ਅੰਮ੍ਰਿਤਸਰ: ਸਿੱਖ ਪੰਥ ਦੇ ਸ਼੍ਰੋਮਣੀ ਸ਼ਹੀਦ ਅਤੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਤੱਕ ਸਪੈਸ਼ਲ ਟ੍ਰੇਨ ਰਵਾਨਾ ਹੋਈ। ਇਸ ਟ੍ਰੇਨ ਦੇ ਵਿੱਚ 2000 ਤੋਂ ਵੱਧ ਸ਼ਰਧਾਲੂ ਪਟਨਾ ਸਾਹਿਬ ਵਿਖੇ ਜਾ ਕੇ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਸ਼ਰਧਾ 'ਤੇ ਸਤਿਕਾਰ ਨਾਲ ਮਨਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇ 'ਚ ਜਾ ਰਹੇ ਸ਼ਰਧਾਲੂਆਂ ਨੇ ਦੱਸਿਆ ਕਿ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਬੜੇ ਹੀ ਉਤਸ਼ਾਹ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਇਸ ਵਾਰ 25ਵਾਂ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਹੈ, ਜੋ ਪਟਨਾ ਸਾਹਿਬ ਤੱਕ ਜਾਵੇਗਾ ਅਤੇ 363ਵਾਂ ਜਨਮ ਦਿਹਾੜਾ ਮੌਕੇ ਸਪੈਸ਼ਲ ਟ੍ਰੇਨ ਚਲਾਈ ਗਈ ਹੈ। ਜਿਸ ਵਿੱਚ ਸ਼ਰਧਾਲੂ ਪਟਨਾ ਸਾਹਿਬ ਵਿਖੇ ਜਾ ਕੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਣਗੇ ਅਤੇ ਉੱਥੇ ਨਗਰ ਕੀਰਤਨ ਵੀ ਸਜਾਏ ਜਾਣਗੇ ਅਤੇ ਕੀਰਤਨ ਦਰਬਾਰ ਵੀ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇ 'ਚ ਜਾ ਰਹੇ ਸ਼ਰਧਾਲੂਆਂ ਨੇ ਦੱਸਿਆ ਕਿ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਬੜੇ ਹੀ ਉਤਸ਼ਾਹ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਅਤੇ ਇਸ ਵਾਰ 25ਵਾਂ ਚੇਤਨਾ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਹੈ, ਜੋ ਪਟਨਾ ਸਾਹਿਬ ਤੱਕ ਜਾਵੇਗਾ ਅਤੇ 363ਵਾਂ ਜਨਮ ਦਿਹਾੜਾ ਮੌਕੇ ਸਪੈਸ਼ਲ ਟ੍ਰੇਨ ਚਲਾਈ ਗਈ ਹੈ। ਸ਼ਰਧਾਲੂ ਪਟਨਾ ਸਾਹਿਬ ਵਿਖੇ ਜਾ ਕੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਣਗੇ ਅਤੇ ਸੰਗਤਾਂ ਛੇ ਸਤੰਬਰ ਨੂੰ ਵਾਪਸ ਆਪਣੇ ਘਰਾਂ ਨੂੰ ਪਰਤਣਗੀਆਂ।
- IGNOU ਨੇ ਫਿਰ ਵਧਾਈ ਆਨਲਾਈਨ ਕੋਰਸਾਂ 'ਚ ਦਾਖਲੇ ਦੀ ਆਖਰੀ ਤਰੀਕ, ਜਾਣੋ ਕਿੰਨਾ ਸਮਾਂ - IGNOU ADMISSION LAST DATE EXTEND
- ਹਵਾਈ ਯਾਤਰੀ ਧਿਆਨ ਰੱਖਣ... ਏਅਰ ਇੰਡੀਆ-ਵਿਸਤਾਰਾ ਦਾ ਰਲੇਵਾਂ ਤੁਹਾਡੇ 'ਤੇ ਪਵੇਗਾ ਅਸਰ, ਜਾਣੋ ਕਿਵੇਂ - Air India Vistara Merger
- ਬੰਗਲਾਦੇਸ਼ 'ਚ ਅਸਥਿਰਤਾ ਕਾਰਨ ਦੁਵੱਲੇ ਪ੍ਰੋਜੈਕਟ ਹੋਏ ਪ੍ਰਭਾਵਿਤ, ਭਾਰਤ ਕਿਉਂ ਹੋਵੇਗਾ ਚਿੰਤਤ? - Bilateral projects in Bangladesh
ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ: ਜਿਸ ਤੋਂ ਬਾਅਦ ਸੰਗਤਾਂ ਛੇ ਸਤੰਬਰ ਨੂੰ ਵਾਪਸ ਆਪਣੇ ਘਰਾਂ ਨੂੰ ਜਾਣਗੀਆਂ ਉਹਨਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਪੂਰੇ ਭਾਰਤ ਤੋਂ ਸੰਗਤਾਂ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਪਹੁੰਚ ਰਹੀਆਂ ਹਨ। ਅੱਜ 2175 ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਤੋਂ ਰਵਾਨਾ ਹੋ ਰਿਹਾ ਤੇ ਵੱਖ ਵੱਖ ਥਾਵਾਂ ਤੋਂ ਵੀ ਸ਼ਰਧਾਲੂ ਟਰੇਨ ਦੇ ਰਾਹੀ ਅਤੇ ਬੱਸਾਂ ਦੇ ਰਾਹੀਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਆਪਣਾ ਯੋਗਦਾਨ ਪਾ ਕੇ ਅੰਮ੍ਰਿਤਸਰ ਤੋਂ ਸਪੈਸ਼ਲ ਟ੍ਰੇਨ ਚਲਵਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ।