ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਕੱਥੂ ਨੰਗਲ ਨੇੜੇ ਰੈਸਟੋਰੈਂਟ ਦੇ ਵਿੱਚ ਗੋਲੀ ਚੱਲਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਕਥਿਤ ਮੁਲਜ਼ਮ ਨੂੰ ਕੁਝ ਹੀ ਘੰਟਿਆਂ ਦੇ ਦਰਮਿਆਨ ਗ੍ਰਿਫਤਾਰ ਕਰਕੇ ਉਸ ਕੋਲੋਂ ਵਾਰਦਾਤ ਵੇਲੇ ਵਰਤਿਆ ਗਿਆ, ਇੱਕ 32 ਬੋਰ ਦਾ ਪਿਸਟਲ, ਮੈਗਜ਼ੀਨ ਅਤੇ ਰੌਂਦ ਬਰਾਮਦ ਕਰ ਲਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦੇਰ ਰਾਤ ਕੱਥੂਨੰਗਲ ਟੋਲ ਪਲਾਜ਼ਾ ਨੇੜੇ ਪੈਂਦੇ ਇੱਕ ਰੈਸਟੋਰੈਂਟ ਦੇ ਬਾਹਰ ਬਰਗਰ ਡਿਲੀਵਰੀ ਨਾ ਹੋਣ ਦੇ ਕਾਰਨ ਕਰਿੰਦੇ ਅਤੇ ਨੇੜਲੇ ਪਿੰਡ ਦੇ ਨੌਜਵਾਨ (ਗ੍ਰਾਹਕ) ਦੇ ਵਿੱਚ ਮਾਮੂਲੀ ਗੱਲ ਤੋਂ ਤਕਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਕਤ ਤਕਰਾਰ ਦੇ ਚਲਦਿਆਂ ਰੈਸਟੋਰੈਂਟ ਦੇ ਵਿੱਚ ਗੋਲੀ ਚੱਲੀ ਅਤੇ ਗੋਲੀ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਜੌ ਕਿ ਇਸ ਸਮੇਂ ਇਲਾਜ ਅਧੀਨ ਹੈ।
ਆਰਮਜ਼ ਐਕਟ ਤਹਿਤ ਮਾਮਲਾ ਦਰਜ: ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅੱਜ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਮਜੀਠਾ ਤੋਂ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ 07 ਸਤੰਬਰ ਨੂੰ ਰੈਸਟੋਰੈਂਟ ਦੇ ਵਿੱਚ ਗੋਲੀ ਚੱਲਣ ਵਾਲੀ ਹੋਈ ਵਾਰਦਾਤ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਆਈ ਬਿਕਰਮਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਨੇ ਨਿੱਜੀ ਹਸਪਤਾਲ ਪੁੱਜ ਕੇ ਜਖਮੀ ਸੁਰਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਝੰਡੇ ਥਾਣਾ ਕੱਥੂ ਨੰਗਲ ਦੇ ਬਿਆਨਾਂ ਦੇ ਆਧਾਰ ਉੱਤੇ ਕਥਿਤ ਮੁਲਜਮ ਕਵਲਜੀਤ ਸਿੰਘ ਉਰਫ ਫੌਜੀ ਪੁੱਤਰ ਬਾਬਾ ਸਿੰਘ ਵਾਸੀ ਪਿੰਡ ਵਰਿਆਮ ਨੰਗਲ ਦੇ ਖਿਲਾਫ ਮੁਕਦਮਾ ਨੰਬਰ 84, 08 ਸਤੰਬਰ , ਜੁਰਮ 109, ਬੀ ਐਨ ਐਸ 27,54,59 ਆਰਮਜ਼ ਐਕਟ ਤਹਿਤ ਦਰਜ ਕੀਤਾ ਸੀ
- ਜਲਦ ਨੇਪਰੇ ਚੜ੍ਹਣਗੇ ਫਰੀਦਕੋਟ ਦੇ ਰੁਕੇ ਹੋਏ ਵਿਕਾਸ ਕਾਰਜ, MLA ਸੇਖੋਂ ਨੇ ਦਿੱਤਾ ਭਰੋਸਾ - development work Faridkot
- ਡੇਰਾ ਬਿਆਸ ਦੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ, ਰੇਲਵੇ ਨੇ ਸ਼ੁਰੂ ਕੀਤੀਆਂ ਦੋ ਸਪੈਸ਼ਲ ਰੇਲਾਂ, ਜਾਣੋ ਕਿਹੜੇ-ਕਿਹੜੇ ਰੂਟ 'ਤੇ ਚੱਲਣੀਆਂ ਰੇਲਾਂ? - dera beas special trains start
- ਮਕਾਨ ਮਾਲਿਕ ਦੀ ਹੋਈ ਮੌਤ, ਕਿਰਾਏਦਾਰ ਨੇ ਹੜੱਪ ਲਈ ਦੁਕਾਨ, ਪਰਿਵਾਰ ਨੇ ਲਾਏ ਵੱਡੇ ਇਲਜ਼ਾਮ - Amritsar News
ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ: ਜਿਸ ਤੋਂ ਬਾਅਦ ਉਕਤ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਤਕਨੀਕੀ ਅਤੇ ਗੁਪਤ ਸੂਚਨਾ ਦੇ ਆਧਾਰ ਉੱਤੇ ਟੀਮਾਂ ਬਣਾ ਕੇ ਮਾਮਲੇ ਵਿੱਚ ਨਾਮਜਦ ਕਥਿਤ ਮੁਲਜਮ ਕਵਲਜੀਤ ਸਿੰਘ ਉਰਫ ਫੌਜੀ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਮੁਲਜ਼ਮ ਦੇ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਪਿਸਟਲ ਮੈਗਜ਼ੀਨ ਅਤੇ ਰੋਂਦ ਵੀ ਬਰਾਮਦ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਪੁਲਿਸ ਮੁਸਤੈਦੀ ਦੇ ਨਾਲ ਆਪਣਾ ਕੰਮ ਕਰ ਰਹੀ ਹੈ। ਇਸ ਦੌਰਾਨ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।