ETV Bharat / state

6 ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੇ 2 ਮੁਲਜ਼ਮ ਪਠਾਨਕੋਟ ਪੁਲਿਸ ਨੇ ਕੀਤੇ ਗ੍ਰਿਫਤਾਰ - Pathankot kidnapping case - PATHANKOT KIDNAPPING CASE

Pathankot kidnapping case: ਪਠਾਨਕੋਟ ਅਗਵਾ ਕਾਂਡ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇਸ ਮਾਮਲੇ 'ਚ ਸ਼ਾਮਲ ਦੋ ਮੁੱਖ ਲੋਕਾਂ ਨੂੰ ਗੋਆ ਦੇ ਕੁਨਕੋਲਿਨ ਤੋਂ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ 'ਤੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪੜ੍ਹੋ ਪੂਰੀ ਖਬਰ...

Pathankot kidnapping case
ਬੱਚੇ ਨੂੰ ਅਗਵਾ ਕਰਨ ਵਾਲੇ 2 ਮੁਲਜ਼ਮ ਪਠਾਨਕੋਟ ਪੁਲਿਸ ਨੇ ਕੀਤੇ ਗ੍ਰਿਫਤਾਰ (ETV Bharat (ਪੱਤਰਕਾਰ, ਪਠਾਨਕੋਟ))
author img

By ETV Bharat Punjabi Team

Published : Sep 8, 2024, 8:58 AM IST

ਬੱਚੇ ਨੂੰ ਅਗਵਾ ਕਰਨ ਵਾਲੇ 2 ਮੁਲਜ਼ਮ ਪਠਾਨਕੋਟ ਪੁਲਿਸ ਨੇ ਕੀਤੇ ਗ੍ਰਿਫਤਾਰ (ETV Bharat (ਪੱਤਰਕਾਰ, ਪਠਾਨਕੋਟ))

ਪਠਾਨਕੋਟ : ਕੁਝ ਦਿਨ ਪਹਿਲਾਂ 6 ਸਾਲ ਦੇ ਬੱਚੇ ਦੇ ਅਗਵਾ ਮਾਮਲੇ 'ਚ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਗੋਆ ਤੋਂ 2 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। 2 ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਇੱਕ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ। ਇਸ ਅਗਵਾਕਾਂਡ 'ਚ ਹੋਰ ਮੁਲਜ਼ਮ ਵੀ ਸ਼ਾਮਿਲ ਹਨ।

ਪਠਾਨਕੋਟ 'ਚ 6 ਸਾਲਾ ਬੱਚੇ ਨੂੰ ਕੀਤਾ ਸੀ ਅਗਵਾ: ਐੱਸਐੱਸਪੀ ਪਠਾਨਕੋਟ ਨੇ ਦਿੱਤੀ ਪ੍ਰੈੱਸ ਕਾਨਫਰੰਸ ਜਾਣਕਾਰੀ ਦਿੱਤੀ ਹੈ ਕਿ ਕੁਝ ਦਿਨ ਪਹਿਲਾਂ ਪਠਾਨਕੋਟ 'ਚ 6 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਛੇ ਸਾਲਾ ਬੱਚੇ ਨੂੰ ਦੋ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਸ਼ਹਿਰ ਦੇ ਇੱਕ ਨਾਮੀ ਸਕੂਲ ਵਿੱਚ ਪੜ੍ਹਦੇ ਇਸ ਬੱਚੇ ਨੂੰ ਦੁਪਹਿਰ ਵੇਲੇ ਦੋ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਪਠਾਨਕੋਟ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਕੁਝ ਘੰਟਿਆਂ ਵਿੱਚ ਹੀ ਬੱਚੇ ਦਾ ਬਚਾਅ ਹੋ ਗਿਆ। ਬੱਚੇ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨੂਰਪੁਰ ਤੋਂ ਬਚਾਇਆ ਗਿਆ ਸੀ।

ਪਠਾਨਕੋਟ ਅਗਵਾ ਕਾਂਡ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਤਸਵੀਰ ਸਾਂਝੀ ਕੀਤੀ: ਡੀਜੀਪੀ ਯਾਦਵ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਕਿ ਪਠਾਨਕੋਟ ਅਗਵਾ ਕਾਂਡ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਅੰਤਰ-ਰਾਜੀ ਕਾਰਵਾਈ ਵਿਚ ਸ਼ਾਨਦਾਰ ਸਹਿਯੋਗ ਲਈ ਡੀਜੀਪੀ ਗੋਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਮਲੇ ਵਿੱਚ ਹੋਰ ਸੁਰਾਗ ਲੱਭਣ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ: ਇਸ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਬੱਚੇ ਨੂੰ ਅਗਵਾ ਕਰਨ ਵਾਲੇ ਮਾਸਟਰ ਮਾਈਂਡ ਨੂੰ ਉਸਦੇ ਇੱਕ ਸਾਥੀ ਸਮੇਤ ਪੁਲਿਸ ਨੇ ਪਹਿਲਾਂ ਹੀ ਫੜ ਲਿਆ ਸੀ। ਪੁਲਿਸ ਵੱਲੋਂ ਉਸਦੇ ਬਾਕੀ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸਦੇ ਤਹਿਤ ਅੱਜ ਸਵੇਰੇ 7 ਵਜੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਨੂੰ ਗੋਆ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਬੱਚਾ ਕੁਝ ਘੰਟਿਆਂ 'ਚ ਹੀ ਬਰਾਮਦ ਕਰ ਲਿਆ ਗਿਆ ਸੀ: ਇਸਦੇ ਚੱਲਦਿਆਂ ਪੁਲਿਸ ਨੂੰ ਇਸ ਸਮੇਂ ਹੋਰ ਮੁਲਜ਼ਮਾਂ ਦੇ ਹੋਣ ਦਾ ਸ਼ੱਕ ਹੈ ਇਸ ਮਾਮਲੇ 'ਚ ਸ਼ਾਮਲ ਹੈ, ਜਿਸ ਕਾਰਨ ਫਿਲਹਾਲ ਐੱਸਐੱਸਪੀ ਪਠਾਨਕੋਟ ਨੇ ਉਸ ਦਾ ਨਾਂ ਨਹੀਂ ਦੱਸਿਆ ਪਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐੱਸਐੱਸਪੀ ਪਠਾਨਕੋਟ ਨੇ ਦੱਸਿਆ ਕਿ ਅਗਵਾ ਹੋਇਆ ਬੱਚਾ ਕੁਝ ਘੰਟਿਆਂ 'ਚ ਹੀ ਬਰਾਮਦ ਕਰ ਲਿਆ ਗਿਆ ਸੀ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਪੂਰੇ ਮਾਮਲੇ ਨੂੰ ਕਾਬੂ ਕੀਤਾ ਗਿਆ ਸੀ, ਜਿਸ 'ਚ ਦੋ ਮੁਲਜ਼ਮ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਾਸਟਰਮਾਈਂਡ ਸੀ ਅਤੇ ਹੁਣ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਗੋਆ ਦੀ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.