ETV Bharat / state

ਲੁਧਿਆਣਾ ਜ਼ਿਲ੍ਹੇ 'ਚ 280 ਸਕੂਲਾਂ 'ਚੋਂ 81 ਸਕੂਲਾਂ 'ਚ ਪਾਣੀ ਦੇ ਸੈਂਪਲ ਹੋਏ ਫੇਲ੍ਹ, ਸਮਾਰਟ ਸਕੂਲ ਅਤੇ ਨਿੱਜੀ ਸਕੂਲਾਂ ਦੇ ਨਾਂ ਸ਼ਾਮਿਲ - schools water samples failed - SCHOOLS WATER SAMPLES FAILED

ਇੱਕ ਪਾਸੇ ਸਰਕਾਰ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਸਕੂਲਾਂ 'ਚ ਪੀਣ ਵਾਲਾ ਪਾਣੀ ਹੀ ਸਹੀਂ ਨਹੀਂ ਹੈ। ਇਕੱਲੇ ਲੁਧਿਆਣਾ ਜ਼ਿਲ੍ਹੇ 'ਚ 280 ਸਕੂਲਾਂ ਦੇ ਪਾਣੀ ਦੇ ਲਏ ਸੈਂਪਲਾਂ 'ਚ 81 ਸਕੂਲਾਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ।

ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ੍ਹ
ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ੍ਹ (ETV BHARAT)
author img

By ETV Bharat Punjabi Team

Published : Jul 30, 2024, 6:00 PM IST

ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ੍ਹ (ETV BHARAT)

ਲੁਧਿਆਣਾ: ਇੱਕ ਪਾਸੇ ਜਿੱਥੇ ਸਾਡਾ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ, ਉਸ ਦਾ ਅਸਰ ਪਾਣੀ 'ਤੇ ਵੀ ਵਿਖਾਈ ਦੇ ਰਿਹਾ ਹੈ। ਸਾਡੇ ਪੀਣ ਵਾਲੇ ਪਾਣੀ ਵੀ ਪ੍ਰਦੂਸ਼ਿਤ ਲਗਾਤਾਰ ਹੋ ਰਹੇ ਹਨ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਚੋਣਾਂ ਤੋਂ ਪਹਿਲਾਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਕਰਵਾਏ ਗਏ ਪਾਣੀ ਦੇ ਕਈ ਸੈਂਪਲ ਫੇਲ੍ਹ ਪਾਏ ਗਏ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਸਿਹਤ ਵਿਭਾਗ ਐਕਟਿਵ ਹੋ ਗਿਆ ਹੈ ਅਤੇ ਨਾਲ ਹੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੋਰਵੈਲ ਦੀ ਥਾਂ 'ਤੇ ਸਰਕਾਰੀ ਪਾਣੀ ਦਾ ਇਸਤੇਮਾਲ ਕਰਨ। ਜਿੰਨੇ ਵੀ ਸਕੂਲਾਂ ਦੇ ਸੈਂਪਲ ਫੇਲ੍ਹ ਪਾਏ ਗਏ ਨੇ, ਉਹਨਾਂ ਵਿੱਚੋਂ 60 ਫੀਸਦੀ ਸਰਾਕਰੀ ਸਕੂਲਾਂ ਦੇ ਨਾਮ ਹਨ।

ਕਈ ਸਕੂਲਾਂ ਦੇ ਸੈਂਪਲ ਫੇਲ੍ਹ: ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਅਸੀਂ ਕਈ ਸਕੂਲਾਂ ਦੇ ਸੈਂਪਲ ਲਏ ਸਨ। ਉਹਨਾਂ ਕਿਹਾ ਕਿ ਜਿੰਨਾਂ ਸਕੂਲਾਂ ਦੇ ਵਿੱਚ ਵੋਟਿੰਗ ਸੈਂਟਰ ਬਣਾਏ ਗਏ ਸਨ। ਉਹਨਾਂ ਸਕੂਲਾਂ ਦੇ ਖਾਸ ਤੌਰ 'ਤੇ ਸੈਂਪਲ ਲਏ ਗਏ ਸਨ ਤਾਂ ਜੋ ਚੋਣਾਂ ਦੇ ਦੌਰਾਨ ਜਦੋਂ ਵੋਟਿੰਗ ਹੋਣੀ ਹੈ ਤਾਂ ਉਹਨਾਂ ਸੈਂਟਰਾਂ ਦੇ ਵਿੱਚ ਲੋਕ ਜਾਂ ਫਿਰ ਚੋਣ ਅਮਲਾ ਪੀਣ ਵਾਲਾ ਪਾਣੀ ਪੀਵੇਗਾ, ਇਸ ਕਰਕੇ ਸੈਂਪਲ ਲਏ ਗਏ ਸਨ। ਉਹਨਾਂ ਕਿਹਾ ਕਿ ਜਿੱਥੇ ਕੋਈ ਕਮੀਆਂ ਪਈਆਂ ਗਈਆਂ ਹਨ, ਉਹਨਾਂ ਨੂੰ ਦਰੁਸਤ ਵੀ ਕੀਤਾ ਜਾ ਰਿਹਾ ਹੈ। ਜਿੰਨਾ ਸਰਕਾਰੀ ਸਕੂਲਾਂ ਦੇ ਸੈਂਪਲ ਲਏ ਗਏ ਹਨ, ਉਹਨਾਂ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਮਾਰਟ ਸਰਕਾਰੀ ਸਕੂਲ, ਮਾਡਲ ਗ੍ਰਾਮ ਸਕੂਲ, ਬਸੰਤ ਵਿਹਾਰ ਸਕੂਲ, ਸਿਵਲ ਲਾਈਨਜ ਸਕੂਲ, ਸੁਭਾਸ਼ ਨਗਰ ਸਕੂਲ, ਪ੍ਰਤਾਪ ਚੌਂਕ ਸਕੂਲ, ਸੁਨੇਤ ਸਕੂਲ, ਜਨਕਪੁਰੀ ਸਕੂਲ, ਹਾਊਸਿੰਗ ਬੋਰਡ ਕਲੋਨੀ ਸਕੂਲ, ਮੁੰਡੀਆਂ ਸਕੂਲ, ਬਾੜੇਵਾਲ ਸਕੂਲ, ਜੋਧੇਵਾਲ ਸਕੂਲ, ਚੰਦਰ ਨਗਰ ਸਕੂਲ ਅਤੇ ਸ਼ਿਮਲਾਪੁਰੀ ਸਕੂਲ ਆਦਿ ਦੇ ਨਾਂ ਸ਼ਾਮਿਲ ਹਨ।

ਡੀਸੀ ਵਲੋਂ ਲੋਕਾਂ ਨੂੰ ਅਪੀਲ: ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੋਰਵੈਲ ਦਾ ਪਾਣੀ ਇਸਤੇਮਾਲ ਨਾ ਕਰਨ। ਉਹਨਾਂ ਕਿਹਾ ਕਿ ਸਰਕਾਰੀ ਪਾਣੀ ਲੁਧਿਆਣਾ ਸ਼ਹਿਰ ਦੇ ਵਿੱਚ ਸਪਲਾਈ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੀਣ ਲਈ ਉਹ ਜਲ ਵਿਭਾਗ ਵੱਲੋਂ ਸਪਲਾਈ ਕੀਤੇ ਜਾ ਰਹੇ ਪਾਣੀ ਦੀ ਹੀ ਵਰਤੋਂ ਕਰਨ। ਇਸ ਤੋਂ ਇਲਾਵਾ ਲੋਕ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ। ਉਹਨਾਂ ਕਿਹਾ ਕਿ ਜੋ ਸਰਕਾਰੀ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ, ਉਹ ਬੋਰਵੈਲ ਦੇ ਪਾਣੀ ਨਾਲੋਂ ਜਿਆਦਾ ਸਾਫ ਸੁਥਰਾ ਹੈ ਅਤੇ ਉਸ ਦੇ ਮਹੀਨੇਵਾਰ ਬਹੁਤ ਘੱਟ ਚਾਰਜਸ ਹੁੰਦੇ ਹਨ। ਜੇਕਰ ਆਪਣੀ ਸਿਹਤ ਦੇ ਲਈ ਲੋਕ ਥੋੜੇ ਬਹੁਤ ਮਹੀਨਾਵਾਰ ਪੈਸੇ ਦੇ ਦੇਣਗੇ ਤਾਂ ਇਸ ਵਿੱਚ ਉਹਨਾਂ ਦੀ ਆਪਣਿਆਂ ਦੀ ਹੀ ਸਿਹਤ ਦਾ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਸਿਹਤ ਮਹਿਕਮੇ ਨੂੰ ਹਰ ਹਫਤੇ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਭਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਪ੍ਰੀ ਮਾਨਸੂਨ ਵਾਟਰ ਸੈਂਪਲਿੰਗ ਪਹਿਲਾਂ ਹੀ ਅਸੀਂ ਪੂਰੀ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਪਾਣੀ ਦੇ ਵਿੱਚ ਕੈਲੋਰੀਨ ਆਦਿ ਦੀਆਂ ਗੋਲੀਆਂ ਵੀ ਜਲ ਸਪਲਾਈ ਵਿਭਾਗ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.