ਅੰਮ੍ਰਿਤਸਰ : ਅੰਮ੍ਰਿਤਸਰ ਦੇ ਲਕਸ਼ਮੀ ਵਿਹਾਰ ਇਲਾਕੇ ਦੇ ਲੋਕਾਂ ਅਤੇ ਛੋਟੇ- ਛੋਟੇ ਬੱਚਿਆਂ ਨੇ ਹੱਥਾਂ 'ਚ ਪੋਸਟਰ ਫੜ ਕੇ ਚੋਣਾਂ ਦਾ ਬਾਈਕਾਟ ਕੀਤਾ ਹੈ। ਪੋਸਟਰ 'ਤੇ ਲਿਖਿਆ - 'ਨੋ ਵਾਟਰ ਨੋ ਵੋਟ' ਗੁਰੂ ਨਗਰੀ ਅੰਮ੍ਰਿਤਸਰ 'ਚ ਗਰਮੀ ਦਿਨ ਵ ਦਿਨ ਵਧਦੀ ਜਾ ਰਹੀ ਹੈ ਅਤੇ ਪਾਰਾ 44 ਡਿਗਰੀ ਤੋਂ ਪਾਰ ਲੰਘ ਚੁੱਕਾ ਹੋਇਆ ਹੈ। ਜਿੱਥੇ ਆਮ ਲੋਕਾਂ ਨੂੰ ਗਰਮੀ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਉੱਥੇ ਹੀ ਉਹਨਾਂ ਨੂੰ ਪੀਣ ਦਾ ਪਾਣੀ ਵੀ ਨਹੀਂ ਮਿਲ ਰਿਹਾ। ਜਿਸ ਕਰਕੇ ਉਹਨਾਂ ਦਾ ਜੀਣਾ ਹੋਰ ਵੀ ਮੁਸ਼ਕਿਲ ਹੋ ਚੁੱਕਾ ਹੋਇਆ ਹੈ।
ਲੋਕ ਸਮਰਸੀਬਲ ਦਾ ਪਾਣੀ ਪੀਣ ਨੂੰ ਮਜਬੂਰ : ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਵਿਧਾਇਕ ਤੇ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਕਦੇ ਵੀ ਉਨਾਂ ਦਾ ਇਹ ਮਸਲਾ ਹੱਲ ਨਹੀਂ ਹੋਇਆ, ਜਿਸ ਕਰਕੇ ਉਹ ਸਮਰਸੀਬਲ ਦਾ ਪਾਣੀ ਪੀਣ ਨੂੰ ਮਜਬੂਰ ਹਨ ਅਤੇ ਉਸ ਪਾਣੀ ਦੇ ਪੀਣ ਦੇ ਨਾਲ ਉਹ ਬਿਮਾਰ ਵੀ ਹੋ ਜਾਂਦੇ ਹਨ। ਉਨਾਂ ਨੇ ਸਾਫ ਕਹਿ ਦਿੱਤਾ ਹੈ ਕਿ ਜਦੋਂ ਤੱਕ ਉਹਨਾਂ ਦੇ ਇਲਾਕੇ ਵਿੱਚ ਪਾਣੀ ਨਹੀਂ ਆਊਗਾ, ਓਦੋਂ ਤੱਕ ਉਹਨਾਂ ਦੇ ਵੱਲੋਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਜਾਵੇਗਾ।
- ਭਗਵੰਤ ਮਾਨ ਦੀ ਬਠਿੰਡਾ ਚੋਣ ਰੈਲੀ 'ਚ ਔਰਤ ਨੇ ਕੀਤਾ ਵੱਡਾ ਕਾਰਨਾਮਾ, ਵੀਡੀਓ ਵੇਖ ਤੁਸੀਂ ਵੀ ਹੋਵੋਗੇ ਹੈਰਾਨ.... - Lok Sabha Elections 2024
- 'ਇੰਡੀਆ ਗਠਜੋੜ' ਤੋਂ ਪ੍ਰਧਾਨ ਮੰਤਰੀ ਦਾ ਕੌਣ ਹੋਵੇਗਾ ਚਿਹਰਾ ? ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਵੱਡਾ ਖੁਲਾਸਾ - Prime Minister from India alliance
- ਪੰਜਾਬ ਸਮੇਤ ਪੂਰੇ ਉੱਤਰ ਭਾਰਤ 'ਚ ਅੱਤ ਦੀ ਗਰਮੀ, ਰਾਹਤ ਦੀ ਨਹੀਂ ਕੋਈ ਆਸ - Weather Update
ਦੱਸ ਦਈਏ ਕਿ ਜਦੋਂ ਦੀਆਂ ਗਰਮੀਆਂ ਸ਼ੁਰੂ ਹੋਈਆਂ ਹਨ, ਅੰਮ੍ਰਿਤਸਰ ਦੇ ਵਿੱਚ ਪਾਣੀ ਦੀ ਦਿੱਕਤ ਆ ਰਹੀ ਹੈ। ਕਈ ਇਲਾਕਿਆਂ ਦੇ ਵਿੱਚ ਪੀਣ ਵਾਲਾ ਪਾਣੀ ਸਾਫ ਨਹੀਂ ਆ ਰਿਹਾ ਜਾਂ ਪੀਣ ਵਾਲਾ ਪਾਣੀ ਆ ਹੀ ਨਹੀਂ ਰਿਹਾ। ਜਿਸਦੇ ਚਲਦੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਕਾਫੀ ਪਰੇਸ਼ਾਨ ਹਨ। ਅਸੀਂ ਕਈ ਇਲਾਕਿਆਂ ਵਿੱਚ ਜਾ ਕੇ ਵੇਖਿਆ ,ਜਿੱਥੇ ਪਾਣੀ ਨੂੰ ਲੈ ਕੇ ਕਾਫੀ ਲੋਕ ਪਰੇਸ਼ਾਨ ਹਨ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹ ਸਮੱਸਿਆ ਉਹਨਾਂ ਦੀ ਹੱਲ ਹੋਵੇਗੀ। ਇਹ 'ਤੇ ਆਉਣ ਵਾਲਾ ਸਮਾਂ ਹੀ ਦੱਸੇਗਾ।