੱਕ ਕਿ ਉਨ੍ਹਾਂ ਨੂੰ ਅਦਾਇਗੀ ਵੀ ਨਹੀਂ ਹੋਈ। ਕਿਸਾਨਾਂ ਮੁਤਾਬਕ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਜਦੋਂ ਤੱਕ ਲਿਫਟਿੰਗ ਨਹੀਂ ਹੋਵੇਗੀ, ਉਨ੍ਹਾਂ ਦੀ ਅਦਾਇਗੀ ਨਹੀਂ ਹੋਵੇਗੀ, ਮਜਬੂਰੀ 'ਚ ਉਨ੍ਹਾਂ ਨੂੰ ਮੰਡੀ ਦੇ ਵਿੱਚ ਹੀ ਸਮਾਂ ਕੱਢਣਾ ਪੈ ਰਿਹਾ ਹੈ।