ਮਾਨਸਾ: ਮਾਨਸੂਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਗੁਜਰਨ ਵਾਲੀਆਂ ਨਦੀਆਂ ਨਹਿਰਾਂ 'ਤੇ ਪੁਖਤਾ ਪ੍ਰਬੰਧ ਹੋ ਚੁੱਕੇ ਹਨ ਅਤੇ ਕਿਤੇ ਵੀ ਹੜ੍ਹ ਵਰਗੀ ਸਥਿਤੀ ਨਹੀਂ ਹੋਵੇਗੀ। ਮੁੱਖ ਮੰਤਰੀ ਮਾਨ ਖੁਦ ਇੰਨ੍ਹਾਂ ਨਦੀਆਂ ਦਰਿਆਵਾਂ ਦਾ ਜਾਇਜ਼ਾ ਲੈ ਰਹੇ ਹਨ। ਉੱਥੇ ਹੀ ਸਰਦੂਲਗੜ੍ਹ ਵਿੱਚੋਂ ਗੁਜਰਨ ਵਾਲੇ ਘੱਗਰ ਦਰਿਆ 'ਤੇ ਲੋਕਾਂ ਨੇ ਕਿਹਾ ਕਿ ਅਜੇ ਤੱਕ ਨਾ ਤਾਂ ਇਸ ਘੱਗਰ ਦੀ ਸਫਾਈ ਹੋਈ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਮਾਨਸੂਨ ਨੂੰ ਲੈ ਕੇ ਸਥਾਨਕ ਲੋਕਾਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਮੀਟਿੰਗ ਕੀਤੀ ਗਈ ਹੈ।
ਦਫ਼ਤਰਾਂ 'ਚ ਬੈਠ ਕੇ ਪ੍ਰਬੰਧਾਂ ਦੇ ਦਾਅਵੇ: ਦੱਸ ਦਈਏ ਕਿ ਮਾਨਸੂਨ ਨੂੰ ਲੈ ਕੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਗਰਾਊਂਡ ਜ਼ੀਰੋ 'ਤੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਦਰਿਆ ਦੀ ਕੋਈ ਸਫਾਈ ਨਹੀਂ ਕੀਤੀ ਗਈ ਅਤੇ ਨਾ ਹੀ ਕਿਨਾਰੇ ਜੋ ਪਹਿਲਾਂ ਟੁੱਟ ਚੁੱਕੇ ਸਨ ਉਨਾਂ 'ਤੇ ਕਿਸੇ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਿਰਫ ਦਫ਼ਤਰ ਵਿੱਚ ਬੈਠ ਕੇ ਹੀ ਪੁਖਤਾ ਪ੍ਰਬੰਧ ਹੋਣ ਦੇ ਦਾਅਵੇ ਕਰ ਦਿੱਤੇ ਜਾਂਦੇ ਹਨ।
ਕਾਗਜ਼ਾਂ 'ਚ ਹੋਈ ਘੱਗਰ ਦੀ ਸਫ਼ਾਈ: ਸਰਦੂਲਗੜ੍ਹ ਏਰੀਏ ਦੇ ਬਿਕਰਜੀਤ ਸਿੰਘ, ਕਾਕਾ ਸਿੰਘ ਉੱਪਲ ਨੇ ਕਿਹਾ ਕਿ ਇਸ ਦਰਿਆ ਦਾ ਜਾਇਜ਼ਾ ਲੈਣ ਦੇ ਲਈ ਅਜੇ ਤੱਕ ਜ਼ਮੀਨੀ ਪੱਧਰ 'ਤੇ ਕੋਈ ਅਧਿਕਾਰੀ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਜਿੰਨਾ ਥਾਵਾਂ ਤੋਂ ਦਰਿਆ ਟੁੱਟਿਆ ਸੀ ਬੇਸ਼ੱਕ ਮਿੱਟੀ ਦੇ ਗੱਟੇ ਭਰ ਕੇ ਲਗਾ ਦਿੱਤੇ ਗਏ ਸਨ ਪਰ ਅੱਜ ਉਹ ਗੱਟੇ ਵੀ ਖਰਾਬ ਹੋ ਚੁੱਕੇ ਹਨ ਅਤੇ ਮਿੱਟੀ ਬਾਹਰ ਨਿਕਲ ਗਈ ਹੈ। ਉਹਨਾਂ ਕਿਹਾ ਕਿ ਮਾਨਸੂਨ ਅਜੇ ਆਉਣ ਦੇ ਵਿੱਚ ਸਮਾਂ ਹੈ ਪਰ ਸੁਭਾਵਿਕ ਹੈ ਕਿ ਜੇਕਰ ਮਾਨਸੂਨ ਦੇ ਕਾਰਨ ਇਸ ਦਰਿਆ ਦੇ ਵਿੱਚ ਪਾਣੀ ਆ ਗਿਆ ਤਾਂ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਨਦੀ ਅਤੇ ਡਰੇਨ ਦੀ ਸਫਾਈ ਕਿਤੇ ਵੀ ਨਜ਼ਰ ਨਹੀਂ ਆ ਰਹੀ, ਸਰਕਾਰ ਵੱਲੋਂ ਕਰੋੜਾਂ ਰੁਪਏ ਇਹਨਾਂ ਦੀ ਸਫਾਈ ਲਈ ਜਾਰੀ ਕੀਤੇ ਜਾਂਦੇ ਹਨ ਪਰ ਸਫਾਈ ਸਿਰਫ ਕਾਗਜ਼ਾਂ ਦੇ ਵਿੱਚ ਹੀ ਸੀਮਤ ਰਹਿ ਜਾਂਦੀ ਹੈ।
ਪ੍ਰਸ਼ਾਸਨ ਦੀ ਤਿਆਰੀ ਮੁਕੰਮਲ: ਉਧਰ ਸਰਦੂਲਗੜ੍ਹ ਦੇ ਐਸਡੀਐਮ ਨਿਤੇਸ਼ ਜੈਨ ਨੇ ਕਿਹਾ ਕਿ ਘੱਗਰ ਦਰਿਆ ਦਾ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਸਰਵੇ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨੌ ਥਾਵਾਂ 'ਤੇ ਪੁਆਇੰਟ ਵੀਕ ਮਿਲੇ ਸਨ, ਜਿਨਾਂ ਦੀ ਪਛਾਣ ਕਰਕੇ ਮੁਰੰਮਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕੁਝ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਿਆ ਸੀ ਅਤੇ ਹੁਣ ਤੱਕ ਪੂਰਾ ਕੰਪਲੀਟ ਕੰਮ ਹੋ ਚੁੱਕਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਮੌਨਸੂਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਹਨ ਅਤੇ ਲੋਕਾਂ ਨੂੰ ਅਨਾਊਂਸਮੈਂਟ ਦੇ ਜਰੀਏ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਦੀ ਵੀ ਤਿਆਰੀ ਮੁਕੰਮਲ ਹੈ।
- ਖੁਸ਼ਖਬਰੀ...ਪੰਜਾਬ 'ਚ ਜਲਦ ਹੀ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, ਮੌਸਮ 'ਚ ਹੋਣ ਵਾਲਾ ਹੈ ਵੱਡਾ ਬਦਲਾਅ, ਹੋਵੇਗਾ ਠੰਡਾ-ਠਾਰ - Weather update
- ਮੋਗਾ 'ਚ ਭਾਜਪਾ ਆਗੂਆਂ ਦੇ ਸਮਰਥਨ ਨਾਲ ਮਨਰੇਗਾ ਕਾਮਿਆਂ ਨੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ, ਰੱਖੀਆਂ ਇਹ ਮੰਗਾਂ - MNREGA workers staged dharna
- ਛੋਟੀ ਉਮਰੇ ਵੱਡਾ ਕਾਰਨਾਮਾ; 16 ਸਾਲ ਦੀ ਉਮਰ 'ਚ ਇਸ ਕੁੜੀ ਨੇ ਜਿੱਤੇ ਦੋ ਸੋਨ ਤਗ਼ਮੇ, ਪਰ ਸਰਕਾਰ ਦੇ ਹੁੰਗਾਰੇ ਦਾ ਕਰ ਰਹੀ ਇੰਤਜ਼ਾਰ - National Kick Boxing Champion