ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਅੱਜ ਇੱਕ ਪੀੜਿਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਚਲਦਿਆਂ ਰੋਡ ਜਾਮ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਕੋਲੋਂ ਇੱਕ ਬੱਚੀ ਗੋਦ ਲਈ ਹੋਈ ਸੀ, ਉਸ ਬੱਚੀ ਨੂੰ ਗੋਦ ਲਏ ਅੱਜ ਦੋ ਸਾਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਸਾਨੂੰ ਗੁਮਰਾਹ ਕਰਕੇ ਬੱਚੀ ਨੂੰ ਮਿਲਾਉਣ ਦੇ ਲਈ ਕਿਹਾ ਜਦੋਂ ਅਸੀਂ ਬੱਚੇ ਨੂੰ ਮਿਲਾਉਣ ਦੇ ਲਈ ਲੈ ਕੇ ਆਏ ਤਾਂ ਉਹਨਾਂ ਨੇ ਬੱਚੇ ਨੂੰ ਚੀਜ਼ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਕੇ ਗਏ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਏ।
2 ਸਾਲ ਪਹਿਲਾਂ ਬੱਚੀ ਗੋਦ ਲਈ ਸੀ: ਉਹਨਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਪਰਿਵਾਰ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਲੜਕੀ ਨੂੰ ਉਸ ਸਮੇਂ ਗੋਦ ਲਿਆ ਸੀ, ਜਦੋਂ ਉਹ ਕੁਝ ਘੰਟਿਆਂ ਦੀ ਸੀ, ਉਹ ਉਹਨਾਂ ਦੇ ਜਾਣ-ਪਛਾਣ ਵਾਲੇ ਸਨ। ਉਨ੍ਹਾਂ ਨੇ ਉਸ ਬੱਚੇ ਨੂੰ ਪਾਲਿਆ ਅਤੇ ਹੁਣ 2 ਸਾਲ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਮਿਲਣ ਲਈ ਬੁਲਾਇਆ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਧੀ ਨੂੰ ਮਿਲਣ ਦਾ ਦਿਲ ਕਰ ਰਿਹਾ ਹੈ ਅਤੇ ਉਸ ਨੂੰ ਕੁਝ ਖਾਣ ਵਾਲੀਆਂ ਚੀਜ਼ਾਂ ਦੇਣ ਦੇ ਬਹਾਨੇ ਆਏ ਸਨ।
ਪ੍ਰਸ਼ਾਸਨ ਨੇ ਨਹੀਂ ਕੀਤੀ ਕੋਈ ਕਾਰਵਾਈ: ਦੁਕਾਨ ਤੋਂ ਕੁੱਝ ਚੀਜ਼ਾਂ ਦਿਵਾਉਣ ਲਈ ਉਹ ਬੇਟੀ ਨੂੰ ਨਾਲ ਲੈ ਗਿਆ ਅਤੇ ਬਾਅਦ 'ਚ ਵਾਪਸ ਨਹੀਂ ਆਏ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਦਿੱਤੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸਦੇ ਚੱਲਦਿਆਂ ਮਜ਼ਬੂਰਨ ਸਾਨੂੰ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਆਪਣੀ ਬੱਚੀ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦੂਸਰੀ ਧਿਰ ਨੂੰ ਕੱਲ ਬੁਲਾਇਆ ਹੈ। ਦੋਵਾਂ ਧਿਰਾਂ ਨੂੰ ਆਹਮੋ ਸਾਹਮਣੇ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਂਵੇਗੀ। ਪੜਤਾਲ ਤੋਂ ਬਾਅਜ ਜੋ ਪਰਿਵਾਰ ਦੋਸ਼ੀ ਹੋਏਗਾ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।