ETV Bharat / state

ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਇੱਕ-ਇੱਕ ਫੁੱਟ ਤਕ ਚੜਿਆ ਪਾਣੀ , ਲੋਕਾਂ ਨੇ ਪ੍ਰਸ਼ਾਸ਼ਨ ਅੱਗੇ ਲਾਈ ਗੁਹਾਰ - rain water - RAIN WATER

rain water: ਪਠਾਨਕੋਟ ਜਿਲ੍ਹੇ ਦਾ ਪਿੰਡ ਮੁਤਫਰਕਾ ਅਤੇ ਥਰਿਆਲ ਬਰਸਾਤ ਦੀ ਵਜ੍ਹਾ ਨਾਲ ਪਾਣੀ ਪਾਣੀ ਹੋਇਆ ਪਿਆ ਹੈ। ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਇੱਕ-ਇੱਕ ਫੁੱਟ ਤੱਕ ਪਾਣੀ ਚੜ ਗਿਆ ਹੈ ਅਤੇ ਬਹੁਤ ਸਾਰਾ ਸਮਾਨ ਨੁਕਸਾਨਿਆ ਗਿਆ। ਲੋਕਾਂ ਨੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਅੱਗੇ ਗੁਹਾਰ ਵੀ ਲਗਾਈ ਹੈ। ਪੜ੍ਹੋ ਪੂਰੀ ਖਬਰ...

rain water
ਘਰਾਂ ਅਤੇ ਦੁਕਾਨਾਂ 'ਚ ਇੱਕ-ਇੱਕ ਫੁੱਟ ਤਕ ਚੜਿਆ ਪਾਣੀ (Etv Bharat Pathankot)
author img

By ETV Bharat Punjabi Team

Published : Jul 6, 2024, 12:55 PM IST

ਘਰਾਂ ਅਤੇ ਦੁਕਾਨਾਂ 'ਚ ਇੱਕ-ਇੱਕ ਫੁੱਟ ਤਕ ਚੜਿਆ ਪਾਣੀ (Etv Bharat Pathankot)

ਪਠਾਨਕੋਟ: ਬੀਤੀ ਰਾਤ ਜਿਲ੍ਹੇ 'ਚ ਖੁੱਲ ਕੇ ਪਈ ਬਰਸਾਤ ਨੇ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜੀ ਹਾਂ ਗੱਲ ਜਿਲ੍ਹੇ ਪਠਾਨਕੋਟ ਦੇ ਪਿੰਡ ਮੁਤਫਰਕਾ ਅਤੇ ਥਰਿਆਲ ਦੀ ਹੈ। ਬੀਤੀ ਰਾਤ ਹੋਈ ਬਰਸਾਤ ਦੀ ਵਜਾ ਦੇ ਨਾਲ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਹੈ ਜੋ ਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਵੜ ਗਿਆ। ਆਲਮ ਇਹ ਹੈ ਕਿ ਲੋਕਾਂ ਦੇ ਘਰਾਂ ਵਿੱਚ ਇੱਕ-ਇੱਕ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਅਤੇ ਲੋਕਾਂ ਦਾ ਕਾਫੀ ਸਾਰਾ ਸਮਾਨ ਨੁਕਸਾਨਿਆ ਗਿਆ ਹੈ।

ਪਾਣੀ ਦੀ ਸਹੀ ਨਿਕਾਸੀ ਦੇ ਲਈ ਅਪੀਲ: ਸਥਾਨਕ ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਨਿਕਾਸੀ ਨਾਲੇ ਬਣਾਉਣ ਅਤੇ ਪਾਣੀ ਦੀ ਸਹੀ ਨਿਕਾਸੀ ਦੇ ਲਈ ਅਪੀਲ ਵੀ ਕੀਤੀ ਸੀ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਚਲਦੇ ਆਲਮ ਇਹ ਹੈ ਕਿ ਬੀਤੀ ਰਾਤ ਹੋਈ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ। ਇਸ ਦੇ ਚਲਦੇ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਪ੍ਰਸ਼ਾਸਨ ਅਤੇ ਸਮੇਂ-ਸਮੇਂ ਦੇ ਵਿਧਾਇਕਾਂ ਨੂੰ ਅਰਜ ਕੀਤੀ ਗਈ ਸੀ ਕਿ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਏ ਪਰ ਕਿਸੇ ਵੱਲੋਂ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ।

ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ: ਜਿਸ ਦੇ ਨਤੀਜੇ ਸਦਕਾ ਬੀਤੀ ਰਾਤ ਹੋਈ ਬਰਸਾਤ ਦੀ ਵਜਾ ਨਾਲ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਆ ਚੁੱਕਿਆ ਹੈ ਅਤੇ ਲੋਕਾਂ ਦਾ ਕਾਫੀ ਸਾਰਾ ਸਮਾਨ ਵੀ ਨੁਕਸਾਨਿਆ ਗਿਆ ਹੈ। ਇਸ ਮੌਕੇ ਉਨ੍ਹਾਂ ਮੁੜ ਇੱਕ ਵਾਰ ਪ੍ਰਸ਼ਾਸਨ ਅਤੇ ਮੌਕੇ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਹਰ ਸਾਲ ਬਰਸਾਤ ਦੀ ਵਜ੍ਹਾ ਨਾਲ ਹੋਣ ਵਾਲੇ ਇਸ ਨੁਕਸਾਨ ਤੋਂ ਪਿੰਡ ਦੇ ਲੋਕਾਂ ਦਾ ਬਚਾ ਹੋ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.