ਅੰਮ੍ਰਿਤਸਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਮਹੀਨੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਪ੍ਰਸਿੱਧ ਮੰਦਰ ਮਾਤਾ ਸ਼੍ਰੀ ਚਿੰਤਾ ਪੁਰਨੀ ਜੀ ਵਿਖੇ ਸਲਾਨਾ ਮੇਲਾ ਅਗਸਤ ਮਹੀਨੇ ਦੇ ਪਹਿਲੇ ਹਫਤੇ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਮਾਤਾ ਚਿੰਤਾਪੁਰਨੀ ਜੀ ਦੇ ਮੰਦਰ ਵਿਖੇ ਮੂੰਹੋਂ ਮੰਗੀਆਂ ਮੁਰਾਦਾਂ ਪਾਉਣ ਦੀ ਕਾਮਨਾ ਕਰਦੇ ਹੋਏ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਦੇ ਲਈ ਪਹੁੰਚਦੀਆਂ ਹਨ।
ਮੇਲੇ ਦੀਆਂ ਤਿਆਰੀਆਂ ਆਰੰਭ : ਉੱਥੇ ਹੀ ਇਸ ਦੌਰਾਨ ਗੁਆਂਢੀ ਸੂਬਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੱਲੋਂ ਹਿਮਾਚਲ ਪ੍ਰਦੇਸ਼ ਸਮੇਤ ਮਾਤਾ ਚਿੰਤਾਪੁਰਨੀ ਜੀ ਦੇ ਦਰਬਾਰ ਨੂੰ ਜਾਂਦੇ ਵੱਖ-ਵੱਖ ਮਾਰਗਾਂ ਦੇ ਉੱਤੇ ਸਲਾਨਾ ਮੇਲੇ ਨੂੰ ਸਮਰਪਿਤ ਲੰਗਰ ਭੰਡਾਰੇ ਲਗਾਏ ਜਾਂਦੇ ਹਨ। ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਰਈਆ ਵਿੱਚ ਸਥਿਤ ਮੰਦਰ ਸ਼੍ਰੀ ਰਾਮਵਾੜਾ ਰਈਆ ਵਿਖੇ ਸੰਗਤਾਂ ਵੱਲੋਂ ਮੇਲੇ ਦੀਆਂ ਤਿਆਰੀਆਂ ਆਰੰਭ ਕਰਕੇ ਹਫਤੇ ਵਿੱਚ ਇੱਕ ਦਿਨ ਝੰਡਾ ਯਾਤਰਾ ਕੱਢੀ ਜਾਂਦੀ ਹੈ। ਜਿਸ ਦੌਰਾਨ ਸ਼ਰਧਾਲੂਆਂ ਵੱਲੋਂ ਮਾਤਾ ਚਿੰਤਾਪੁਰਨੀ ਜੀ ਦੀ ਜੋਤ ਅਤੇ ਝੰਡੇ ਨੂੰ ਲੈ ਕੇ ਯਾਤਰਾ ਕੱਢ ਰਹੀਆਂ ਸੰਗਤਾਂ ਨੂੰ ਆਪਣੇ ਗ੍ਰਹਿ ਵਿੱਚ ਬੁਲਾ ਕੇ ਭਜਨ ਕੀਰਤਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਮੇਲੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾਂਦੀਆਂ ਹਨ।
41ਵਾਂ ਸਲਾਨਾ ਲੰਗਰ ਭੰਡਾਰਾ : ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਾਜੇਸ਼ ਰਾਮਪਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ 8 ਅਗਸਤ ਨੂੰ ਰਈਆ ਵਿੱਚੋਂ ਲੰਗਰ ਰਸਦਾਂ ਲੈ ਕੇ ਸੰਗਤਾਂ ਰਵਾਨਾ ਹੋਣਗੀਆਂ ਅਤੇ 13 ਅਗਸਤ ਨੂੰ ਅਸ਼ਟਮੀ ਹੈ। ਇਨ੍ਹਾਂ 6 ਦਿਨਾਂ ਦੌਰਾਨ ਇਹ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਵਾਰ ਵੀ 41ਵਾਂ ਸਲਾਨਾ ਲੰਗਰ ਭੰਡਾਰਾ ਮਾਤਾ ਚਿੰਤਾਪੁਰਨੀ ਜੀ ਦੇ ਦਰਬਾਰ ਨੇੜੇ ਲਗਾਇਆ ਜਾਵੇਗਾ ਜੌ ਕਿ 6 ਦਿਨ ਚੱਲਣ ਤੋਂ ਬਾਅਦ ਮਹਾਮਾਈ ਦੇ ਜੈਕਾਰਿਆਂ ਦੇ ਨਾਲ ਸਮਾਪਤੀ ਕੀਤੀ ਜਾਵੇਗੀ।
40 ਸਾਲ ਤੋਂ ਇਹ ਲੰਗਰ ਲਗਾਤਾਰ ਜਾਰੀ: ਉਨ੍ਹਾਂ ਕਿਹਾ ਕਿ ਇਸ ਦੌਰਾਨ ਦੇਸ਼ ਵਿਦੇਸ਼ ਦੇ ਵਿੱਚ ਵੱਸਦੀਆਂ ਸੰਗਤਾਂ ਵੱਲੋਂ ਹਰ ਸਾਲ ਉਨ੍ਹਾਂ ਨੂੰ ਭਾਰੀ ਸਹਿਯੋਗ ਦਿੱਤਾ ਜਾਂਦਾ ਹੈ। ਜਿਸ ਦੇ ਸਦਕਾ ਕਰੀਬ ਚਾਰ ਦਹਾਕੇ 40 ਸਾਲ ਤੋਂ ਇਹ ਲੰਗਰ ਲਗਾਤਾਰ ਜਾਰੀ ਹੈ ਅਤੇ ਹੁਣ ਦੋ ਝੰਡਾ ਯਾਤਰਾਵਾਂ ਤੋਂ ਬਾਅਦ ਅਗਲੇ ਦੋ ਹਫ਼ਤੇ ਵੀ ਇਹ ਯਾਤਰਾ ਕੱਢੀ ਜਾਵੇਗੀ ਅਤੇ ਫਿਰ ਹਿਮਾਚਲ ਪ੍ਰਦੇਸ਼ ਸੰਗਤਾਂ ਲੰਗਰ ਰਸਦਾਂ ਲੈ ਕੇ ਰਵਾਨਾ ਹੋਣਗੀਆਂ।
- ਬਰਨਾਲਾ 'ਚ ਖਤਰਨਾਕ ਜਾਨਵਰ ਦੀ ਦਹਿਸ਼ਤ, ਚਾਰ ਪਿੰਡਾਂ ਵਿੱਚ ਡਰ ਦਾ ਮਾਹੌਲ - Cheetah in Barnala district
- ਬਦਮਾਸ਼ਾਂ ਦੇ ਹੌਸਲੇ ਬੁਲੰਦ, ਦੁਕਾਨ 'ਤੇ ਹਮਲਾ ਕਰਕੇ ਨੌਜਵਾਨ ਕੀਤਾ ਜ਼ਖਮੀ; ਪਰਿਵਾਰ ਦੇ ਦੋਸ਼- ਹਾਲੇ ਤੱਕ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ - spirit of miscreants is high
- ਸਰਕਾਰੀ ਰੇਟ 'ਤੇ ਨਹੀਂ ਖਰੀਦੀ ਜਾ ਰਹੀ ਮੂੰਗੀ ਦੀ ਫ਼ਸਲ, ਕਿਸਾਨਾਂ ਨੇ ਕਿਹਾ- ਪ੍ਰਾਈਵੇਟ ਵਪਾਰੀ ਕਰ ਰਹੇ ਨੇ ਲੁੱਟ - Green moong bean crop