ਮਾਨਸਾ: ਖੇਤੀਬਾੜੀ ਵਿਭਾਗ ਵੱਲੋਂ ਮਾਨਸਾਂ ਦੇ ਵਿੱਚ ਨਰਮੇ ਦੀ ਬਿਜਾਈ ਦੇ ਸੀਜਨ ਤੋਂ ਪਹਿਲਾਂ 9 ਦੁਕਾਨਾਂ ਤੋਂ 11 ਸੈਂਪਲ ਲਏ ਗਏ ਸਨ ਅਤੇ ਇਹ ਸੈਂਪਲ ਫੇਲ ਹੋਣ ਤੋਂ ਬਾਅਦ ਵਿਭਾਗ ਵੱਲੋਂ ਨੌ ਦੁਕਾਨਾਂ ਦੇ ਲਾਈਸੈਂਸ ਰੱਦ ਕਰਕੇ ਸੰਬੰਧਿਤ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸੀ ਲਾਈਸੈਂਸ ਰੱਦ ਕਰਨ ਦੇ ਵਿਰੋਧ ਚੋਂ ਅੱਜ ਪੰਜਾਬ ਸੀਡ ਤੇ ਪੈਸਟੀਸਾਈਡ ਐਸੋਸੀਏਸ਼ਨ ਵੱਲੋਂ ਜ਼ਿਲਾ ਖੇਤੀਬਾੜੀ ਦਫਤਰ ਦੇ ਬਾਹਰ ਧਰਨਾ ਲਗਾ ਕੇ ਨਾਰੇਬਾਜੀ ਕੀਤੀ ਗਈ।
ਦੱਸਣਯੋਗ ਹੈ ਕਿ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਉੱਤੇ ਸਫੇਦ ਮੱਖੀ ਦਾ ਮੱਛਰ ਦਾ ਹਮਲਾ ਲਗਾਤਾਰ ਜਾਰੀ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਘਟੀਆ ਬੀਜ ਅਤੇ ਕੀਟ ਨਾਸ਼ਕ ਦਵਾਈਆਂ ਕਿਸਾਨਾਂ ਨੂੰ ਮਾਰਕੀਟ ਵਿੱਚ ਦਿੱਤੇ ਜਾਣ ਦੀ ਦੁਹਾਈ ਦਿੱਤੀ ਜਾ ਰਹੀ ਸੀ, ਜਿਸ ਤਹਿਤ ਵਿਭਾਗ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਨੌ ਦੁਕਾਨਾਂ ਦੇ ਲਾਈਸੈਂਸ ਰੱਦ ਕਰਕੇ ਕੰਪਨੀਆਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ 9 ਦੁਕਾਨਾਂ ਦੇ ਲਾਇਸੈਂਸ ਰੱਦ ਕੀਤੇ ਗਏ ਸਨ ਜਿਸ ਤੋਂ ਬਾਅਦ ਅੱਜ ਪੰਜਾਬ ਸੀਡ ਐਂਡ ਪੈਸਟੀਸਾਈਡ ਐਸੋਸੀਏਸ਼ਨ ਵੱਲੋਂ ਖੇਤੀਬਾੜੀ ਵਿਭਾਗ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਨਾਰੇਬਾਜੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਦੁਕਾਨਾਂ ਤੇ ਕਾਰਵਾਈ ਦੀ ਬਜਾਏ ਸਬੰਧਿਤ ਕੰਪਨੀ ਤੇ ਕਾਰਵਾਈ ਕੀਤੀ ਜਾਵੇ।
ਕੰਪਨੀਆਂ ਖਿਲਾਫ ਹੋਵੇ ਕਾਰਵਾਈ: ਉਥੇ ਹੀ ਐਸੋਸਿਏਸ਼ਨ ਮੈਂਬਰਾਂ ਨੇ ਕਿਹਾ ਕਿ ਮਾਨਤਾ ਪ੍ਰਾਪਤ ਕੰਪਨੀਆਂ ਤੋਂ ਉਹਨਾਂ ਕੋਲ ਪੈਕਟ ਬੰਦ ਬੀਜ ਆਉਂਦੇ ਹਨ ਅਤੇ ਇਸੇ ਤਰ੍ਹਾਂ ਹੀ ਅੱਗੇ ਕਿਸਾਨਾਂ ਨੂੰ ਸਪਲਾਈ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਸੈਂਪਲ ਫੇਲ ਹੋਏ ਹਨ ਤਾਂ ਸੰਬੰਧਿਤ ਕੰਪਨੀਆਂ ਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਦੋਂ ਕਿ ਇਸ ਦੇ ਉਲਟ ਦੁਕਾਨਦਾਰਾਂ ਤੇ ਲਾਈਸੈਂਸ ਰੱਦ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਕੰਪਨੀਆਂ ਮਾਨਤਾ ਪ੍ਰਾਪਤ ਹਨ ਅਤੇ ਇਹਨਾਂ ਤੋਂ ਬੀਜ ਦੀ ਸਪਲਾਈ ਹੁੰਦੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਿਸਾਨ ਵੱਲੋਂ ਅਜੇ ਤੱਕ ਬੀਜ ਖਰਾਬ ਹੋਣ ਜਾਂ ਬੀਜ ਹਰਾ ਨਾ ਹੋਣ ਦੀ ਨਾ ਤਾਂ ਪੈਸਟੀਸਾਈਡ ਕੋ ਐਸੋਸੀਏਸ਼ਨ ਕੋਲ ਕੋ ਸ਼ਿਕਾਇਤ ਆਈ ਹੈ ਅਤੇ ਨਾ ਹੀ ਖੇਤੀਬਾੜੀ ਵਿਭਾਗ ਕੋਲ ਕੋਈ ਸ਼ਿਕਾਇਤ ਆਈ ਹੈ। ਉਹਨਾਂ ਕਿਹਾ ਕਿ ਜਾਣ ਬੁੱਝ ਕੇ ਦੁਕਾਨਦਾਰਾਂ ਨੂੰ ਵਿਭਾਗ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਜੋਂ ਅੱਜ ਉਹਨਾਂ ਨੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰਾਂ ਦੇ ਲਾਈਸੈਂਸ ਰੱਦ ਕਰਨ ਦੀ ਬਜਾਏ ਸਬੰਧਿਤ ਬੀਜ ਕੰਪਨੀਆਂ ਤੇ ਕਾਰਵਾਈ ਕੀਤੀ ਜਾਵੇ।
- ਨਿਰਮਲਾ ਸੀਤਾਰਮਨ ਦੇ ਬਜਟ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਸ਼ੇਅਰ ਬਾਜ਼ਾਰ ਤੋਂ ਮੋਹ ਭੰਗ, ਇੰਨੇ ਕਰੋੜ ਰੁਪਏ ਕਢਵਾਏ - Stock market after Budget
- ਕੇਂਦਰੀ ਬਜਟ 2024 'ਚ ਹੋਰਨਾਂ ਸੂਬਿਆਂ ਨੂੰ ਮਿਲੇ ਗੱਫੇ, ਪਰ ਪੰਜਾਬ ਨੂੰ ਕੀਤਾ ਗਿਆ ਅੱਖੋਂ ਪਰੋਖੇ, ਬਜਟ 'ਚ ਪੰਜਾਬ ਲਈ ਨਹੀਂ ਕੋਈ ਐਲਾਨ - PUNJAB IGNORED IN UNION BUDGET
- ਭਾਰਤ ਦਾ ਬਜਟ ਨੀਤੀ ਦੀ ਨਿਰੰਤਰਤਾ ਨੂੰ ਕਰਦਾ ਹੈ ਉਜਾਗਰ - UNION BUDGET 2024
ਜ਼ਿਕਰਯੋਗ ਹੈ ਕਿ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖਰਾਬ ਹੋ ਰਹੀ ਫਸਲ ਦੀ ਚਲਦਿਆਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਘਟੀਆ ਬੀਜ ਸਪਲਾਈ ਕਰਨ ਦੇ ਹਰ ਵਾਰ ਦੋਸ਼ ਲਗਾਏ ਜਾਂਦੇ ਨੇ।