ETV Bharat / state

ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ, ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ - late poet Surjit Patar

author img

By ETV Bharat Punjabi Team

Published : Jun 26, 2024, 10:15 PM IST

Updated : Jun 26, 2024, 10:40 PM IST

ਬਰਨਾਲਾ ਵਿੱਚ ਪਦਮ ਸ੍ਰੀ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਸਜਾਇਆ ਗਿਆ। ਬਿੰਦਰ ਸਿੰਘ ਖੁੱਡੀ ਕਲਾਂ ਨੇ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਾਹਿਤ ਅਤੇ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ।

Poet Darbar dedicated to late poet Surjit Patar at Barnala
ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ (ETV BHARAT (ਬਰਨਾਲਾ ਰਿਪੋਟਰ))

ਬਰਨਾਲਾ: ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਪਦਮ ਸ੍ਰੀ ਸ਼ਾਇਰ ਮਰਹੂਮ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ 'ਚ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਵੱਲੋਂ ਮੁੱਖ ਮਹਿਮਾਨ ਅਤੇ ਸ਼ਿਵ ਸਿੰਗਲਾ ਡਾਇਰੈਕਟਰ ਐੱਸ.ਐੱਸ.ਡੀ ਕਾਲਜ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ਨਾਲ ਸ਼ੁਰੂ ਹੋਏ ਸਮਾਗਮ ਦੇ ਆਰੰਭ ਵਿੱਚ ਬਿੰਦਰ ਸਿੰਘ ਖੁੱਡੀ ਕਲਾਂ ਨੇ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਾਹਿਤ ਅਤੇ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ।

ਮੁੱਖ ਮਹਿਮਾਨ ਵਜੋਂ ਪਹੁੰਚੇ ਪਵਨ ਹਰਚੰਦਪੁਰੀ ਨੇ ਕਿਹਾ ਕਿ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਉਣਾ ਜ਼ਿਲ੍ਹਾ ਭਾਸ਼ਾ ਦਫਤਰ ਦਾ ਸਲਾਘਾਯੋਗ ਉਪਰਾਲਾ ਹੈ। ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ(ਰਜਿ.) ਬਰਨਾਲਾ ਵੱਲੋਂ ਸੁਰਜੀਤ ਪਾਤਰ ਜੀ ਦੇ ਜੀਵਨ ਅਤੇ ਸਾਹਿਤਕ ਕ੍ਰਿਤਾਂ ਬਾਰੇ ਵਿਸਥਾਰ ਵਿੱਚ ਚਾਣਨਾ ਪਾਇਆ ਗਿਆ।
ਇਸ ਉਪਰੰਤ ਡਾ.ਸੰਪੂਰਨ ਸਿੰਘ ਟੱਲੇਵਾਲੀਆ ਅਤੇ ਡਾ.ਅਮਨਦੀਪ ਸਿੰਘ ਟੱਲੇਵਾਲੀਆ ਦੀ ਕਵਿਸ਼ਰੀ ਨਾਲ ਸ਼ੁਰੂ ਹੋਏ ਕਵੀ ਦਰਬਾਰ 'ਚ ਸ਼ਾਇਰਾਂ ਨੇ ਸੁਰਜੀਤ ਪਾਤਰ ਨੂੰ ਸਮਰਪਿਤ ਲਿਖੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਸੁਣਾਈਆਂ, ਜਦਕਿ ਬਹੁਤ ਸਾਰੇ ਸ਼ਾਇਰਾਂ ਨੇ ਪਾਤਰ ਦੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।

ਕਵੀ ਦਰਬਾਰ 'ਚ ਅਮਰਜੀਤ ਸਿੰਘ ਅਮਨ, ਕਰਤਾਰ ਸਿੰਘ ਠੁੱਲੀਵਾਲ, ਸੁਰਜੀਤ ਸਿੰਘ ਦਿਹੜ, ਪਰਮ ਸਹਿਜੜਾ, ਡਾ.ਅਮਨਦੀਪ ਸਿੰਘ ਟੱਲੇਵਾਲੀਆ, ਮਾਲਵਿੰਦਰ ਸ਼ਾਇਰ, ਜਗਤਾਰ ਪੱਖੋ, ਹਾਕਮ ਸਿੰਘ ਰੂੜੇਕੇ ਕਲਾਂ, ਡਾ.ਰਾਮਪਾਲ ਸ਼ਾਹਪੁਰੀ, ਸਾਗਰ ਸਿੰਘ ਸਾਗਰ, ਰਾਮ ਸਰੂਪ ਸ਼ਰਮਾ, ਮਨਜੀਤ ਸਿੰਘ ਸਾਗਰ, ਮਨਦੀਪ ਕੌਰ ਭਦੌੜ, ਨਰਿੰਦਰ ਕੌਰ, ਰਜਨੀਸ਼ ਕੌਰ ਬਬਲੀ, ਲਖਵਿੰਦਰ ਸਿੰਘ ਠੀਕਰੀਵਾਲ, ਸੁਖਪਾਲ ਕੌਰ ਬਾਠ, ਪਾਲ ਸਿੰਘ ਲਹਿਰੀ ਅਤੇ ਵਿਦਿਆਰਥੀਆਂ ਜੈਸਵੀਰ ਕੌਸ਼ਲ, ਕਮਲਪ੍ਰੀਤ ਸਿੰਘ, ਪਰਦੀਪ ਸਿੰਘ ਅਤੇ ਸਿਮਰਨਪ੍ਰੀਤ ਕੌਰ ਵੱਲੋਂ ਸ਼ਿਰਕਤ ਕੀਤੀ ਗਈ। ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਮੂਹ ਸ਼ਾਇਰਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਵਿਭਾਗੀ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦਾ ਫਰਜ਼ ਸੁਖਪਾਲ ਕੌਰ ਬਾਠ ਵੱਲੋਂ ਨਿਭਾਇਆ ਗਿਆ।

ਇਸ ਮੌਕੇ ਬੇਅੰਤ ਸਿੰਘ ਬਾਜਵਾ ਪ੍ਰਧਾਨ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ, ਗੁਲਜ਼ਾਰ ਸਿੰਘ ਸ਼ੌਂਕੀ, ਗਗਨ ਸੰਧੂ, ਨਾਟ ਕਲਾ ਕੇਂਦਰ ਜਗਰਾਓ ਦੇ ਡਾਇਰੈਕਟਰ ਅਮਰਜੀਤ ਮੋਹੀ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਦੇ ਸਟਾਫ਼ ਸੰਦੀਪ ਕੌਰ, ਗੋਬਿੰਦ ਸਿੰਘ ਸਮੇਤ ਕਾਲਜ ਦੇ ਡੀਨ ਨੀਰਜ਼ ਸ਼ਰਮਾ, ਪ੍ਰੋ.ਬਿਕਰਮਜੀਤ ਸਿੰਘ ਪੁਰਬਾ, ਪ੍ਰੋ.ਹਰਸ਼ਰਨ ਸਿੰਘ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

Last Updated : Jun 26, 2024, 10:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.