ਚੰਡੀਗੜ੍ਹ: ਐੱਮਐੱਸਪੀ ਸਮੇਤ ਹੋਰ 23 ਮੰਗਾਂ ਨੂੰ ਮਨਵਾਉਣ ਲਈ ਪੰਜਾਬ ਦੇ ਕਿਸਾਨ ਪਿਛਲੇ ਮਹੀਨੇ ਤੋਂ ਲਗਾਤਾਰ ਦਿੱਲੀ ਕੂਚ ਕਰਨ ਲਈ ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਸੰਘਰਸ਼ ਕਰ ਰਹੇ ਹਨ। ਇਸ ਜੱਦੋ ਜਹਿਦ ਨੌਜਵਾਨ ਕਿਸਾਨ ਆਪਣਾ ਜਾਨ ਵੀ ਗੁਆ ਚੁੱਕੇ ਹਨ। ਦੂਜੇ ਪਾਸੇ ਸ਼ੰਭੂ ਬਾਰਡਰ ਦੀ ਸਟੇਜ ਤੋਂ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਜਬਰ ਕੇਂਦਰ ਸਰਕਾਰ, ਹਰਿਆਣਾ ਦੀ ਖੱਟਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਉੱਤੇ ਕਰ ਰਹੀ ਹੈ ਉਸ ਨੇ ਕੇਂਦਰ ਦਾ ਅਸਲ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਕੀਤਾ ਹੈ।
ਕਿਸਾਨਾਂ ਨੂੰ ਲਿਆ ਹਿਰਾਸਤ ਵਿੱਚ: ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ ਕਿਸਾਨ ਬੱਸਾਂ ਰਾਹੀਂ ਅੰਦੋਲਨ ਲਈ ਦਿੱਲੀ ਆਉਣ ਪਰ ਇੱਥੇ ਵੀ ਸਰਕਾਰ ਦੀ ਦੋਗਲੀ ਨੀਤੀ ਉਦੋਂ ਸਾਹਮਣੇ ਆਈ ਜਦੋਂ ਬੱਸਾਂ ਰਾਹੀਂ ਦਿੱਲੀ ਜਾਣ ਦੀ ਤਿਆਰੀ ਕਰ ਰਹੇ 40 ਤੋਂ ਵੱਧ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਪੁਲਿਸ ਵੱਲੋਂ ਬੱਸਾਂ ਵਿੱਚੋਂ ਉਤਾਰ ਕੇ ਡੱਕ ਲਿਆ ਗਿਆ।
- ਜਲੰਧਰ 'ਚ ਬੱਬਰ ਖਾਲਸਾ ਦੇ ਦੋ ਅੱਤਵਾਦੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦਾ ਸੀ ਪਲਾਨ
- ਬਜਟ ਦੀ ਬਹਿਸ ’ਚੋਂ ਬਾਹਰ ਰਹਿਣ ਵਾਲੇ ਵਿਰੋਧੀਆਂ ਦੀ ਸਖ਼ਤ ਨਿਖੇਧੀ, ਸੀਐਮ ਮਾਨ ਨੇ ਕਿਹਾ- 'ਬਜਟ ਮਹਿਜ਼ ਇੱਕ ਕਿਤਾਬਚਾ ਨਹੀਂ, ਸਗੋਂ ...'
- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ, ਸਦਨ ਦੀ ਕਾਰਵਾਈ ਜਾਰੀ
ਘਰ-ਘਰ ਪਹੁੰਚੀ ਅੰਦੋਲਨ ਦੀ ਅਵਾਜ਼: ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਅਤੇ ਕੁੱਝ ਹੋਰ ਸਰਕਾਰ ਹਿਤੈਸ਼ੀ ਇਸ ਨੂੰ ਸਿਰਫ ਪੰਜਾਬ ਦਾ ਅੰਦੋਲਨ ਕਹਿ ਕੇ ਕਈ ਤਰੀਕਿਆਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹੁਣ ਇਸ ਅੰਦੋਲਨ ਦੀ ਅੱਗ ਹਰ ਘਰ ਪਹੁੰਚ ਰਹੀ ਹੈ। ਇਸ ਅੱਗ ਦਾ ਸੇਕ ਕੇਂਦਰ ਸਰਕਾਰ ਤੱਕ ਵੀ ਲਗਾਤਾਰ ਪਹੁੰਚ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੂਰੇ ਭਾਰਤ ਤੋਂ ਹੁਣ ਕਿਸਾਨ ਇਸ ਅੰਦੋਲਨ ਵਿੱਚ ਸ਼ਮੂਲੀਅਤ ਲਈ ਪਹੁੰਚ ਰਹੇ ਹਨ ਅਤੇ ਅੰਦੋਲਨ ਦੀ ਚੜ੍ਹਦੀ ਕਲਾ ਵੇਖ ਕੇ ਕੇਂਦਰ ਸਰਕਾਰ ਦੇ ਪੈਰ ਡੋਲ ਰਹੇ ਹਨ। ਕਿਸਾਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਉਹ ਨਹੀਂ ਭੁੱਲਣਗੇ ਅਤੇ ਆਉਣ ਵਾਲੇ 2024 ਲੋਕ ਸਭਾ ਇਲੈਕਸ਼ਨਾਂ ਵਿੱਚ ਉਨ੍ਹਾਂ ਵੱਲੋਂ ਤਮਾਮ ਭਾਜਪਾ ਦੇ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾਵੇਗਾ।