ETV Bharat / state

ਯੂਨੀਵਰਸਿਟੀ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਚੋਂ ਇੱਕ ਦੀ ਵਿਗੜੀ ਸਿਹਤ - hunger strike

Students on hunger strike: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਉਨ੍ਹਾਂ ਵਿਦਿਆਰਥੀਆਂ ਵਿੱਚੋਂ ਇੱਕ ਦੀ ਸਹਿਤ ਖਰਾਬ ਹੋ ਗਈ ਹੈ। ਪੜ੍ਹੋ ਪੂਰੀ ਖਬਰ...

Students on hunger strike
ਤਿੰਨ ਵਿਦਿਆਰਥੀਆਂ ਚੋਂ ਇੱਕ ਦੀ ਸਿਹਤ ਹੋਈ ਖਰਾਬ (Etv Bharat (ਅੰਮ੍ਰਿਤਸਰ, ਪੱਤਰਕਾਰ))
author img

By ETV Bharat Punjabi Team

Published : Jul 28, 2024, 7:42 AM IST

ਤਿੰਨ ਵਿਦਿਆਰਥੀਆਂ ਚੋਂ ਇੱਕ ਦੀ ਸਿਹਤ ਹੋਈ ਖਰਾਬ (Etv Bharat (ਅੰਮ੍ਰਿਤਸਰ, ਪੱਤਰਕਾਰ))

ਅੰਮ੍ਰਿਤਸਰ: ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਅਣਮਿੱਥੇ ਸਮੇਂ ਲਈ ਤਿੰਨ ਵਿਦਿਆਰਥੀ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਜਿਨ੍ਹਾਂ ਵਿੱਚੋਂ ਕਿ ਇੱਕ ਵਿਦਿਆਰਥੀ ਦੀ ਸਿਹਤ ਥੋੜੀ ਖਰਾਬ ਵੀ ਹੋ ਗਈ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਦੋ ਮੰਗਾਂ ਨੂੰ ਲੈ ਕੇ ਜਿਹੜੀਆਂ ਸੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ।

5% ਫੀਸ ਵਿੱਚ ਵਾਧਾ: ਉਨ੍ਹਾਂ ਕਿਹਾ ਕਿ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਫੀਸ ਘੱਟ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫੀਸ ਬਹੁਤ ਜਿਆਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਮੇਂ ਜੋ ਰਾਖਵੇਂ ਕੋਟੇ ਸਨ, ਉਨ੍ਹਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਖਤਮ ਕਰ ਦਿੱਤਾ ਗਿਆ ਹੈ। ਕਿਹਾ ਕਿ ਇਸ ਸਾਲ ਜਿਹੜਾ 5% ਜਿਹੜਾ ਫੀਸ ਵਿੱਚ ਵਾਧਾ ਕੀਤਾ ਗਿਆ ਉਸਨੂੰ ਵਾਪਿਸ ਲਿਆ ਜਾਵੇ।

ਦੋ ਅਹਿਮ ਮਸਲੇ: ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ, ਇਹਦੇ ਵਿੱਚ ਦੋ ਅਹਿਮ ਮਸਲੇ ਸੀ ਇੱਕ ਤਾਂ ਜਿਹੜਾ ਰਿਜ਼ਰਵੇਸ਼ਨ ਦਾ ਮਸਲਾ ਸੀ ਕਿ ਰੂਰਲ ਏਰੀਆ ਨੂੰ ਜਿਹੜਾ 7% ਕੋਟਾ ਦਿੱਤਾ ਜਾਂਦਾ ਸੀ। ਉਸ ਦੇ ਨਾਲ ਹੀ 3% ਜਿਹੜਾ ਬਾਰਡਰ ਏਰੀਆ ਉਹਨੂੰ ਇਹ ਕੋਟਾ ਮਿਲਦਾ ਸੀ, ਜਿਹੜਾ 2% ਕੋਟਾ ਸੀ। ਜਿਹੜੇ 1984 ਦੇ ਵਿਕਟਮ ਜਿਹੜੇ ਪਰਿਵਾਰ ਸੀ, ਉਨ੍ਹਾਂ ਨਾਲ ਮਿਲਦਾ ਟੋਟਲ ਇੱਕ 12% ਕੋਟਾ ਸੀ। ਇਸ ਨੂੰ ਕਨਵਰਟ ਕਰਕੇ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਇਹਨੂੰ ਸਾਰਾ ਐਕਸ ਸਰਵਿਸ ਮੈਨ ਦੇ ਵਿੱਚ ਕਨਵਰਟ ਕਰ ਦਿੱਤਾ।

ਚੰਗੀ ਵਿੱਦਿਆ ਤੇ ਚੰਗੀ ਸੇਧ: ਸਾਡੀ ਮੰਗ ਇਹ ਹੈ ਕਿ ਯੂਨੀਵਰਸਿਟੀ ਤੋਂ ਜਦੋਂ ਬਣੀ ਸੀ, ਪਿੰਡਾਂ ਦੇ ਕਰਕੇ ਹੀ ਬਣੀ ਸੀ ਬਾਰਡਰ ਏਰੀਆ ਕਰਕੇ ਬਣੇ ਸੀ। ਅਸੀਂ ਪਿੰਡਾਂ ਦੇ ਲੋਕ ਆਮ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹ ਪੜ੍ਹ ਸਕਣ ਅਤੇ ਇੱਕ ਚੰਗੀ ਵਿੱਦਿਆ ਲੈ ਕੇ ਇਹ ਸਮਾਜ ਨੂੰ ਚੰਗੀ ਸੇਧ ਦੇ ਸਕਣ। ਪਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਸੱਭ ਕੁਝ ਨੂੰ ਖਤਮ ਕਰ ਦਿੱਤਾ ਗਿਆ ਅਤੇ ਉਸ ਪੁਰਾਣੇ ਕੋਟੇ ਨੂੰ ਬਹਾਲ ਕਰਨ ਲਈ ਅਤੇ ਯੂਨੀਵਰਸਿਟੀ ਵੱਲੋਂ ਜੋ 5 ਪ੍ਰਤੀਸ਼ਤ ਫੀਸ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਸ ਨੂੰ ਵਾਪਸ ਕਰਵਾਉਣ ਦੇ ਲਈ ਪਿਛਲੇ ਦੋ ਦਿਨਾਂ ਤੋਂ ਤਿੰਨ ਵਿਦਿਆਰਥੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਹੋਏ ਹਨ। ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਭੁੱਖ ਹੜਤਾਲ ਜਾਰੀ ਰਹੇਗੀ।

ਮੰਗਾਂ ਪੂਰੀਆਂ ਕਰਨ ਦਾ ਭਰੋਸਾ : ਦੂਜੇ ਪਾਸੇ ਅੱਜ ਇੱਕ ਵਿਦਿਆਰਥੀ ਦੀ ਸਿਹਤ ਵੀ ਥੋੜੀ ਖਰਾਬ ਹੋਈ ਹੈ ਅਤੇ ਉਸ ਵਿਦਿਆਰਥੀ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਹੋ ਰਹੀ ਹੈ ਅਤੇ ਪ੍ਰਸ਼ਾਸਨ ਸੋਮਵਾਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਰਿਹਾ ਹੈ। ਪਰ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਇਸੇ ਤਰੀਕੇ ਨਾਲ ਹੀ ਭੁੱਖ ਹੜਤਾਲ 'ਤੇ ਬੈਠੇ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.