ETV Bharat / state

ਪਰਲ ਕੰਪਨੀ ਦੇ ਪੀੜਤਾਂ ਨੇ ਲੋਕ ਸਭਾ ਚੋਣਾਂ 2024 'ਚ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ - Simranjit singh mann support - SIMRANJIT SINGH MANN SUPPORT

ਪੰਜਾਬ ਵਿੱਚ ਚਿੱਟ ਫੰਡ ਕੰਪਨੀ ਪਰਲ ਵੱਲੋਂ ਲੋਕਾਂ ਨਾਲ ਲੱਖਾਂ ਕਰੋੜਾਂ ਦੀ ਠੱਗੀ ਕੀਤੀ ਗਈ ਸੀ। ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਨੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਜਦੋਂ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਹੁਣ ਪੀੜਤਾਂ ਨੇ ਸਿਮਰਨਜੀਤ ਸਿੰਘ ਮਾਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

Pearl victims announced their support for Simranjit Singh Maan in lok sabha election 2024
ਪਰਲ ਕੰਪਨੀ ਦੇ ਪੀੜਤਾਂ ਨੇ ਲੋਕ ਸਭਾ ਚੋਣਾਂ 2024 'ਚ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ
author img

By ETV Bharat Punjabi Team

Published : Apr 27, 2024, 10:25 AM IST

ਪਰਲ ਪੀੜਤਾਂ ਦਾ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਣ

ਬਰਨਾਲਾ: ਪੰਜਾਬ ਵਿੱਚ ਚਿੱਟ ਫੰਡ ਕੰਪਨੀ ਪਰਲ ਵੱਲੋਂ ਲੋਕਾਂ ਨਾਲ ਲੱਖਾਂ ਕਰੋੜਾਂ ਦੀ ਠੱਗੀ ਕੀਤੀ ਗਈ। ਪਿਛਲੇ ਲੰਬੇ ਸਮੇਂ ਤੋਂ ਇਨਸਾਫ ਨਾ ਮਿਲਣ ਕਾਰਨ ਪਰਲ ਕੰਪਨੀ ਦੇ ਪੀੜਿਤ ਲੋਕ ਸਾਰੀਆਂ ਹੀ ਪਾਰਟੀਆਂ ਅਤੇ ਸਰਕਾਰਾਂ ਤੋਂ ਦੁਖੀ ਹਨ। ਜਿਸ ਦੇ ਚਲਦਿਆਂ ਪੀੜਤਾਂ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਬਰਨਾਲਾ ਵਿਖੇ ਪਰਲ ਪੀੜਤਾਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ,ਜਿਸ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਤੋਂ ਉਹ ਦੁਖੀ ਹਨ। ਉਥੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਪਰਲ ਪੀੜਤ ਲੋਕਾਂ ਦੀ ਆਵਾਜ਼ ਬਨਣਗੇ, ਉਹਨਾਂ ਮੰਗ ਕੀਤੀ ਕਿ ਪਰਲ ਕੰਪਨੀ ਦੀ ਪ੍ਰਾਪਰਟੀ ਜ਼ਬਤ ਕਰਕੇ ਪੀੜਤਾਂ ਨੂੰ ਪੈਸੇ ਦੇਣ ਚਾਹੀਦੇ ਹਨ।

ਕਿਸੇ ਵੀ ਸਰਕਾਰ ਨੇ ਪੀੜਤਾਂ ਨੂੰ ਨਹੀਂ ਦਿੱਤਾ ਇਨਸਾਫ : ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਪਰਲ ਕੰਪਨੀ ਵੱਲੋਂ ਵੱਡੀ ਠੱਗੀ ਮਾਰੀ ਗਈ। ਲੋਕਾਂ ਦਾ ਕਰੋੜਾਂ ਰੁਪਏ ਪਰਲ ਕੰਪਨੀ ਵੱਲੋਂ ਲੁੱਟਿਆ ਗਿਆ ਹੈ ਪਰ ਕਿਸੇ ਵੀ ਸਰਕਾਰ ਨੇ ਇਹਨਾਂ ਪੀੜਤ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ। ਜਿਸਤੋਂ ਬਾਅਦ ਪੀੜਤ ਲੋਕ ਅਦਾਲਤ ਤੋਂ ਇਨਸਾਫ਼ ਲੈਣ ਚਲੇ ਗਏ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਦਿੱਤਾ।

ਅਕਾਲੀ ਦਲ ਦੇ ਰਾਜ 'ਚ ਸ਼ੁਰੂ ਹੋਈ ਘਪਲੇਬਾਜ਼ੀ: ਇਸ ਮਾਮਲੇ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਹ ਘਪਲਾ ਅਤੇ ਠੱਗੀ ਸ਼੍ਰੌਮਣੀ ਅਕਾਲੀ ਦਲ ਦਲ ਸਰਕਾਰ ਮੌਕੇ ਹੋਈ ਸੀ। ਅਕਾਲੀ ਸਰਕਾਰ ਕਬੱਡੀ ਦੇ ਕੱਪ ਕਰਵਾ ਕੇ ਪਰਲ ਕੰਪਨੀ ਤੋਂ ਸਪਾਂਸਰ ਕਰਵਾਉਂਦੀ ਸੀ। ਜਿਸ ਕਰਕੇ ਅਕਾਲੀ ਦਲ ਸਰਕਾਰ ਦਾ ਕੰਪਨੀ ਵਾਲਿਆਂ ਉਪਰ ਹੱਥ ਸੀ। ਉਹਨਾ ਕਿਹਾ ਕਿ ਇਹਨਾਂ ਪੀੜਤ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਕੰਪਨੀ ਦੇ ਮਾਲਕ ਦੀਆਂ ਪ੍ਰਾਪਟੀਆਂ ਜ਼ਬਤ ਕਰਕੇ ਇਹਨਾਂ ਪੀੜਤ ਲੋਕਾਂ ਦੇ ਬਣਦੇ ਪੈਸੇ ਦੇਣ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਪੀੜਤਾਂ ਦੇ ਹੱਕ ਵਿੱਚ ਉਹ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ।

ਪੀੜਤਾਂ ਦੀ ਆਸ ਸਿਮਰਨਜੀਤ ਸਿੰਘ ਮਾਨ: ਉਥੇ ਹੀ ਪੀੜਤ ਲੋਕਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਪੰਜਾਬ ਦੇ ਹਜ਼ਾਰ ਲੋਕ ਪਰਲ ਕੰਪਨੀ ਦੀ ਠੱਗੀ ਦਾ ਸ਼ਿਕਾਰ ਹਨ। ਪਰ ਕਿਸੇ ਵੀ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਉਹ ਇਨਸਾਫ਼ ਲੈਣ ਲਈ ਕਈ ਸਾਲਾਂ ਤੋਂ ਧੱਕੇ ਖਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ ਆਪ ਦੀ ਸਰਕਾਰ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਨਸਾਫ ਦੀ ਗੱਲ ਕਹੀ ਗਈ ਸੀ। ਪਰ ਦੋ ਸਾਲ ਬੀਤਣ 'ਤੇ ਇਸ ਪਾਰਟੀ ਦੀ ਸਰਕਾਰ ਨੇ ਵੀ ਸਾਨੂੰ ਇਨਸਾਫ ਨਹੀਂ ਦਿੱਤਾ। ਜਲੰਧਰ ਅਤੇ ਸੰਗਰੂਰ ਦੀ ਜਿਮਨੀ ਚੋਣ ਦੌਰਾਨ ਵੀ ਸਾਨੂੰ ਇਨਸਾਫ ਦੇ ਲਾਰੇ ਲਗਾਏ ਗਏ ਪ੍ਰੰਤੂ ਸਾਡਾ ਮਸਲਾ ਉੱਥੇ ਦਾ ਉੱਥੇ ਖੜ੍ਹਾ ਹੈ।

ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਪਰਲ ਕੰਪਨੀ ਦੀ 25 ਹਜ਼ਾਰ ਕਰੋੜ ਦੀ ਜਾਇਦਾਦ ਹੈ। ਪਰ ਪੀੜਤ ਲੋਕਾਂ ਦੇ ਸਿਰਫ 8 ਹਜਾਰ ਕਰੋੜ ਰੁਪਏ ਪਰਲ ਕੰਪਨੀ ਵੱਲ ਖੜੇ ਹਨ। ਜੇਕਰ ਪੰਜਾਬ ਸਰਕਾਰ ਚਾਹੇ ਤਾਂ ਪਰਲ ਕੰਪਨੀ ਦੀ ਜਾਇਦਾਦ ਜਬਤ ਕਰਕੇ ਪੀੜਤ ਲੋਕਾਂ ਦੇ ਪੈਸੇ ਵਾਪਸ ਕਰ ਸਕਦੀ ਹੈ। ਪਰੰਤੂ ਸੂਬਾ ਸਰਕਾਰ ਦੀ ਮਨਸ਼ਾ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਨਹੀਂ ਹੈ। ਜਿਸ ਕਰਕੇ ਉਹਨਾਂ ਦੀ ਜੱਥੇਬੰਦੀ ਇਨਸਾਫ਼ ਦੀ ਆਵਾਜ਼ ਵਲੋਂ ਲੋਕ ਸਭਾ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਜਿਹਨਾਂ ਤੋਂ ਸਾਨੂੰ ਇਨਸਾਫ਼ ਦੀ ਉਮੀਦ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.