ਲੁਧਿਆਣਾ : ਬੀਤੇ ਦਿਨੀਂ ਪਛਮੀ ਬੰਗਾਲ ਵਿੱਚ ਜੂਨੀਅਰ ਡਾਕਟਰ ਨਾਲ ਹੋਈ ਦਰਿੰਦਗੀ ਮਾਮਲੇ ਵਿੱਚ ਅੱਜ ਪੂਰੇ ਦੇਸ਼ ਭਰ ਵਿੱਚ ਡਾਕਟਰਾਂ ਵੱਲੋਂ ਓਪੀਡੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਓਪੀਡੀ ਬੰਦ ਕਰ ਦਿੱਤੀ ਗਈ ਹੈ। ਬੇਸ਼ੱਕ ਜਿਨਾਂ ਲੋਕਾਂ ਨੂੰ ਇਸਦੇ ਬਾਰੇ ਜਾਣਕਾਰੀ ਨਹੀਂ ਹੈ, ਉਹ ਜਰੂਰ ਇਲਾਜ ਕਰਵਾਉਣ ਵਾਸਤੇ ਹਸਪਤਾਲ ਵਿੱਚ ਪਹੁੰਚ ਰਹੇ ਹਨ ਪਰ ਉਹਨਾਂ ਨੂੰ ਮਯੂਸ ਹੋ ਕੇ ਮੁੜਨਾ ਪੈ ਰਿਹਾ ਹੈ।
ਖੱਜਲ ਹੋ ਰਹੇ ਲੋਕ : ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਬੱਚੇ ਦਾ ਇਲਾਜ ਕਰਵਾਉਣ ਵਾਸਤੇ ਪਹੁੰਚੇ ਪਰਿਵਾਰ ਨੇ ਕਿਹਾ ਕਿ ਉਹ ਇਲਾਜ ਕਰਵਾਉਣ ਲਈ ਪਹੁੰਚੇ ਸਨ, ਪਰ ਓਪੀਡੀ ਬੰਦ ਹੈ । ਉਥੇ ਹੀ ਜਦੋਂ ਇਸ ਦੇ ਸੰਬੰਧ ਵਿੱਚ ਸੀਨੀਅਰ ਡਾਕਟਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਪੂਰੇ ਦੇਸ਼ ਭਰ ਵਿੱਚ ਜਾਂ ਪੂਰੇ ਪੰਜਾਬ ਭਰ ਵਿੱਚ ਡਾਕਟਰ ਹੜਤਾਲ 'ਤੇ ਹਨ। ਸੁਰਖਿਤ ਵਾਤਾਵਰਨ ਨੂੰ ਲਈ ਮਜਬੂਰੀ ਵਿੱਚ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਨੇ ਮਰੀਜ਼ਾਂ ਦੀ ਖੱਜਲ ਖੁਆਰੀ ਨੂੰ ਲੈ ਕੇ ਮਾਫੀ ਵੀ ਮੰਗੀ।
- ਦਿੱਲੀ ਪਹੁੰਚੇ ਪੰਜਾਬ ਦੇ ਸੀਐਮ ਮਾਨ, ਮਨੀਸ਼ ਸਿਸੋਦੀਆ ਨਾਲ ਕੀਤੀ ਮੁਲਾਕਾਤ - CM Mann In Delhi
- ਦੇਸ਼ ਦੀਆਂ 75 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪੀਏਯੂ ਸਿਖਰ 'ਤੇ, ਸਰਕਾਰ ਨੇ ਜਾਰੀ ਕੀਤੀ ਸੂਚੀ - Agriculture University ranked first
- ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜੈਬ ਸਿੰਘ ਦੇ ਪਰਿਵਾਰ ਨੂੰ ਉਹਨਾਂ 'ਤੇ ਮਾਣ - Kargil Vijay Diwas 25th Anniversary
ਐਮਰਜੰਸੀ ਸੇਵਾਵਾਂ ਜਾਰੀ: ਇਸ ਮੌਕੇ ਸਾਰੇ ਹੀ ਡਾਕਟਰਾਂ ਵੱਲੋਂ ਜੂਨੀਅਰ ਡਾਕਟਰ ਦੇ ਸਮਰਥਨ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ। ਹਾਲਾਂਕਿ ਸਿਵਲ ਹਸਪਤਾਲ ਦੇ ਵਿੱਚ ਐਮਰਜੰਸੀ ਸੇਵਾਵਾਂ ਚੱਲ ਰਹੀਆਂ ਹਨ ਪਰ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ। ਖਾਸ ਕਰਕੇ ਜਿਹੜੇ ਦੂਰ ਦੁਰਾਡੇ ਤੋਂ ਮਰੀਜ਼ ਆਏ ਹਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਅੱਜ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਇਸ ਸਬੰਧੀ ਪਹਿਲਾਂ ਹੀ ਆਈਐਮਏ ਵੱਲੋਂ ਸੰਕੇਤਿਕ ਤੌਰ ਤੇ ਐਲਾਨ ਕੀਤਾ ਗਿਆ ਸੀ। ਇੱਕ ਦਿਨ ਹੀ ਹੜਤਾਲ ਦਾ ਫੈਸਲਾ ਲਿਆ ਗਿਆ ਸੀ ਓਪੀਡੀ ਸੇਵਾਵਾਂ ਬੰਦ ਰੱਖਣ ਸਬੰਧੀ ਵੀ ਕਿਹਾ ਗਿਆ ਸੀ।