ਮਾਨਸਾ: ਪੰਜਾਬ ਵਿੱਚ ਹੋ ਰਹੀ ਪੰਚਾਇਤੀ ਚੋਣ ਦੇ ਚਲਦਿਆਂ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਨਸਾ ਖੁਰਦ ਵਿਖੇ ਚੋਣ ਬੈਲਟ ਪੇਪਰਾਂ ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਗਲਤ ਛਪ ਜਾਣ ਦੇ ਕਾਰਨ ਪ੍ਰਸ਼ਾਸਨ ਵੱਲੋਂ ਇੱਕ ਵਾਰ ਵੋਟਿੰਗ ਰੋਕ ਦਿੱਤੀ ਗਈ ਸੀ ਪਰ ਪਿੰਡ ਵਾਸੀਆਂ ਦੇ ਵਿਰੋਧ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਪਿੰਡ ਮਾਨਸਾ ਖੁਰਦ ਦੀ ਚੋਣ ਰੱਦ ਕਰ ਦਿੱਤੀ ਹੈ ਅਤੇ ਚੋਣ ਅਮਲਾ ਆਪਣੀ ਚੋਣ ਸਮੱਗਰੀ ਲੈ ਕੇ ਵੀ ਸਕੂਲ ਵਿੱਚੋਂ ਰਵਾਨਾ ਹੋ ਗਿਆ ਹੈ।
'ਅਦਲਾ ਬਦਲੀ ਹੋਣ ਦੀ ਜਾਂਚ ਕੀਤੀ ਜਾਵੇ'
ਉਧਰ ਪਿੰਡ ਵਾਸੀਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਚੋਣ ਪ੍ਰਚਾਰ ਕਰ ਰਹੇ ਸਨ ਪਰ ਜਾਣ ਬੁੱਝ ਕੇ ਉਹਨਾਂ ਦੇ ਪਿੰਡ ਦੀ ਚੋਣ ਦੇ ਵਿੱਚ ਅਜਿਹੀ ਅਦਲਾ ਬਦਲੀ ਸਾਹਮਣੇ ਆਈ ਹੈ ਜਿਸ ਕਾਰਨ ਚੋਣ ਰੱਦ ਹੋਈ ਹੈ ਉਹਨਾਂ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੈਲਟ ਪੇਪਰਾਂ ਵਿੱਚ ਅਦਲਾ ਬਦਲੀ ਹੋਣ ਦੀ ਜਾਂਚ ਕੀਤੀ ਜਾਵੇ।
ਸਰਪੰਚੀ ਦੀ ਚੋਣ ਰੱਦ
ਉਥੇ ਹੀ, ਲੁਧਿਆਣਾ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਚੋਣ ਕਮਿਸ਼ਨ ਨੇ ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਡੱਲਾ ਅਤੇ ਪੋਣਾਂ ਦੀ ਸਰਪੰਚੀ ਦੀ ਚੋਣ ਰੱਦ ਕਰ ਦਿੱਤੀ ਹੈ। ਚੋਣ ਕਮਿਸ਼ਨ ਵਲੋਂ ਇਸ ਸੰਬੰਧੀ ਨੋਟਿਸ ਜਾਰੀ ਕਰਦੇ ਹੋਏ ਕਿਹਾ ਹੈ ਕਿ ਨਾਮਜ਼ਦਗੀ ਪੱਤਰਾਂ ਵਿਚ ਇਤਰਾਜ਼ਾਂ ਦੇ ਚੱਲਦੇ ਦੋਵਾਂ ਪਿੰਡਾਂ ਦੀ ਸਰਪੰਚੀ ਦੀ ਚੋਣ ਪ੍ਰਕਿਰਿਆ ਰੱਦ ਕਰ ਦਿੱਤੀ ਹੈ, ਫਿਲਹਾਲ ਅਗਲੀਆਂ ਤਾਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।