ਨਵੀਂ ਦਿੱਲੀ: ਅੱਜ ਕਿਸਾਨਾਂ ਦੇ ਖਾਤਿਆਂ ਵਿੱਚ 18ਵੀਂ ਕਿਸ਼ਤ ਭੇਜ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਬੀਟੀ ਰਾਹੀਂ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕਿਸ਼ਤ ਦੇ ਪੈਸੇ ਟਰਾਂਸਫਰ ਕੀਤੇ। ਇਸ ਵਾਰ 9.4 ਕਰੋੜ ਤੋਂ ਵੱਧ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18ਵੀਂ ਕਿਸ਼ਤ ਭੇਜੀ ਗਈ ਹੈ। 9.4 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਕੁੱਲ 20,000 ਕਰੋੜ ਰੁਪਏ ਆਉਣਗੇ। ਇਸ ਕਿਸ਼ਤ ਦੇ ਜਾਰੀ ਹੋਣ ਨਾਲ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਲਗਭਗ 3.45 ਲੱਖ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਪੀਐਮ ਮੋਦੀ ਮਹਾਰਾਸ਼ਟਰ ਦੇ ਇੱਕ ਦਿਨਾ ਦੌਰੇ 'ਤੇ ਹਨ।
ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ, ਯੋਗ ਕਿਸਾਨਾਂ ਨੂੰ ਹਰ ਚਾਰ ਮਹੀਨਿਆਂ ਵਿੱਚ 2,000 ਰੁਪਏ ਦਿੱਤੇ ਜਾਂਦੇ ਹਨ, ਜੋ ਕਿ ਸਾਲਾਨਾ 6,000 ਰੁਪਏ ਬਣਦੀ ਹੈ। ਇਹ ਪੈਸਾ ਹਰ ਸਾਲ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ- ਅਪ੍ਰੈਲ-ਜੁਲਾਈ, ਅਗਸਤ-ਨਵੰਬਰ ਅਤੇ ਦਸੰਬਰ-ਮਾਰਚ। ਇਹ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ।
ਲਾਭਪਾਤਰੀ ਜਾਂਚ ਕਿਵੇਂ ਕਰਨਾ
- ਅਧਿਕਾਰਤ ਵੈੱਬਸਾਈਟ pmkisan.gov.in 'ਤੇ ਜਾਓ।
- ਹੁਣ, ਪੇਜ ਦੇ ਸੱਜੇ ਪਾਸੇ 'ਨੋ ਯੂਅਰ ਸਟੇਟਸ' ਟੈਬ 'ਤੇ ਕਲਿੱਕ ਕਰੋ।
- ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ ਅਤੇ ਕੈਪਚਾ ਕੋਡ ਭਰੋ, ਅਤੇ 'ਡੇਟਾ ਪ੍ਰਾਪਤ ਕਰੋ' ਵਿਕਲਪ ਨੂੰ ਚੁਣੋ।
- ਤੁਹਾਡੀ ਲਾਭਪਾਤਰੀ ਸਥਿਤੀ ਸਕ੍ਰੀਨ 'ਤੇ ਦਿਖਾਈ ਦੇਵੇਗੀ।
PM-KISAN ਸਕੀਮ ਵਿੱਚ ਲਾਭਪਾਤਰੀ ਸੂਚੀ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰਨਾ ਹੈ?
- ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ www.pmkisan.gov.in 'ਤੇ ਜਾਓ।
- 'ਲਾਭਪਾਤਰੀ ਸੂਚੀ' ਟੈਬ 'ਤੇ ਕਲਿੱਕ ਕਰੋ।
- ਡਰਾਪ-ਡਾਊਨ ਤੋਂ ਵੇਰਵਿਆਂ ਦੀ ਚੋਣ ਕਰੋ ਜਿਵੇਂ ਕਿ ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ।
- 'ਰਿਪੋਰਟ ਪ੍ਰਾਪਤ ਕਰੋ' ਟੈਬ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਲਾਭਪਾਤਰੀਆਂ ਦੀ ਸੂਚੀ ਸਾਹਮਣੇ ਆਵੇਗੀ।
- ਤੁਸੀਂ ਹੈਲਪਲਾਈਨ ਨੰਬਰਾਂ - 155261 ਅਤੇ 011-24300606 'ਤੇ ਵੀ ਕਾਲ ਕਰ ਸਕਦੇ ਹੋ।
- ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਅੱਜ 18ਵੀਂ ਕਿਸ਼ਤ ਕੀਤੀ ਜਾਵੇਗੀ ਜਾਰੀ - PM Kisan Nidhi Yojana
- EPFO ਨਾਲੋਂ ਵੱਧ ਪੈਨਸ਼ਨ ਚਾਹੁੰਦੇ ਹੋ? ਤਾਂ ਕਰੋ ਇਹ ਕੰਮ; ਨਹੀਂ ਆਵੇਗੀ ਕੋਈ ਦਿੱਕਤ - Employee Provident Fund
- ਮੋਦੀ ਸਰਕਾਰ ਦਾ ਦੀਵਾਲੀ ਤੋਹਫਾ! ਰੇਲਵੇ ਮੁਲਾਜ਼ਮਾਂ ਲਈ ਬੋਨਸ ਸਕੀਮ ਨੂੰ ਮਨਜ਼ੂਰੀ, ਕਿਸਾਨਾਂ ਲਈ ਨਵੀਂ ਸਕੀਮ ਨੂੰ ਮਨਜ਼ੂਰੀ - Union Cabinet