ਅੰਮ੍ਰਿਤਸਰ: ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਪ੍ਰਧਾਨਗੀ ਨੂੰ ਲੈ ਕੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ। ਤਹਾਨੂੰ ਦੱਸ ਦਈਏ ਕਿ ਰਾਗੀ ਸਿੰਘਾਂ ਦੀ ਪ੍ਰਧਾਨਗੀ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦੋ-ਫਾੜ ਹੋ ਗਏ ਹਨ। ਇਸ ਮੌਕੇ ਭਾਈ ਓਂਕਾਰ ਸਿੰਘ ਨੇ ਆਪਣੇ ਆਪ ਨੂੰ ਸਰਬਸੰਮਤੀ ਨਾਲ ਰਾਗੀ ਸਿੰਘਾਂ ਦਾ ਪ੍ਰਧਾਨ ਥਾਪਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਰਾਗੀ ਸਿੰਘਾਂ ਦਾ ਕਹਿਣਾ ਸੀ ਕਿ ਕਿਸੇ ਦੀ ਸਲਾਹ ਲਏ ਬਿਨਾਂ ਹੀ ਓਂਕਾਰ ਸਿੰਘ ਖੁਦ ਨੂੰ ਰਾਗੀ ਸਿੰਘਾਂ ਦਾ ਪ੍ਰਧਾਨ ਮੰਨ ਕੇ ਬੈਠ ਗਏ ਹਨ।
ਲੰਮੇ ਸਮੇਂ ਤੋਂ ਰਾਗੀ ਸਿੰਘਾਂ ਦੀ ਪ੍ਰਧਾਨਗੀ ਦੀ ਸੇਵਾ: ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਰਾਗੀ ਸਿੰਘਾਂ ਦੇ ਪ੍ਰਧਾਨ ਭਾਈ ਸ਼ੌਕੀਨ ਸਿੰਘ ਨੂੰ ਬਣਾਇਆ ਗਿਆ ਸੀ ਪਰ ਭਾਈ ਓਂਕਾਰ ਸਿੰਘ ਆਪਣੇ ਆਪ ਨੂੰ ਰਾਗੀ ਸਿੰਘਾਂ ਦਾ ਪ੍ਰਧਾਨ ਕਹਿਣ ਲੱਗ ਪਏ। ਹਣ ਇਸ ਨੂੰ ਲੈ ਕੇ ਸੰਗਤ ਵਿੱਚ ਬਹੁਤ ਗਲਤ ਸੁਨੇਹਾ ਜਾਂਦਾ ਹੈ। ਇਸ ਮੌਕੇ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕਿਹਾ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਰਾਗੀ ਸਿੰਘਾਂ ਦੀ ਪ੍ਰਧਾਨਗੀ ਦੀ ਸੇਵਾ ਕਰਦਾ ਆ ਰਿਹਾ ਹਾਂ ਅਤੇ ਸਾਡੇ ਸਰਪ੍ਰਸਤ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਹਨ। ਜਿਨਾਂ ਨੇ ਮੈਨੂੰ ਇਹ ਸੇਵਾ ਇੱਕ ਸਾਲ ਪਹਿਲਾਂ ਦੇ ਦਿੱਤੀ ਸੀ ਪਰ ਹੁਣ ਓਂਕਾਰ ਸਿੰਘ ਬਿਨਾਂ ਕਿਸੇ ਦੀ ਇਜਾਜ਼ਤ ਲਏ ਸਰਬ ਸੰਮਤੀ ਨਾਲ ਖੁਦ ਨੂੰ ਰਾਗੀ ਸਿੰਘਾਂ ਦਾ ਪ੍ਰਧਾਨ ਕਹਿ ਕੇ ਸਰੋਪੇ ਪਵਾ ਰਹੇ ਹਨ ਜੋ ਕਿ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ।
ਆਪਣੇ ਆਪ ਪ੍ਰਧਾਨ ਬਣਨ 'ਤੇ ਕੀਤਾ ਵਿਰੋਧ: ਉਨ੍ਹਾਂ ਕਿਹਾ ਕਿ 150 ਦੇ ਕਰੀਬ ਰਾਗੀ ਸਿੰਘਾਂ ਨੇ ਅੱਜ ਮਤਾ ਪਾਸ ਕਰਕੇ ਭਾਈ ਓਂਕਾਰ ਸਿੰਘ ਦੇ ਆਪਣੇ ਆਪ ਪ੍ਰਧਾਨ ਬਣਨ 'ਤੇ ਵਿਰੋਧ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਮਿਲ ਬੈਠ ਕੇ ਆਪਣੇ ਮਸਲੇ ਹੱਲ ਕਰਨੇ ਚਾਹੀਦੇ ਹਨ ਇਸ ਨੂੰ ਲੈ ਕੇ ਸੰਗਤ ਵਿੱਚ ਬਹੁਤ ਹੀ ਗਲਤ ਸੁਨੇਹਾ ਜਾਂਦਾ ਹੈ।
- ਪ੍ਰੇਮੀ ਤੋਂ ਤੰਗ 17 ਸਾਲਾਂ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਜੀਵਨ ਲੀਲਾ ਸਮਾਪਤ - The girl committed suicide
- ਡਾ.ਓਬਰਾਏ ਦੇ ਯਤਨਾਂ ਸਦਕਾ 34 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ, ਹੋਇਆ ਸਸਕਾਰ - Punjabi youth died in Dubai
- ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਹੋਈ ਮੌਤ, ਰਾਜਸੀ ਸਨਮਾਨਾਂ ਨਾਲ ਹੋਇਆ ਸਸਕਾਰ - police officer died on duty