ETV Bharat / state

ਪਟਿਆਲਾ ਪੁਲਿਸ ਨੇ ਤਿੰਨ ਮਹਿਲਾ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, ਸੱਤ ਕਿਲੋ ਚਰਸ ਹੋਈ ਬਰਾਮਦ - Female drug trafficker arrested - FEMALE DRUG TRAFFICKER ARRESTED

ਨਸ਼ਾ ਤਸਕਰੀ 'ਚ ਹੁਣ ਬੰਦਿਆਂ ਦੇ ਨਾਲ-ਨਾਲ ਮਹਿਲਾਵਾਂ ਵੀ ਸ਼ਾਮਲ ਹੋ ਚੁੱਕੀਆਂ ਹਨ। ਇਸ ਦੇ ਚੱਲਦੇ ਪਟਿਆਲਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਸੱਤ ਕਿਲੋ ਚਰਸ (ਹਸ਼ੀਸ਼) ਦੇ ਨਾਲ ਤਿੰਨ ਮਹਿਲਾ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।

ਪਟਿਆਲਾ ਪੁਲਿਸ ਨੇ 3 ਮਹਿਲਾ ਨਸ਼ਾ ਤਸਕਰ ਫੜੇ
ਪਟਿਆਲਾ ਪੁਲਿਸ ਨੇ 3 ਮਹਿਲਾ ਨਸ਼ਾ ਤਸਕਰ ਫੜੇ (ETV BHARAT)
author img

By ETV Bharat Punjabi Team

Published : Jun 25, 2024, 5:47 PM IST

ਪਟਿਆਲਾ ਪੁਲਿਸ ਨੇ 3 ਮਹਿਲਾ ਨਸ਼ਾ ਤਸਕਰ ਫੜੇ (ETV BHARAT)

ਪਟਿਆਲਾ: ਰਾਜਪੁਰਾ ਪੁਲਿਸ ਦੀ ਟੀਮ ਨੇ ਬਿਹਾਰ ਤੋਂ ਰੇਲ ਗੱਡੀ ਰਾਹੀਂ ਅੰਬਾਲਾ ਪਹੁੰਚ ਕੇ ਬੱਸ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੀਆਂ ਤਿੰਨ ਮਹਿਲਾ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮਹਿਲਾ ਨਸ਼ਾ ਤਸਕਰਾਂ ਕੋਲੋਂ 7 ਕਿਲੋਗ੍ਰਾਮ ਚਰਸ (ਹਸ਼ੀਸ਼) ਬਰਾਮਦ ਹੋਈ ਹੈ। ਇਨ੍ਹਾਂ ਤਿੰਨਾਂ ਔਰਤਾਂ ਨੂੰ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਹੈ।

ਐਸਪੀ ਸਿਟੀ ਨੇ ਦਿੱਤੀ ਜਾਣਕਾਰੀ: ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਦੇ ਇੰਚਾਰਜ ਕਿਰਪਾਲ ਸਿੰਘ ਨੇ ਟੀਮ ਸਮੇਤ ਪਿੰਡ ਬਿਜਾਤੀ ਦੇਵਨੀ ਪਿੰਡ ਤਲਵਾ ਪੋਖਰ ਕੋਟਵਾ ਜ਼ਿਲ੍ਹਾ ਮੋਤੀਹਾਰੀ ਬਿਹਾਰ ਨੂੰ 2 ਕਿਲੋ, ਏ.ਐਸ.ਆਈ ਹਰਜਿੰਦਰ ਸਿੰਘ ਨੇ ਲਲਿਤਾ ਦੇਵੀ ਪਿੰਡ ਕੋਟਲਾ ਪੋਖਰ ਕੋਟਵਾ ਜ਼ਿਲ੍ਹਾ ਚੰਪਾਰਨ ਬਿਹਾਰ ਨੂੰ 2 ਕਿਲੋ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੇ ਪਿੰਡ ਸੁਦੀ ਦੇਵੀ ਤਲਵਾ ਥਾਣਾ ਕੋਟਵਾ ਜ਼ਿਲ੍ਹਾ ਮੋਤੀਹਾਰੀ ਬਿਹਾਰ ਨੂੰ 3 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ।

ਨੇਪਾਲ ਤੋਂ ਸਪਲਾਈ ਕੀਤੀ ਜਾਂਦੀ ਸੀ ਚਰਸ: ਐਸਪੀ ਸਿਟੀ ਨੇ ਦੱਸਿਆ ਕਿ ਨੇਪਾਲ ਤੋਂ ਸਪਲਾਈ ਕੀਤੀ ਇਹ ਚਰਸ ਬਿਹਾਰ ਭੇਜੀ ਜਾਂਦੀ ਸੀ। ਜਿੱਥੋਂ ਕੁਝ ਪੈਸੇ ਦੇ ਕੇ ਇਨ੍ਹਾਂ ਔਰਤਾਂ ਨੂੰ ਚਰਸ ਪੰਜਾਬ ਪਹੁੰਚਾਉਣ ਲਈ ਭੇਜਿਆ ਗਿਆ। ਉਹ ਬਿਹਾਰ ਤੋਂ ਰੇਲਗੱਡੀ ਰਾਹੀਂ ਅੰਬਾਲਾ ਪਹੁੰਚੀਆਂ। ਜਿਸ ਤੋਂ ਬਾਅਦ ਉਹ ਬੱਸ ਰਾਹੀਂ ਲੁਧਿਆਣਾ ਜਾ ਰਹੀਆਂ ਸਨ। ਰਾਜਪੁਰਾ ਪਹੁੰਚਣ 'ਤੇ ਇਹ ਔਰਤਾਂ ਪੁਲਿਸ ਨੂੰ ਦੇਖ ਕੇ ਪੈਦਲ ਹੀ ਮੁੜਨ ਲੱਗੀਆਂ ਪਰ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਤਿੰਨੋਂ ਔਰਤਾਂ ਇੱਕ-ਦੂਜੇ ਨੂੰ ਜਾਣਦੀਆਂ ਸਨ, ਜੋ ਨਸ਼ੇ ਦੀ ਖੇਪ ਲੈ ਕੇ ਲੁਧਿਆਣਾ ਜਾ ਰਹੀਆਂ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.