ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਥਾਣਾ ਸਦਰ ਦੇ ਅਧੀਨ ਆਉਂਦੇ ਇਲਾਕਾ 88 ਫੁਟ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਇਲਾਕੇ ਦੇ ਇਕ ਘਰ ਵਿੱਚ ਮਾਂ-ਧੀ ਇੱਕਲੀਆਂ ਸੀ ਅਤੇ ਇਕ ਵਿਅਕਤੀ ਘਰ ਵਿਚ ਦਾਖਿਲ ਹੋਇਆ ਅਤੇ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ, ਮੌਕੇ ਉੱਤੇ ਕੁੜੀ ਵਲੋਂ ਚੀਕਾਂ ਮਾਰਨ ਉੱਤੇ ਉਪਰੀ ਮੰਜਿਲ ਉੱਤੇ ਕੱਪੜੇ ਸਿਲਾਈ ਕਰ ਰਹੀ ਮਾਂ ਹੇਠਾਂ ਆਈ ਅਤੇ ਕਥਿਤ ਚੋਰ ਨੂੰ ਦਬੋਚਿਆ। ਮੌਕੇ ਉੱਤੇ ਲੋਕਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੀੜਤ ਪਰਿਵਾਰ ਵਲੋਂ ਇਲ਼ਜ਼ਾਮ : ਇਸ ਸੰਬਧੀ ਗੱਲਬਾਤ ਕਰਦਿਆਂ ਘਰ ਦੇ ਮਾਲਿਕ ਜੀਵਨ ਕੁਮਾਰ ਅਤੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ ਬੱਚੀ ਘਰ ਵਿਚ ਇਕੱਲੀ ਸੀ ਜਿਸ ਦੇ ਚੱਲਦੇ ਇਸ ਵਿਅਕਤੀ ਵਲੋਂ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਦੇਖ ਉਨ੍ਹਾਂ ਦੀ ਬੱਚੀ ਵਲੋਂ ਚੀਕਾਂ ਮਾਰਨ ਉੱਤੇ ਉਪਰ ਕਮਰੇ ਵਿੱਚ ਕਪੜੇ ਸਿਲਾਈ ਕਰ ਰਹੀ ਉਨ੍ਹਾਂ ਦੀ ਪਤਨੀ ਅਤੇ ਗੁਆਂਢੀਆਂ ਵਲੋਂ ਇਸ ਚੋਰ ਨੂੰ ਫੜ੍ਹਿਆ ਗਿਆ ਹੈ। ਗੁਆਂਢੀਆਂ ਵਲੋਂ ਇਸ ਚੋਰ ਨੂੰ ਫੜ੍ਹਿਆ ਗਿਆ ਹੈ। ਬੱਚੀ ਦੇ ਮਾਂ ਨੇ ਵੀ ਕਿਹਾ ਪੁਲਿਸ ਨੇ ਫਿਲਹਾਲ ਪੂਰੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਪੀੜਤ ਪਰਿਵਾਰ ਨੇ ਕਿਹਾ ਬੱਚੀ ਘਰ ਵਿੱਚ ਹੇਠਾਂ ਇੱਕਲੀ ਸੀ, ਕਥਿਤ ਚੋਰ ਕੁਝ ਵੀ ਕਰ ਸਕਦਾ ਸੀ। ਪਰ, ਗਨੀਮਤ ਰਿਹਾ ਕਿ ਅਣਹੋਣੀ ਹੋਣ ਤੋਂ ਬਚਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਨ ਕਿ ਅਜਿਹੇ ਵਿਅਕਤੀ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਮੁੜ ਕੋਈ ਅਜਿਹੀ ਹਰਕਤ ਨਾ ਕਰ ਸਕੇ।
ਪੁਲਿਸ ਨੇ ਕਿਹਾ- ਚੋਰੀ ਕਰਨ ਲਈ ਨਹੀਂ, ਸ਼ੂਗਰ ਘੱਟਣ ਕਾਰਨ ਘਰ 'ਚ ਦਾਖਲ ਹੋਇਆ: ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆ ਐਸਐਚਓ ਥਾਣਾ ਸਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਸਿਲੰਡਰ ਚੋਰੀ ਕਰਦਾ ਫੜ੍ਹਿਆ ਗਿਆ ਹੈ ਜਿਸ ਨੂੰ ਲੋਕਾਂ ਵਲੋਂ ਕਾਬੂ ਕੀਤਾ ਗਿਆ ਹੈ। ਪਰ, ਜਦੋਂ ਥਾਣੇ ਲਿਆ ਕੇ ਪੁੱਛਗਿੱਛ ਕੀਤੀ, ਤਾਂ ਗੱਲ ਸਾਹਮਣੇ ਆਈ ਕਿ ਇਹ ਵਿਅਕਤੀ ਜਿਸ ਦੀ ਸ਼ੂਗਰ ਘੱਟਣ ਦੇ ਚੱਲਦੇ ਘਬਰਾਹਟ ਵਿੱਚ ਇਕ ਘਰ ਅੰਦਰ ਦਾਖਿਲ ਹੋ ਗਿਆ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਪੁੱਛਿਆ ਜਾਵੇਗਾ ਕਿ ਉਹ ਇਸ ਦਾ ਇਲਾਜ ਕਿਉ ਨਹੀ ਕਰਵਾ ਰਹੇ, ਬਾਕੀ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ।