ਲੁਧਿਆਣਾ : ਅੱਜ ਦੇਸ਼ ਭਰ ਵਿੱਚ ਰੰਗ ਬਿਰੰਗੇ ਰੰਗਾਂ ਦਾ ਤਿਉਹਾਰ ਹੋਲੀ,ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਇਸ ਮੌਕੇ ਹੋਲੀ ਨੂੰ ਲੈ ਕੇ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਹੱਲਾ ਨਾ ਕੀਤਾ ਜਾਵੇ ਇਸ ਨੂੰ ਲੈਕੇ ਵੀ ਧਿਆਨ ਰੱਖਿਆ ਜਾ ਰਿਹਾ ਹੈ। ਇਸ ਸਬੰਧ 'ਚ ਲੁਧਿਆਣਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਨ ਲਈ ਸਪੈਸ਼ਲ ਨਾਕੇ ਲਗਾਏ ਗਏ ਹਨ ਅਤੇ ਜੋ ਲੋਕ ਦਾਰੂ ਪੀ ਕੇ ਮੋਟਰਸਾਈਕਲ ਚਲਾਉਂਦੇ ਹਨ ਉਹਨਾਂ ਉੱਤੇ ਨਿਯਮ ਭੰਗ ਕਰਨ ਦੀ ਕਾਰਵਾਈ ਤਹਿਤ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।
ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ : ਦੱਸਣਯੋਗ ਹੈ ਕਿ ਜਿਥੇ ਲੋਕਾਂ ਨੇ ਵੀ ਘਰਦਿਆਂ ਨਾਲ ਸਹੀ ਤਰੀਕੇ ਬਿਨਾਂ ਖੱਪ ਖਾਨੇ ਤੋਂ ਹੋਲੀ ਮਨਾਉਣ ਦੀ ਪਹਿਲ ਕੀਤੀ ਹੈ। ਉਥੇ ਹੀ ਕੁਝ ਲੋਕ ਦਾਰੂ ਪੀ ਕੇ ਜਾਂ ਫਿਰ ਮੋਟਰਸਾਈਕਲਾਂ ਉੱਪਰ ਟਰਿਪਲ ਰਾਈਡਿੰਗ ਕਰ ਹੁੱਲੜਬਾਜ਼ੀ ਕਰਦੇ ਨਜ਼ਰ ਆਉਂਦੇ ਹਨ। ਜਿਸ ਦੇ ਮੱਦੇਨਜ਼ਰ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਸਪੈਸ਼ਲ ਨਾਕੇ ਲਗਾਏ ਗਏ ਹਨ ਅਤੇ ਸਵੇਰ ਤੋਂ ਹੀ ਪੁਲਿਸ ਵੱਲੋਂ ਹੁਲੜਬਾਜੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਜਿੱਥੇ ਕੋਈ ਟਰਿਪਲ ਰਾਈਡਿੰਗ ਕਰਦਾ ਹੈ ਉਸ ਨੂੰ ਵੀ ਰੋਕ ਕੇ ਚਲਾਨ ਕੱਟਿਆ ਜਾਂਦਾ ਹੈ ਅਤੇ ਜੇਕਰ ਕੋਈ ਦਾਰੂ ਪੀ ਕੇ ਵਾਹਨ ਚਲਾਉਂਦਾ ਹੈ ਤਾਂ ਪੁਲਿਸ ਅਧਿਕਾਰੀ ਉਸਦਾ ਵੀ ਚਲਾਨ ਕੱਟ ਰਹੇ ਹਨ।
- ਸੀਐਮ ਮਾਨ 'ਤੇ ਫਿਰ ਵਰ੍ਹੇ ਬਿਕਰਮ ਮਜੀਠੀਆ, ਕਿਹਾ- ਸੰਗਰੂਰ ਦੇ ਪੀੜਤ ਪਰਿਵਾਰਾਂ ਨੂੰ ਮਿਲਣਾ ਮਹਿਜ਼ ਇੱਕ ਡਰਾਮਾ - bikram majithia on cm mann
- ਤਿੰਨ ਮਹੀਨੇ ਪਹਿਲਾ ਕੈਨੇਡਾ ਗਏ ਅੰਮ੍ਰਿਤਸਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਆਖਰੀ ਵਾਰ ਵੇਖਣ ਨੂੰ ਤਰਸ ਰਹੇ ਮਾਪੇ - terrible accident in Canada
- ਬਿਜਲੀ ਵਿਭਾਗ ਦਾ ਵੱਡਾ ਕਾਰਨਾਮਾ, ਗਰੀਬ ਪਰਿਵਾਰ ਨੂੰ ਭੇਜਿਆ ਲੱਖਾਂ ਦਾ ਬਿੱਲ, ਸਦਮੇ 'ਚ ਪਰਿਵਾਰ - Electricity bill to poor family
ਘਰ ਦੇ ਵਿੱਚ ਹੀ ਤਿਉਹਾਰ ਮਨਾਉਣ ਦੀ ਅਪੀਲ : ਇਸ ਮੌਕੇ ਬੋਲਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਸਪੈਸ਼ਲ ਨਾਕਾਬੰਦੀ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਕਾਰਨ ਪੂਰੇ ਲੁਧਿਆਣੇ ਜਿਲ੍ਹੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਅਤੇ ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਘਰ ਦੇ ਵਿੱਚ ਹੀ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਉਣ। ਉੱਥੇ ਹੀ ਕੁਝ ਲੋਕਾਂ ਨੇ ਵੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਸੰਦੇਸ਼ ਦਿੱਤਾ।