ਬਠਿੰਡਾ: ਜ਼ਿਲ੍ਹਾ ਫਰੀਦਕੋਟ ਦੇ ਪਿੰਡ ਘਣੀਆਂ, ਰੋਮਾਣਾ ਅਜੀਤ ਸਿੰਘ ਆਦਿ ਪਿੰਡਾਂ ਦੇ ਲੋਕ ਨਹਿਰੀ ਪਾਣੀ ਨਾ ਮਿਲਣ ਦੇ ਚਲਦਿਆਂ 'ਆਪ' ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦੇ ਵਿਚ ਹਨ, ਜਿਸ ਦਾ ਕਾਰਨ ਉਹ ਸਰਕਾਰੀ ਅਫ਼ਸਰਾਂ ਦੀ ਨਾਲਾਇਕੀ ਦੱਸ ਰਹੇ ਹਨ। ਕੀ ਇਸਦਾ ਮਤਲਬ ਕਿ ਸਰਕਾਰੀ ਅਫਸਰਾਂ ਕਾਰਨ 'ਆਪ' ਸਰਕਾਰ ਦਾ ਵਜੂਦ ਖਤਰੇ ਵਿਚ ਹੈ ? ਕਿਸਾਨਾਂ ਦਾ ਕਹਿਣਾ ਸੀ ਕਿ ਭਦੌੜ ਰਜਵਾਹਾ ਨਿਉਰ ਮਾਈਨਰ ਦੇ ਨਵੀਨੀਕਰਨ ਹੋਣ ਉਪਰੰਤ ਤਿੰਨ ਮੋਘੇ ਕ੍ਰਮਵਾਰ ਨੰਬਰ 17802ਆਰ, 18105ਐਲ ਅਤੇ 11898ਐਲ ਵਿੱਚ ਪਾਣੀ ਨਹੀਂ ਪੈ ਰਿਹਾ, ਜਿਸਦੇ ਚਲਦਿਆਂ ਉਨ੍ਹਾਂ ਦੇ ਖੇਤ ਨਹਿਰੀ ਪਾਣੀ ਦੋ ਵਾਂਝੇ ਰਹਿ ਰਹੇ ਹਨ।
ਚੇਤਾਵਨੀ ਭਰੇ ਲਹਿਜ਼ੇ ਵਿੱਚ ਪੰਜਾਬ ਸਰਕਾਰ ਤੋਂ ਮੰਗ: ਕਰੀਬ ਇੱਕ ਸਾਲ ਤੋਂ ਨਹਿਰੀ ਵਿਭਾਗ ਦੇ ਐਕਸੀਅਨ, ਐਸਡੀਓ, ਜੇਈ ਆਦਿ ਦਫ਼ਤਰਾਂ ਦੇ ਚੱਕਰ ਕੱਢ ਰਹੇ ਹਨ। ਅਧਿਕਾਰੀ ਕਈ ਵੀ ਮੌਕਾ ਵੀ ਦੇਖ ਚੁੱਕੇ ਹਨ, ਪਰ ਮਸਲਾ ਹੱਲ ਨਹੀਂ ਕੀਤਾ ਗਿਆ। ਅਧਿਕਾਰੀ ਮੰਨ ਚੁੱਕੇ ਹਨ ਕਿ ਗਲਤ ਮਸ਼ੀਨ ਲੱਗੀਆਂ ਹਨ, ਪਰ ਇਨ੍ਹਾਂ ਬਦਲਣ ਜਾਂ ਠੀਕ ਕਰਨ ਦੇ ਨਾਂ 'ਤੇ ਹਮੇਸ਼ਾਂ ਲਾਰਾ ਹੀ ਲਗਾਇਆ ਗਿਆ ਹੈ। ਕਿਸਾਨਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 20 ਮਈ ਤੋਂ 15 ਦਿਨਾਂ ਲਈ ਨਹਿਰੀ ਬੰਦੀ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਮੋਘਿਆਂ ਦੀਆਂ ਮਸ਼ੀਨਾਂ ਬਦਲ ਕੇ ਮਸਲਾ ਹੱਲ ਕੀਤਾ ਜਾਵੇ। ਜੇਕਰ ਉਕਤ ਮੋਘਿਆਂ ਦੀਆਂ ਮਸ਼ੀਨਾਂ ਨਾ ਬਦਲੀਆਂ ਗਈਆਂ ਅਤੇ ਉਨ੍ਹਾਂ ਦੇ ਖੇਤਾਂ ਤੱਕ ਪਾਣੀ ਨਾ ਪਹੁੰਚਿਆ ਤਾਂ ਉਹ ਆਸ-ਪਾਸ ਦੇ ਹੋਰ ਪਿੰਡਾਂ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਜੀਦਾ ਟੋਲ ਪਲਾਜ਼ਾ 'ਤੇ ਅਨਿਸ਼ਚਿਤ ਸਮੇਂ ਲਈ ਧਰਨਾ ਮਾਰ ਦੇਣਗੇ। ਇਸ ਤੋਂ ਇਲਾਵਾ ਸਰਕਾਰ ਵਿਰੁੱਧ ਇਕ ਵੱਡਾ ਸੰਘਰਸ਼ ਵੀ ਵਿੱਢ ਦਿੱਤਾ ਜਾਵੇਗਾ।
ਸਮੱਸਿਆ ਆ ਰਹੀ ਹੈ ਉਹ ਖਤਮ ਕਰ ਦਿੱਤੀ ਜਾਵੇਗੀ: ਉਨ੍ਹਾਂ ਕਿਹਾ ਕਿ ਮੌਕੇ ਦੇ ਸਰਕਾਰੀ ਅਫ਼ਸਰ ਪਿਛਲੀਆਂ ਸਰਕਾਰਾਂ ਦੇ ਬਣਾਏ ਅਫਸਰ ਹਨ, ਜੋ ਹੁਣ ਆਪ ਸਰਕਾਰ ਨੂੰ ਬਦਨਾਮ ਕਰਕੇ ਆਪਣੇ ਆਕਾਵਾਂ ਦੇ ਅਹਿਸਾਨ ਉਤਾਰ ਰਹੇ ਹਨ। ਕੋਈ ਸ਼ੱਕ ਨਹੀਂ ਕਿ ਮੌਜ਼ੂਦਾ ਅਫਸਰ ਆਪ ਸਰਕਾਰ ਦਾ ਅਕਸ਼ ਖਰਾਬ ਕਰ ਰਹੇ ਹਨ। ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸਡੀਓ ਮਨੀਸ਼ ਕੁਮਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਕੁਝ ਅੜਚਣਾ ਕਾਰਨ ਕੰਮ ਰੁਕਿਆ ਹੋਇਆ ਸੀ ਇਸ ਬਾਰ ਜੋ ਪਾਣੀ ਦੀ ਬੰਦੀ ਆ ਰਹੀ ਹੈ ਉਸ ਦੌਰਾਨ ਅਸੀਂ ਇਨ੍ਹਾਂ ਮੋਘਿਆਂ ਦਾ ਕੰਮ ਮੁਕੰਮਲ ਕਰ ਦੇਵਾਂਗੇ ਜੋ ਵੀ ਸਮੱਸਿਆ ਆ ਰਹੀ ਹੈ ਉਹ ਖਤਮ ਕਰ ਦਿੱਤੀ ਜਾਵੇਗੀ।
- ਬੀਐੱਸਐੱਫ ਉੱਤੇ ਕਾਂਗਰਸ ਆਗੂ ਕੁਲਬੀਰ ਜ਼ੀਰਾ ਦੀ ਗੰਭੀਰ ਟਿੱਪਣੀ, ਕਿਹਾ- ਬੀਐੱਸਐੱਫ ਦੇ ਸਾਥ ਨਾਲ ਹੀ ਪੰਜਾਬ 'ਚ ਪਹੁੰਚ ਰਹੇ ਹਥਿਆਰ ਅਤੇ ਹੈਰੋਇਨ - serious comment on BSF
- ਜਲੰਧਰ ਪਹੁੰਚੀਆਂ ਗੁਜਰਾਤ ਦੀਆਂ 7 ਸੁਰੱਖਿਆ ਕੰਪਨੀਆਂ, ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਵਧਾਈ ਸੁਰੱਖਿਆ - Security increased before PM rally
- ਪੰਜਾਬ 'ਚ ਪੀਐੱਮ ਮੋਦੀ ਦੀਆਂ ਰੈਲੀਆਂ ਦੇ ਵਿਰੋਧ ਲਈ ਕਿਸਾਨ ਤਿਆਰ, ਜਥੇਬੰਦੀਆਂ ਨੇ ਘੜੀ ਰਣਨੀਤੀ - protest against PM Modi in Punjab