ਮਾਨਸਾ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਇਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਵਾਸਤੇ 7 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਦਿਨ ਪ੍ਰਤੀ ਦਿਨ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। 'ਨਸ਼ੇ ਨੂੰ ਪੰਜਾਬ ਦੇ ਵਿੱਚੋਂ ਬੀਜੇਪੀ ਸਰਕਾਰ ਹੀ ਖਤਮ ਕਰ ਸਕਦੀ ਹੈ।' ਇਸ ਲਈ ਅੱਜ ਪੰਜਾਬ ਨੂੰ ਨਸ਼ੇ ਤੋਂ ਮੁਕਤ ਅਤੇ ਮੁੜ ਵਿਕਸਿਤ 'ਤੇ ਪੰਜਾਬ ਵਿੱਚ ਲਾਅ ਆਰਡਰ ਕਾਇਮ ਕਰਨ ਦੇ ਲਈ ਬੀਜੇਪੀ ਦਾ ਸੱਤਾ ਵਿੱਚ ਫਿਰ ਤੋਂ ਆਉਣਾ ਜਰੂਰੀ ਹੈ। ਇਨਾ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਪਹੁੰਚੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਕੀਤਾ ਗਿਆ।
ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਮੋਦੀ ਦਾ ਸੁਪਨਾ : ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਅੱਜ ਮਾਨਸਾ ਵਿਖੇ ਭਾਜਪਾ ਦਫਤਰ ਵਿਖੇ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਵਿੱਚ ਸ਼ਾਮਿਲ ਹੋਏ ਇਸ ਦੌਰਾਨ ਉਹਨਾਂ ਦੀ ਅਗਵਾਈ 'ਚ ਵੱਡੇ ਪੱਧਰ 'ਤੇ ਨੌਜਵਾਨ ਅਤੇ ਪਿੰਡਾਂ ਦੇ ਵਿੱਚੋਂ ਆਏ ਵੱਖ ਵੱਖ ਪਾਰਟੀਆਂ ਦੇ ਵਰਕਰ ਸ਼ਾਮਿਲ ਹੋਏ। ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਅੱਜ ਭਾਜਪਾ ਨੂੰ ਦੇਸ਼ ਭਰ ਵਿੱਚ ਵੱਡਾ ਬਲ ਮਿਲ ਰਿਹਾ ਹੈ ਅਤੇ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹੋ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ 2047 ਦੇ ਵਿੱਚ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਪਨਾ ਲਿਆ ਗਿਆ ਹੈ।
- ਸੁਨੀਲ ਜਾਖੜ ਦਾ ਮੂਸੇਵਾਲਾ ਨੂੰ ਲੈਕੇ ਸੀਐੱਮ ਮਾਨ ਉੱਤੇ ਤੰਜ, ਕਿਹਾ- ਕਤਲ ਲਈ ਸੀਐੱਮ ਸਾਬ੍ਹ ਦੀ ਪੋਸਟ ਵੀ ਜ਼ਿੰਮੇਵਾਰ - JAKHAR TARGETS CM Mann
- ਲੋਕਸਭਾ ਚੋਣਾਂ ਨੂੰ ਲੈ ਕੇ ਇਕਜੁੱਟ ਹੋਇਆ ਦਲਿਤ ਭਾਈਚਾਰਾ, ਗੁਰਜੀਤ ਔਜਲਾ ਦਾ ਕਰਣਗੇ ਬਾਈਕਾਟ - BOYCOT Gurjeet Aujla
- ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਹੈਰੋਇਨ ਦਾ ਸ਼ੱਕੀ ਪੈਕੇਟ ਬਰਾਮਦ, ਤਲਾਸ਼ੀ ਅਭਿਆਨ ਕੀਤਾ ਗਿਆ ਤੇਜ਼ - Recovery of suspected heroin
ਪੰਜਾਬ ਵਿੱਚੋਂ ਨਸ਼ਾ ਨੂੰ ਸਿਰਫ ਭਾਜਪਾ ਸਰਕਾਰ ਹੀ ਖਤਮ ਕਰ ਸਕਦੀ ਹੈ : ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਨੂੰ ਸਿਰਫ ਭਾਜਪਾ ਸਰਕਾਰ ਹੀ ਖਤਮ ਕਰ ਸਕਦੀ ਹੈ ਅਤੇ ਇਸ ਲਈ ਕੇਂਦਰ ਅਤੇ ਪੰਜਾਬ ਵਿੱਚ ਸਰਕਾਰ ਲਿਆਂਦੀ ਜਾਵੇ ਤਾਂ ਕਿ ਲਾਅ ਇਨ ਆਰਡਰ ਨੂੰ ਵੀ ਕਾਇਮ ਰੱਖਿਆ ਜਾਵੇ।ਸਿੱਧੂ ਮੂਸੇ ਵਾਲਾ ਦੇ ਇਨਸਾਫ ਨੂੰ ਲੈ ਕੇ ਪਰਮਪਾਲ ਕੌਰ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਲਾਈਨ ਆਰਡਰ ਨੂੰ ਕਾਇਮ ਰੱਖਣਾ ਸਟੇਟ ਗੌਰਮੈਂਟ ਦਾ ਫਰਜ਼ ਬਣਦਾ ਹੈ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਨੂੰ ਲੈ ਕੇ ਉਹਨਾਂ ਕਿਹਾ ਕਿ ਸਰਕਾਰ ਨੇ ਉਨਾਂ ਦੇ ਗਨਮੈਨ ਵਾਪਸ ਲਏ ਸਨ, ਜਿਸ ਬਾਰੇ ਆਪਾਂ ਸਭ ਭਲੀ ਭਾਂਤ ਜਾਮਦੇ ਹਾਂ।