ETV Bharat / state

ਰਵਨੀਤ ਬਿੱਟੂ ਨੇ ਗੁਰੂ ਨਾਨਕ ਸਟੇਡੀਅਮ ਦੇ ਸਿੰਥੈਟਿਕ ਟਰੈਕ ਦਾ ਕੀਤਾ ਉਦਘਾਟਨ, 'ਆਪ' ਵਿਧਾਇਕ ਨੇ ਰਵਨੀਤ ਬਿੱਟੂ ਨੂੰ ਆਖਿਆ ਮੰਦ ਬੁੱਧੀ

author img

By ETV Bharat Punjabi Team

Published : Mar 13, 2024, 8:06 PM IST

ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਨਵੇਂ ਤਿਆਰ ਹੋਏ ਸਿੰਥੈਟਿਕ ਟਰੈਕ ਦਾ ਉਦਘਾਟਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਰ ਦਿੱਤਾ। ਇਸ ਮਗਰੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਨੇ ਬਿੱਟੂ ਨੂੰ ਤੈਸ਼ ਵਿੱਚ ਆਕੇ ਮੰਦ ਬੁੱਧੀ ਬੱਚਾ ਆਖ ਦਿੱਤਾ।

synthetic track of Guru Nanak Stadium in Ludhiana
'ਆਪ' ਵਿਧਾਇਕ ਨੇ ਰਵਨੀਤ ਬਿੱਟੂ ਨੂੰ ਆਖਿਆ ਮੰਦ ਬੁੱਧੀ
ਉਦਘਾਟਨ ਨੂੰ ਲੈਕੇ ਸਿਆਸਤ

ਲੁਧਿਆਣਾ: ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ ਦਾ ਖੁਦ ਹੀ ਜਾਕੇ ਉਦਘਾਟਨ ਕਰ ਦਿੱਤਾ ਗਿਆ, 8.5 ਕਰੋੜ ਦੀ ਲਾਗਤ ਦੇ ਨਾਲ ਸਿੰਥੈਟਿਕ ਟਰੈਕ ਦਾ ਨਿਰਮਾਣ ਕੀਤਾ ਗਿਆ ਹੈ। ਉਦਘਾਟਨ ਮੌਕੇ ਸਾਬਕਾ ਕੈਬਿਨਟ ਮੰਤਰੀ ਦੀ ਪਤਨੀ ਮਮਤਾ ਆਸ਼ੂ ਅਤੇ ਕਾਂਗਰਸ ਦੇ ਹੋਰ ਵੀ ਆਗੂ ਮੌਜੂਦ ਸਨ। ਬਿੱਟੂ ਨੇ ਇਸ ਮੌਕੇ ਰਵਨੀਤ ਬਿੱਟੂ ਨੇ ਆਖਿਆ ਕਿ ਸੀਐੱਮ ਪੰਜਾਬ ਅਤੇ ਕੇਜਰੀਵਾਲ ਕੋਲ ਦਿਖਾਵਾ ਕਰਨ ਤੋਂ ਇਲਾਵਾ ਨੌਜਵਾਨਾਂ ਦੇ ਕੰਮਾਂ ਲਈ ਵਿਹਲ ਨਹੀਂ ਸੀ, ਇਸ ਲਈ ਉਨ੍ਹਾਂ ਨੇ ਸੀਐੱਮ ਮਾਨ ਦਾ ਕੰਮ ਸੁਖਾਲਾ ਕਰਦਿਆਂ ਇਹ ਟਰੈਕ ਨੌਜਵਾਨਾਂ ਲਈ ਖੋਲ੍ਹ ਦਿੱਤਾ ਹੈ।

ਮੰਦ ਬੁੱਧੀ ਬਿੱਟੂ: ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਵਿਧਾਇਕ ਗੋਗੀ ਨੇ ਰਵਨੀਤ ਬਿੱਟੂ ਨੂੰ ਮੰਦ ਬੁੱਧੀ ਦੱਸਦਿਆਂ ਹੋਇਆ ਕਿਹਾ ਕਿ ਉਹ ਪਹਿਲਾਂ ਕੰਮ ਪੂਰਾ ਹੋਣ ਲੈਣ ਦਿੰਦੇ ਉਸ ਤੋਂ ਬਾਅਦ ਉਦਘਾਟਨ ਕਰ ਸਕਦੇ ਸਨ। ਉਹਨਾਂ ਕਿਹਾ ਕਿ ਇਸ ਕੰਮ ਦਾ ਟੈਂਡਰ ਫਰਵਰੀ 2023 ਦੇ ਵਿੱਚ ਦਿੱਤਾ ਗਿਆ ਸੀ ਅਤੇ ਸਮਾਰਟ ਸਿਟੀ ਪ੍ਰੋਜੈਕਟ ਰਵਨੀਤ ਬਿੱਟੂ ਨਹੀਂ ਲੈ ਕੇ ਆਏ ਸਗੋਂ ਲੁਧਿਆਣਾ ਦੇ ਲੋਕ ਲੈਕੇ ਆਏ ਸਨ। ਇਸ ਪ੍ਰੋਜੈਕਟ ਨੂੰ ਬਰਸਾਤਾਂ ਕਰਕੇ ਲੇਟ ਕਰ ਦਿੱਤਾ ਗਿਆ ਸੀ ਕਿਉਂਕਿ ਹਾਲੇ ਵੀ ਜਿਸ ਠੇਕੇਦਾਰ ਨੇ ਇਸ ਕੰਮ ਦਾ ਠੇਕਾ ਲਿਆ ਸੀ ਉਸ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇਣੀ ਬਾਕੀ ਹੈ ਪਰ ਰਵਨੀਤ ਬਿੱਟੂ ਨੂੰ ਪਤਾ ਨਹੀਂ ਕਿਸ ਗੱਲ ਦੀ ਜਲਦਬਾਜ਼ੀ ਸੀ ਉਹਨਾਂ ਨੇ ਬਿਨਾਂ ਸੋਚੇ ਸਮਝੇ ਹੀ ਸਟੇਡੀਅਮ ਦਾ ਉਦਘਾਟਨ ਕਰ ਦਿੱਤਾ।

ਕ੍ਰੈਡਿਟ ਲੈਣ ਨੂੰ ਕਾਹਲੇ ਰਵਨੀਤ ਬਿੱਟੂ: ਉਹਨਾਂ ਕਿਹਾ ਫਿਲਹਾਲ ਕੰਮ ਉਸਾਰੀ ਅਧੀਨ ਹੈ ਅਤੇ ਖੇਡਣ ਜਾਣ ਵਾਲੇ ਬੱਚਿਆਂ ਨੂੰ ਉੱਥੇ ਸੱਟ ਲੱਗ ਸਕਦੀ ਹੈ, ਉਸ ਲਈ ਕੌਣ ਜਿੰਮੇਵਾਰ ਹੋਵੇਗਾ। ਗੋਗੀ ਨੇ ਆਖਿਆ ਕਿ ਰਵਨੀਤ ਬਿੱਟੂ ਨੂੰ ਮੈਂ ਹੋਰ ਥਾਵਾਂ ਉੱਤੇ ਲੈ ਕੇ ਚਲਾ ਜਾਵਾਂਗਾ ਜਿੱਥੇ ਉਦਘਾਟਨ ਹੋਣੇ ਹਨ ਅਤੇ ਕੰਮ ਵੀ ਮੁਕੰਮਲ ਹੋ ਗਏ ਹਨ। ਅਸੀਂ ਕ੍ਰੈਡਿਟ ਲੈਣ ਲਈ ਨਹੀਂ ਸਗੋਂ ਰਵਨੀਤ ਬਿੱਟੂ ਕ੍ਰੈਡਿਟ ਲੈਣ ਲਈ ਜਲਦਬਾਜ਼ੀ ਵਿੱਚ ਹਨ ਕਿਉਂਕਿ ਉਹਨਾਂ ਨੇ ਪੰਜ ਸਾਲ ਵਿੱਚ ਕੋਈ ਕੰਮ ਹੀ ਨਹੀਂ ਕੀਤੇ ਅਤੇ ਹੁਣ ਇਹਨਾਂ ਕੰਮਾਂ ਦਾ ਕ੍ਰੈਡਿਟ ਲੈਣਾ ਚਾਹੁੰਦੇ ਹਨ।

ਇਸ ਦੌਰਾਨ ਉਹਨਾਂ ਦੇ ਨਾਲ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਰਹੇ, ਜਿਨਾਂ ਨੇ ਦੱਸਿਆ ਕਿ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਕੰਮ ਦੇ ਟੈਂਡਰ ਕਦੋਂ ਕੱਢੇ ਗਏ ਸਨ ਅਤੇ ਕਦੋਂ ਇਹ ਕੰਮ ਮੁਕੰਮਲ ਹੋਣਾ ਹੈ। ਉਹਨਾਂ ਕਿਹਾ ਕਿ ਭਾਵੇਂ ਕੰਮ ਮੁਕੰਮਲ ਕਰਨ ਦੀ ਡੈੱਡਲਾਈਨ ਖਤਮ ਹੋ ਚੁੱਕੀ ਹੈ ਪਰ ਬਰਸਾਤਾਂ ਕਰਕੇ ਕੰਮ ਸਿਰੇ ਨਹੀਂ ਚੜ੍ਹਿਆ। ਉਹਨਾਂ ਇਹ ਵੀ ਕਿਹਾ ਕਿ ਇਸ ਟਰੈਕ ਸਬੰਧੀ ਸਾਰਾ ਕੰਮ ਨਗਰ ਨਿਗਮ ਵੱਲੋਂ ਦੇਖਿਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.