ETV Bharat / state

ਪਠਾਨਕੋਟ ਦੀ ਧੀ ਨੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ, ਏਅਰਫੋਰਸ ਦੀ ਮੈਰਿਟ ਲਿਸਟ 'ਚ ਆਇਆ ਨਾਮ - Air Force Merit List - AIR FORCE MERIT LIST

Air Force Merit List: ਕਿਹਾ ਜਾਂਦਾ ਹੈ ਕਿ ਅੱਜ ਦੇ ਯੁੱਗ ਦੀਆਂ ਕੁੜੀਆਂ ਕਿਸੇ ਵੀ ਖਿਤੇ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ। ਇਹ ਗੱਲ ਪਠਾਨਕੋਟ ਦੇ ਕਸਬਾ ਸਰਨਾ ਦੀ ਧੀ ਨੇ ਏਅਰਫੋਰਸ ਦੀ ਮੈਰਿਟ ਲਿਸਟ ਨਾਮ ਲਿਆ ਕੇ ਸਾਬਿਤ ਕਰ ਦਿੱਤੀ ਹੈ। ਪੜ੍ਹੋ ਪੂਰੀ ਖਬਰ...

Air Force Merit List
ਏਅਰਫੋਰਸ ਦੀ ਮੈਰਿਟ ਲਿਸਟ ਆਇਆ ਨਾਮ (Etv Bharat Pathankot)
author img

By ETV Bharat Punjabi Team

Published : Jun 15, 2024, 5:31 PM IST

ਏਅਰਫੋਰਸ ਦੀ ਮੈਰਿਟ ਲਿਸਟ ਆਇਆ ਨਾਮ (Etv Bharat Pathankot)

ਪਠਾਨਕੋਟ: ਅੱਜ ਦੀਆਂ ਕੁੜੀਆਂ ਕਿਸੇ ਵੀ ਖਿਤੇ 'ਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਫਿਰ ਚਾਹੇ ਉਹ ਦੇਸ਼ ਦੀ ਸਰਕਾਰ 'ਚ ਉਨ੍ਹਾਂ ਦਾ ਯੋਗਦਾਨ ਹੋਵੇ ਜਾਂ ਫੇਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਦੀ ਗੱਲ ਹੋਵੇ। ਹਰ ਥਾਂ ਤੇ ਧੀਆਂ ਵੱਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਪਠਾਨਕੋਟ ਦੇ ਕਸਬਾ ਸਰਨਾ ਵਿਖੇ ਵੀ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਪਰਿਵਾਰ ਦੀ ਬੇਟੀ ਵੱਲੋਂ ਏਅਰਫੋਰਸ ਅਕੈਡਮੀ ਵਿੱਚ ਥਾਂ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਆਪਣੀ ਧੀ ਦੀ ਇਸ ਕਾਮਯਾਬੀ ਨੂੰ ਵੇਖਦੇ ਹੋਏ ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਹੈ।

ਏਅਰਫੋਰਸ ਦੀ ਮੈਰਿਟ ਲਿਸਟ ਵਿੱਚ ਨਾਮ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਪਰਿਆਸ ਕੀਤਾ ਜਾ ਰਿਹਾ ਸੀ। ਇਸ ਬਾਰ ਮੈਰਿਟ ਲਿਸਟ 'ਚ ਨਾਮ ਆਉਣ ਨਾਲ ਉਨ੍ਹਾਂ ਦੀ ਧੀ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਆਪਣੀ ਧੀ ਦੀ ਇਸ ਕਾਮਯਾਬੀ ਉੱਤੇ ਸਾਨੂੰ ਮਾਣ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਏਅਰਫੋਰਸ ਦੀ ਮੈਰਿਟ ਲਿਸਟ ਵਿੱਚ ਆਉਣ ਵਾਲੀ ਹਰਨੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਾਮਯਾਬੀ ਹੁਣ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਣ ਇੱਕ ਸਾਲ ਦੀ ਟ੍ਰੇਨਿੰਗ ਹੋਵੇਗੀ ਅਤੇ ਉਸ ਦੇ ਬਾਅਦ ਉਨ੍ਹਾਂ ਦੇ ਮੋਢਿਆਂ ਤੇ ਫਲਾਇੰਗ ਅਫਸਰ ਦੀਆਂ ਫੀਤੀਆਂ ਲਗਣ ਗਈਆ।

5 ਸਾਲਾਂ ਬਾਅਦ ਮਹਿਨਤ ਦਾ ਫਲ ਮਿਲਿਆ: ਹਰਨੂਰ ਕੌਰ ਨੇ ਦੱਸਿਆ ਕਿ ਪ੍ਰਾਈਵੇਟ ਨੌਕਰੀ ਦੇ ਨਾਲ-ਨਾਲ ਆਪਣੀ ਪੜਾਈ ਤੇ ਹੋਰ ਵੀ ਸਟ੍ਰਾਘਲ ਕੀਤਾ ਹੈ ਤੇ ਅੱਜ 5 ਸਾਲਾਂ ਬਾਅਦ ਮਹਿਨਤ ਦਾ ਫਲ ਮਿਲਿਆ। ਜਦੋਂ ਮੈਂ ਇਹ ਖਬਰ ਸੁਣੀ ਤਾਂ ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਵੱਡੀ ਖਬਰ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਦਾ ਵੀ ਫੋਨ ਆਇਆ ਤੇ ਮੈਨੂੰ ਬਹੁਤ ਸਾਰੀਆਂ ਵਧਾਈਆ ਦਿੱਤੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.