ਅੰਮ੍ਰਿਤਸਰ: ਬੀਤੇ ਕੱਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਸੈਮੀਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦੇ ਖਿਤਾਬੀ ਮੁਕਾਬਲੇ 'ਚ ਆਪਣੀ ਜਗ੍ਹਾ ਬਣਾ ਲਈ ਹੈ। ਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਸ ਨਾਲ ਟੀ-20 ਵਿਸ਼ਵ ਕੱਪ ਦੇ 17 ਸਾਲਾਂ ਦੇ ਇਤਿਹਾਸ 'ਚ ਇਸ ਵਾਰ ਕੁਝ ਅਜਿਹਾ ਹੋਵੇਗਾ ਜੋ ਪਹਿਲਾਂ ਕਦੇ ਨਹੀਂ ਹੋਇਆ। ਟੀ-20 ਵਿਸ਼ਵ ਕੱਪ ਦਾ ਇਹ 9ਵਾਂ ਐਡੀਸ਼ਨ ਹੈ, ਪਰ ਪਿਛਲੇ 8 ਐਡੀਸ਼ਨਾਂ 'ਚ ਕਿਸੇ ਵੀ ਟੀਮ ਨੇ ਅਜੇਤੂ ਰਹਿ ਕੇ ਖਿਤਾਬ ਨਹੀਂ ਜਿੱਤਿਆ ਹੈ। ਪਰ ਇਸ ਸਾਲ ਇਹ ਰਿਕਾਰਡ ਵੀ ਟੁੱਟ ਜਾਵੇਗਾ। ਦਰਅਸਲ, ਭਾਰਤ ਅਤੇ ਦੱਖਣੀ ਅਫਰੀਕਾ ਦੋਵੇਂ ਟੀਮਾਂ ਇਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਫਾਰਮ ਵਿੱਚ ਹਨ। ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦੇ ਹੋਏ ਇਹ ਦੋਵੇਂ ਟੀਮਾਂ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚ ਗਈਆਂ ਹਨ, ਪਰ ਫਾਈਨਲ ਵਿੱਚ ਕਿਸੇ ਨਾ ਕਿਸੇ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਇੱਕ ਟੀਮ ਅਜੇਤੂ ਰਹਿ ਕੇ ਖ਼ਿਤਾਬ ’ਤੇ ਕਬਜ਼ਾ ਕਰ ਲਵੇਗੀ।
ਭਾਰਤੀ ਟੀਮ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇਗਾ: ਅੱਜ ਦੇਸ਼ ਭਰ ਦੇ ਵਿੱਚ ਕ੍ਰਿਕਟ ਪ੍ਰੇਮੀਆਂ ਵਿੱਚ ਇੱਕ ਆਸ ਦੀ ਉਮੀਦ ਜਗੀ ਹੋਈ ਹੈ ਕਿ ਜਿਸ ਤਰ੍ਹਾਂ ਅੱਗੇ 1983 ਅਤੇ 2011 ਦੋ ਵਾਰ ਭਾਰਤੀ ਟੀਮ ਨੇ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਇਆ ਸੀ, ਇਸ ਤਰ੍ਹਾਂ ਹੀ ਅੱਜ ਇੱਕ ਵਾਰ ਫਿਰ ਤੋਂ ਭਾਰਤੀ ਟੀਮ ਇਹ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇ। ਭਲਕੇ ਦੋ ਵੱਡੀਆਂ ਟੀਮਾਂ ਵਿੱਚ ਮਹਾਂ ਮੁਕਾਬਲਾ ਹੋਣ ਜਾ ਰਿਹਾ ਹੈ, ਇੱਕ ਪਾਸੇ ਭਾਰਤ ਦੀ ਟੀਮ ਹੈ ਅਤੇ ਦੂਸਰੇ ਪਾਸੇ ਸਾਊਥ ਅਫ਼ਰੀਕਾ ਦੀ ਟੀਮ ਪਰ ਭਾਰਤ ਦੀ ਟੀਮ ਇਸ ਵੇਲੇ ਪੂਰੀ ਤਰ੍ਹਾਂ ਸਟਰੋਂਗ ਦਿਖਾਈ ਦੇ ਰਹੀ ਹੈ। ਲਗਾਤਾਰ ਸਾਰੇ ਮੈਚ ਜਿੱਤ ਕੇ ਭਾਰਤ ਨੇ ਆਪਣੇ ਕ੍ਰਿਕਟ ਪ੍ਰੇਮੀਆਂ ਵਿੱਚ ਇੱਕ ਆਸ ਦੀ ਉਮੀਦ ਇੱਕ ਵਾਰ ਫਿਰ ਜਗਾ ਦਿੱਤੀ ਹੈ।
- ਰੁੱਖ਼ ਕੱਟਣਾ ਆਪਣਾ ਹੱਕ ਸਮਝ ਰਿਹਾ ਹੈ ਇਹ ਵਿਅਕਤੀ, ਕਾਰਣ ਜਾਣ ਕੇ ਤੁਸੀ ਵੀ ਹੋਵੋਗੇ ਹੈਰਾਨ... - Matter of cutting trees
- OMG!...ਮਾਨਸਾ ਦੇ ਓਵਰ ਬ੍ਰਿਜ 'ਤੇ ਫਿਰ ਆਈਆਂ ਤਰੇੜਾਂ; ਪ੍ਰਸ਼ਾਸ਼ਨ ਕਿਸ ਖ਼ਤਰੇ ਦਾ ਕਰ ਰਿਹਾ ਇੰਤਜ਼ਾਰ ? ਦੇਖੋ ਖੌਫ਼ਨਾਕ ਤਸਵੀਰਾਂ - Cracks over bridge of Mansa
- ਪੰਜਾਬ 'ਚ ਮੌਸਮ ਮੇਹਰਬਾਨ; ਆਉਣ ਵਾਲੇ ਦਿਨਾਂ 'ਚ ਫਿਰ ਹੋਵੇਗੀ ਬਰਸਾਤ, ਪੜ੍ਹੋ ਮੌਸਮ ਬਾਰੇ ਤਾਜ਼ਾ ਅਪਡੇਟ - Latest weather update
ਵੱਖ-ਵੱਖ ਤਰ੍ਹਾਂ ਦੀਆਂ 11 ਪਤੰਗਾਂ ਕੀਤੀਆਂ ਤਿਆਰ: ਉੱਥੇ ਹੀ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੇ ਪਤੰਗਬਾਜ਼ੀ ਦੇ ਸ਼ੌਕੀਨ ਜਗਮੋਹਨ ਕਨੋਜੀਆ ਵੱਲੋਂ ਭਾਰਤ ਟੀਮ ਦੇ ਖਿਡਾਰੀਆਂ ਦੀਆਂ ਤਸਵੀਰਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ 11 ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਜਗਮੋਹਨ ਕਨੌਜੀਆ ਨੇ ਦੱਸਿਆ ਕਿ ਅੱਜ ਸਵੇਰੇ ਹੀ ਅਸੀਂ ਮੰਦਰਾਂ ਗੁਰਦੁਆਰਿਆਂ 'ਚ ਜਾ ਕੇ ਅਰਦਾਸਾਂ ਕੀਤੀਆਂ ਹਨ ਕਿ ਭਾਰਤੀ ਟੀਮ ਇਹ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇ। ਉਹਨਾਂ ਕਿਹਾ ਕਿ ਜਦੋਂ ਅੱਜ ਅਸੀਂ ਇਹ ਮੁਕਾਬਲਾ ਜਿੱਤਾਂਗੇ ਤਾਂ ਮੰਦਰਾ ਗੁਰਦੁਆਰਿਆਂ ਵਿੱਚ ਜਾ ਕੇ ਮੱਥਾ ਟੇਕਾਂਗੇ ਅਤੇ ਪ੍ਰਸ਼ਾਦ ਚੜਾਵਾਂਗੇ। ਉਹਨਾਂ ਕਿਹਾ ਜਿੱਤ ਤੋਂ ਬਾਅਦ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਅਤੇ ਸਾਡੇ ਵੱਲੋਂ ਪਤੰਗਾਂ ਉੜਾ ਕੇ ਇਹ ਜਸ਼ਨ ਮਨਾਇਆ ਜਾਵੇਗਾ।