ਮੋਗਾ: ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਰਸੂਲਪੁਰ ਵਿਖੇ ਸੂਏ ਦੀ ਪਟੜੀ ਤੋਂ ਸਰਕਾਰੀ ਦਰੱਖ਼ਤ ਕੱਟਣ ਦਾ ਮਾਮਲਾ ਲਗਾਤਾਰ ਤੁਲ ਫੜਦਾ ਜਾ ਰਿਹਾ ਹੈ। ਇਸ ਮੌਕੇ ਸ਼ਿਕਾਇਤ ਕਰਤਾ ਰਘਵੀਰ ਸਿੰਘ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੇ ਖੇਤਾਂ ਵਿੱਚ ਦੀ ਲੰਘਦੇ ਸੂਏ ਦੀ ਪਟੜੀ ਤੋਂ ਨਛੱਤਰ ਸਿੰਘ ਵਾਸੀ ਰਸੂਲਪੁਰ ਵੱਲੋਂ ਸਰਕਾਰੀ ਦਰੱਖ਼ਤ ਪੁੱਟੇ ਗਏ ਹਨ। ਅਸੀਂ ਮਹਿਕਮੇ ਨੂੰ ਵਾਰ-ਵਾਰ ਸੂਚਿਤ ਕਰ ਰਹੇ ਹਾਂ ਅਤੇ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉੱਧਰ ਦੂਸਰੇ ਪਾਸੇ ਨਛੱਤਰ ਸਿੰਘ ਨੇ ਵੀ ਪੱਟੇ ਦਰੱਖਤਾਂ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦਰੱਖ਼ਤ ਸਾਡੇ ਬਜ਼ੁਰਗਾਂ ਨੇ ਲਾਏ ਹਨ ਅਤੇ ਅਸੀਂ ਆਪਣੇ ਹੀ ਦਰੱਖ਼ਤ ਪੁੱਟੇ ਹਨ, ਕੋਈ ਵੀ ਸਰਕਾਰੀ ਦਰੱਖ਼ਤ ਨਹੀਂ ਪੁੱਟਿਆ। ਮਹਿਕਮਾ ਆਪਣੀ ਜਾਂਚ ਕਰੇ ਜੇਕਰ ਅਸੀਂ ਗਲਤ ਹੈ ਤਾਂ ਬੇਸ਼ਕ ਸਾਡੇ 'ਤੇ ਕਾਰਵਾਈ ਹੋਵੇ।
ਸ਼ਿਕਾਇਤ ਕਰਤਾ ਰਘਵੀਰ ਸਿੰਘ ਵੱਲੋਂ ਨਿਰਪੱਖ ਜਾਂਚ ਦੀ ਮੰਗ: ਦਰੱਖ਼ਤ ਪੁੱਟਣ ਵਾਲੀ ਜਗ੍ਹਾ ਉੱਪਰ ਅੱਜ ਤਹਿਸੀਲਦਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਪੁੱਜੇ ਹਨ। ਇਸ ਮੌਕੇ 'ਤੇ ਸ਼ਿਕਾਇਤ ਕਰਤਾ ਰਘਵੀਰ ਸਿੰਘ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਮੌਕੇ ਉੱਤੇ ਤਹਿਸੀਲਦਾਰ ਰਸ਼ਪਾਲ ਸਿੰਘ ਨੇ ਕਿਹਾ ਕਿ ਮੇਰੇ ਨਾਲ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਪੁੱਜੇ ਹਨ ਅਤੇ ਅਸੀਂ ਇਸ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜੇਕਰ ਇਹ ਦਰੱਖ਼ਤ ਸਰਕਾਰੀ ਪਾਏ ਜਾਂਦੇ ਹਨ ਤਾਂ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਮੁਤਾਬਕ ਇਹ ਦਰੱਖ਼ਤ ਉਹਨਾਂ ਦੇ ਸਰਕਾਰੀ ਰਿਕਾਰਡ ਵਿੱਚ ਨਹੀਂ ਬੋਲਦੇ ਪਰ ਫਿਰ ਵੀ ਉਹ ਇਸ ਦੀ ਨਿਸ਼ਾਨਦੇਹੀ ਕਰਵਾ ਰਹੇ ਹਨ।
ਅਸੀਂ ਆਪਣੇ ਹੀ ਦਰਖ਼ਤ ਪੁੱਟ ਰਹੇ ਹਾਂ: ਉੱਧਰ ਦੂਸਰੇ ਪਾਸੇ ਦਰੱਖ਼ਤ ਪੁੱਟਣ ਵਾਲੇ ਕਿਸਾਨ ਨਛੱਤਰ ਸਿੰਘ ਨੇ ਕਿਹਾ ਕਿ ਇਹ ਦਰੱਖ਼ਤ ਸੂਏ ਦੀ ਪਟੜੀ ਦੇ ਹੇਠਲੇ ਪਾਸੇ ਜਰੂਰ ਲੱਗੇ ਹਨ ਪਰ ਸਾਡੇ ਬਜ਼ੁਰਗਾਂ ਨੇ ਅੱਜ ਤੋਂ 22 ਸਾਲ ਪਹਿਲਾਂ ਇਹ ਦਰੱਖ਼ਤ ਖੁਦ ਲਗਾਏ ਸਨ, ਇਹਨਾਂ ਉੱਪਰ ਕੋਈ ਵੀ ਸਰਕਾਰੀ ਨੰਬਰ ਨਹੀਂ ਲੱਗਿਆ ਅਤੇ ਅਸੀਂ ਆਪਣੇ ਹੀ ਦਰੱਖ਼ਤ ਪੁੱਟ ਰਹੇ ਹਾਂ ਫਿਰ ਵੀ ਜੇਕਰ ਇਹ ਦਰੱਖ਼ਤ ਸਰਕਾਰੀ ਜਗ੍ਹਾ ਵਿੱਚ ਆਉਂਦੇ ਹੋਣਗੇ ਤਾਂ ਮਹਿਕਮਾ ਸਾਡੇ ਉੱਪਰ ਜੋ ਮਰਜ਼ੀ ਕਾਰਵਾਈ ਕਰੇ।
- OMG!...ਮਾਨਸਾ ਦੇ ਓਵਰ ਬ੍ਰਿਜ 'ਤੇ ਫਿਰ ਆਈਆਂ ਤਰੇੜਾਂ; ਪ੍ਰਸ਼ਾਸ਼ਨ ਕਿਸ ਖ਼ਤਰੇ ਦਾ ਕਰ ਰਿਹਾ ਇੰਤਜ਼ਾਰ ? ਦੇਖੋ ਖੌਫ਼ਨਾਕ ਤਸਵੀਰਾਂ - Cracks over bridge of Mansa
- ਪੰਜਾਬ 'ਚ ਮੌਸਮ ਮੇਹਰਬਾਨ; ਆਉਣ ਵਾਲੇ ਦਿਨਾਂ 'ਚ ਫਿਰ ਹੋਵੇਗੀ ਬਰਸਾਤ, ਪੜ੍ਹੋ ਮੌਸਮ ਬਾਰੇ ਤਾਜ਼ਾ ਅਪਡੇਟ - Latest weather update
- ਵਿਦਿਆਰਥੀਆਂ ਨੌਕਰੀ ਲੈਣ ਵਾਲੇ ਨਹੀਂ, ਸਗੋਂ ਨੌਕਰੀ ਦੇਣ ਯੋਗ ਬਣਨ ... ਜਾਣੋ ਕਿਵੇਂ ਕਰੀਏ ਪੜ੍ਹਾਈ ਤੋਂ ਬਾਅਦ ਬਿਜ਼ਨਸ 'ਚ ਸਟਾਰਟਅਪ - Startup In Business
ਕਸੂਰਵਾਰ 'ਤੇ ਹੋਵੇਗੀ ਸਖ਼ਤ ਕਾਰਵਾਈ: ਸ਼ਿਕਾਇਤ ਕਰਤਾ ਰਘਬੀਰ ਸਿੰਘ ਵੱਲੋਂ ਸੂਚਿਤ ਕੀਤੇ ਜਾਣ 'ਤੇ ਤਹਿਸੀਲਦਾਰ ਰਸ਼ਪਾਲ ਸਿੰਘ ਧਰਮਕੋਟ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸ਼ਿਕਾਇਤ ਕਰਤਾ ਨੂੰ ਨਿਰਪੱਖ ਜਾਂਚ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਜੇਕਰ ਇਹ ਦਰੱਖ਼ਤ ਸਰਕਾਰੀ ਪਾਏ ਜਾਂਦੇ ਹਨ ਤਾਂ ਤੁਰੰਤ ਕਾਰਵਾਈ ਹੋਵੇਗੀ ਪਰ ਸਾਡੇ ਸਰਕਾਰੀ ਰਿਕਾਰਡ ਮੁਤਾਬਕ ਇਹ ਦਰਖ਼ਤ ਸਾਡੇ ਰਿਕਾਰਡ ਵਿੱਚ ਨਹੀਂ ਬੋਲਦੇ ਪਰ ਫਿਰ ਵੀ ਜੇਕਰ ਸ਼ਿਕਾਇਤ ਕਰਤਾ ਸਾਨੂੰ ਨਿਸ਼ਾਨਦੇਹੀ ਕਰਨ ਲਈ ਦਰਖ਼ਾਸਤ ਦੇਵੇਗਾ ਤਾਂ ਨਿਸ਼ਾਨਦੇਹੀ ਮੁਤਾਬਿਕ ਜੇਕਰ ਸਰਕਾਰੀ ਪਟੜੀ ਵਿੱਚ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।