ਅੰਮ੍ਰਿਤਸਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਭਾਜਪਾ (BJP) ਸਮੇਤ ਸਮੁੱਚੀਆਂ ਧਿਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਪਾਰਟੀਆਂ ਵੱਲੋਂ ਜ਼ਿਆਦਾਤਰ ਥਾਵਾਂ 'ਤੇ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਹਨ, ਜੋ ਕਿ ਲਗਾਤਾਰ ਆਪਣੀ ਚੋਣ ਮੁਹਿੰਮ ਨੂੰ ਭਖਾ ਰਹੇ ਹਨ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਲਈ ਮਿਹਨਤ ਕਰ ਰਹੇ ਹਨ। ਪਰ ਪੰਜਾਬ 'ਚ ਭਾਜਪਾ ਉਮੀਦਵਾਰਾਂ ਲਈ ਇਹ ਚੋਣ ਪ੍ਰਚਾਰ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਜਿਹੜੇ ਵੀ ਪਿੰਡ ਭਾਜਪਾ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਜਾ ਰਹੇ ਹਨ, ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਤਰ੍ਹਾਂ ਮਜੀਠਾ ਹਲਕੇ ਦੇ ਵਿੱਚ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕਿਸਾਨਾਂ ਵੱਲੋਂ ਜਬਰਦਸ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਰਾਹੀਂ ਸੁਨੇਹਾ ਭੇਜੀਆ ਕਿ ਭਾਜਪਾ ਆਗੂ ਸਾਡੇ ਨਾਲ ਸਵਾਲ ਜਵਾਬ ਕਰੇ ਪਰ ਭਾਜਪਾ ਉਮੀਦਵਾਰ ਸਾਡੇ ਨਾਲ ਸਵਾਲ ਜਵਾਬ ਕਰਨ ਤੋਂ ਭੱਜ ਰਹੇ ਹਨ।
ਭਾਜਪਾ ਉਮੀਦਵਾਰ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ: ਇਸ ਮੌਕੇ ਮੀਡੀਆ ਦੇ ਰੁਬਰੂਹ ਹੁੰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਦਾ ਇੱਕ ਵੱਡੇ ਪੱਧਰ ਦਾ ਅਧਿਕਾਰੀ ਜਿਹੜਾ ਕਿ ਵਿਦੇਸ਼ਾਂ ਵਿੱਚ ਆਪਣੀ ਡਿਊਟੀ ਨਿਭਾ ਚੁੱਕਾ ਹੈ ਪਰ ਉਹ ਵੀ ਸਾਡੇ ਸਵਾਲਾਂ ਤੋਂ ਭੱਜਦਾ ਨਜ਼ਰ ਆ ਰਿਹਾ ਹੈ, ਤਰਨਜੀਤ ਸੰਧੂ ਕੋਲ ਵੀ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਉਹਨਾਂ ਕਿਹਾ ਕਿ ਲਖੀਮਪੁਰ ਖੀਰੀ ਦਾ ਵੀ ਅਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ, ਨਾ ਹੀ ਸਾਨੂੰ ਕੋਈ ਇਨਸਾਫ ਦਿੱਤਾ ਗਿਆ, ਨਾ ਹੀ ਉਹ ਦੱਸ ਰਹੇ ਹਨ ਕਿ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ। ਭਾਰਤ ਨੂੰ ਡਬਲਟੀਓ ਬਿੱਲ ਚੋਂ ਬਾਹਰ ਲੈ ਕੇ ਆਉਣਾ ਮਜ਼ਦੂਰਾਂ ਦੀ 200 ਦਿਨ ਨਰੇਗਾ ਨਹੀਂ ਚਲਾਈ ਜਾ ਰਹੀ, ਨਾ ਹੀ ਉਹਨਾਂ ਦੀ 700 ਦਿਹਾੜੀ ਕੀਤੀ ਜਾ ਰਹੀ ਹੈ।
ਉਹਨਾਂ ਭਾਜਪਾ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਭਾਜਪਾ ਉਮਦੀਵਾਰ ਜਿੱਥੇ-ਜਿੱਥੇ ਆਉਣਗੇ, ਇਸ ਤਰ੍ਹਾਂ ਹੀ ਭਾਜਪਾ ਗਠਜੋੜ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਕਿੰਨਾ ਸਮਾਂ ਹੋ ਗਿਆ ਹਰਿਆਣੇ ਦੇ ਬਾਰਡਰਾਂ 'ਤੇ ਬੈਠਿਆ, ਸਾਡੇ ਕਿਸਾਨ ਸ਼ੁਭ ਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸਾਡਾ ਕਸੂਰ ਕੀ ਹੈ? ਸਰਕਾਰ ਇੰਨੀ ਘਬਰਾ ਚੁੱਕੀ ਹੈ ਕਿ ਆਈਸ ਅਫਸਰ ਤੋਂ ਵੀ ਉੱਚਾ ਅਹੁਦਾ ਹੈ ਤਰਨਜੀਤ ਸਿੰਘ ਸੰਧੂ ਦਾ, ਪਰ ਉਹ ਕਿਉਂ ਭੱਜ ਰਹੇ ਹਨ ਸਾਡੇ ਸਵਾਲਾਂ ਤੋਂ ਕੱਲ ਨੂੰ ਐਮਪੀ ਬਣ ਗਏ ਤਾਂ ਸਾਡਾ ਕੀ ਸਵਾਰਨਗੇ। ਅਸੀਂ ਸ਼ਾਂਤਮਈ ਢੰਗ ਨਾਲ ਉਨ੍ਹਾਂ ਕੋਲ ਜਾਣਾ ਸੀ ਪਰ ਉਹ ਸਾਨੂੰ ਜਵਾਬ ਦੇਣ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਹ ਕਹਿ ਦਿੰਦੇ ਹਨ ਕਿ ਸਾਡੀ ਵੀਡੀਓ ਵੀ ਨਹੀਂ ਬਣਨ ਦੇਣੀ। ਕਿਸਾਨ ਆਗੂ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਦੇ ਹੈਡਕੁਾਰਵਟਰ ਚੰਡੀਗੜ੍ਹ ਵਿਖੇ ਭਾਜਪਾ ਦਾ ਝੰਡਾ ਲੱਗਣ ਵਾਲਾ ਹੈ। ਪੰਜਾਬ ਪੁਲਿਸ ਭਾਜਪਾ ਦੇ ਰੰਗ ਵਿੱਚ ਰੰਗਦੀ ਹੋਈ ਨਜ਼ਰ ਆ ਰਹੀ ਹੈ ।
ਭਗਵੰਤ ਮਾਨ ਭਾਜਪਾ ਦੀ ਬੀ ਟੀਮ: ਭਗਵੰਤ ਮਾਨ ਭਾਜਪਾ ਦੀ ਬੀ ਟੀਮ ਨਜ਼ਰ ਆ ਰਹੀ ਹੈ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਅਸੀਂ ਅੱਜ ਦਾ ਪ੍ਰੋਗਰਾਮ ਸ਼ਾਂਤਮਈ ਢੰਗ ਨਾਲ ਕਰ ਰਹੇ ਹਾਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਡਾ ਕੋਈ ਡਰ ਨਹੀਂ ਸਾਡਾ ਕੋਈ ਉਹਨਾਂ ਦੀ ਰੈਲੀ 'ਚ ਖਲਲ ਪਾਉਣ ਦਾ ਮਤਲਬ ਨਹੀਂ ਹੈ। ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ, ਬਸ ਇਲੈਕਸ਼ਨ ਕਮਿਸ਼ਨਰ ਭਾਜਪਾ ਦਾ ਹੈ। ਉਹ ਡਰੇ ਪਏ ਹਨ ਕੱਲੀ ਸਿਕਿਉਰਟੀ ਭਾਜਪਾ ਨੂੰ ਚਾਹੀਦੀ ਹੈ ਬਾਕੀ ਦੇਸ਼ ਦੇ ਨਾਗਰਿਕਾਂ ਨੂੰ ਕਿਸੇ ਨੂੰ ਨਹੀਂ ਚਾਹੀਦੀ। ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ, ਖੁੱਲੇਆਮ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਸਿਰਫ ਭਾਜਪਾ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਭੱਜਦੀ ਫਿਰਦੀ ਨਜ਼ਰ ਆ ਰਹੀ ਹੈ।
- ਫਿਰ ਵਰ੍ਹਿਆ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਇੱਕ ਦੀ ਮੌਤ - Road accident in Moga
- ਰੂਪਨਗਰ ਹਾਦਸੇ 'ਤ ਹੁਣ ਤੱਕ 3 ਮਜ਼ਦੂਰਾਂ ਦੀ ਮੌਤ, ਇੱਕ ਜੇਰੇ ਇਲਾਜ਼, ਇੱਕ ਦੀ ਭਾਲ ਜਾਰੀ - two story house collapse building
- ਸੀਜਨ ਦੀ ਸ਼ੁਰੂਆਤ ਵਿਚ ਹੀ ਮਜ਼ਦੂਰਾਂ ਨੇ ਲਾਇਆ ਦਾਣਾ ਮੰਡੀ ਵਿਚ ਧਰਨਾ, ਇਹ ਹੈ ਸਾਰਾ ਮਾਮਲਾ - mandi workers staged a dharna
ਇਹ ਹੈ ਵਿਰੋਧ ਦਾ ਮੁੱਖ ਕਾਰਨ: ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਮੁੱਖ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕਰਨਾ ਹੈ। ਕਿਉਂਕਿ ਸਾਲ 2020 ਦੌਰਾਨ ਕਾਲੇ ਖੇਤੀ ਕਾਨੂੰਨਾਂ ਦੌਰਾਨ ਭਾਜਪਾ ਨੇ ਕਿਸਾਨਾਂ ਨਾਲ ਜੋ ਮੰਗਾਂ 'ਤੇ ਮਨਜੂਰੀ ਦਿੱਤੀ ਸੀ, ਉਨ੍ਹਾਂ ਨੂੰ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ।ਇਸਤੋਂ ਇਲਾਵਾ ਹੁਣ ਜਦੋਂ ਮੁੜ ਇੰਨਾ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਿਸਾਨਾਂ ਨੇ ਅੰਦੋਲਨ ਅਰੰਭਿਆ ਤਾਂ ਰਸਤੇ 'ਚ ਰੋਕਿਆ ਗਿਆ ਅਤੇ ਪੁਲਿਸ ਵੱਲੋਂ ਜੰਮ ਕੇ ਗੋਲੇ ਵਰਸਾਏ। ਇਸ ਦੌਰਾਨ ਹਰਿਆਣਾ ਪੁਲਿਸ ਦੀ ਗੋਲੀ ਨਾਲ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਵੀ ਹੋ ਗਈ ਸੀ। ਇਸ ਲਈ ਹੁਣ ਚੋਣਾਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਿੰਡਾਂ ਵਿੱਚ ਭਾਜਪਾ ਦੇ 2024 ਦੇ ਲੋਕ ਸਭਾ ਉਮੀਦਵਾਰਾਂ ਅਤੇ ਪ੍ਰਚਾਰ ਲਈ ਆਉਣ ਵਾਲੇ ਆਗੂਆਂ ਦਾ ਸ਼ਾਂਤਮਈ ਵਿਰੋਧ ਕਰਨ ਦਾ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ।