ਪਠਾਨਕੋਟ : ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵਧ ਰਹੀ ਨਜਾਇਜ਼ ਮਾਈਨਿੰਗ ਉੱਤੇ ਠੱਲ੍ਹ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ, ਉੱਥੇ ਹੀ ਪਠਾਨਕੋਟ ਵਿੱਚ ਨਿੱਤ ਦਿਨ ਵੱਖ-ਵੱਖ ਥਾਵਾਂ 'ਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਪਠਾਨਕੋਟ ਦੀ ਥਾਣਾ ਤਾਰਾਗੜ੍ਹ ਪੁਲਿਸ ਨੇ ਵੀ ਇਸੇ ਕੜੀ ਤਹਿਤ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਰਾਵੀ ਦਰਿਆ 'ਚ ਹੋ ਰਹੀ ਨਾਜਾਇਜ਼ ਮਾਈਨਿੰਗ 'ਤੇ ਛਾਪੇਮਾਰੀ ਕੀਤੀ ਅਤੇ ਮੌਕੇ ਤੋਂ 2 ਟਰੈਕਟਰ, 3 ਟਰਾਲੀਆਂ ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ ਹੈ।
ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ
ਥਾਣਾ ਤਾਰਾਗੜ੍ਹ ਪੁਲਿਸ ਦੇ ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਵੀ ਦਰਿਆ 'ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਜਦੋਂ ਉਨ੍ਹਾਂ ਨੇ ਛਾਪੇਮਾਰੀ ਕੀਤੀ ਤਾਂ ਉੱਥੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ। ਇਨ੍ਹਾਂ ਕੋਲੋਂ 2 ਟਰੈਕਟਰ, 3 ਟਰਾਲੀਆਂ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰਾਰ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- NEET ਟਾਪਰ ਦੀ ਖੁਦਕੁਸ਼ੀ ਮਾਮਲੇ 'ਚ ਬਣੀ ਕਮੇਟੀ, ਮੈਡੀਕਲ ਕਾਲਜਾਂ 'ਚ ਖੁਦਕੁਸ਼ੀ ਰੋਕਣ ਲਈ ਦੇਵੇਗੀ ਸੁਝਾਅ - NEET TOPPER SUICIDE CASE
- ਅੰਮ੍ਰਿਤਸਰ 'ਚ ਵੱਢਿਆ ਨੌਜਵਾਨ ਦਾ ਗੁੱਟ; ਨਿਹੰਗ ਸਿੰਘਾਂ ਉੱਤੇ ਲੱਗਾ ਇਲਜ਼ਾਮ, ਲੋਕ ਕਰ ਰਹੇ ਇਨਸਾਫ ਦੀ ਮੰਗ - cutting the wrist of a young man
- 22 ਸਾਲਾਂ ਨੌਜਵਾਨ ਦੇ ਕਤਲ ਮਾਮਲੇ 'ਚ ਨਵਾਂ ਮੋੜ, ਮ੍ਰਿਤਕ ਇਤਰਾਜਯੋਗ ਵੀਡੀਓ ਨਾਲ ਮੁਲਜ਼ਮਾਂ ਨੂੰ ਕਰਦਾ ਸੀ ਬਲੈਕਮੈਲ, ਜਾਣੋ ਮਾਮਲਾ - MOGA MURDER CASE
ਵਧ ਰਹੀ ਮਾਈਨਿੰਗ ਦਾ ਜ਼ਿੰਮੇਵਾਰ ਕੌਣ?
ਜ਼ਿਕਰਯੋਗ ਹੈ ਕਿ ਸਖਤੀ ਦੇ ਬਾਵਜੂਦ ਵੀ ਸੂਬੇ 'ਚ ਕਈ ਥਾਵਾਂ 'ਤੇ ਧੜ੍ਹਲੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ।ਬੀਤੇ ਕੁਝ ਦਿਨਾਂ ਤੋਂ ਅਣਗਿਣਤ ਮਾਮਲੇ ਨਜਾਇਜ਼ ਮਾਈਨਿੰਗ ਦੇ ਸਾਹਮਣੇ ਆ ਚੁਕੇ ਹਨ। ਇੱਥੇ ਸਵਾਲ ਉਠਦਾ ਹੈ ਕਿ ਜਿੱਥੇ ਸਰਕਾਰ ਨੇ ਪੰਜਾਬ 'ਚ ਰੇਤਾ-ਬਜਰੀ ਦੀ ਖੁਦਾਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ, ਉੱਥੇ ਹੀ ਰੇਤਾ-ਬੱਜਰੀ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਦਾ ਫਾਇਦਾ ਹਿਮਾਚਲ 'ਚ ਸਥਿਤ ਕਰੈਸ਼ਰ ਮਾਲਕਾਂ ਵੱਲੋਂ ਉਠਾਇਆ ਜਾ ਰਿਹਾ ਹੈ । ਇਸ ਦਾ ਜ਼ਿੰਮੇਵਾਰ ਕੌਣ ਹੈ । ਕੀ ਸੱਚ ਹੀ ਸਿਆਸੀ ਸ਼ਹਿ 'ਤੇ ਇਹ ਗੈਰ ਕਾਨੂੰਨੀ ਧੰਦਾ ਹੂੰਦਾ ਹੈ? ਇਹ ਜਾਂਚ ਦਾ ਵਿਸ਼ਾ ਹੈ।