ਲੁਧਿਆਣਾ : ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਕਾਰੋਬਾਰੀਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੀ। ਇਸ ਦੌਰਾਨ ਉਹਨਾਂ ਹੋਟਲ ਦੇ ਵਿਚ ਕਾਰੋਬਾਰੀ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਨਾਲ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਾਲ ਤਰੁਣ ਚੁੱਗ ਵੀ ਮੌਜੂਦ ਰਹੇ। ਇਸ ਦੌਰਾਨ ਕਾਰਬੋਬਾਰੀਆਂ ਨੇ ਜਿੱਥੇ ਆਪਣੀਆਂ ਮੁਸ਼ਕਿਲਾਂ ਬਾਰੇ ਨਿਰਮਲਾ ਸੀਤਾ ਰਮਨ ਨੂੰ ਜਾਣੂ ਕਰਵਾਇਆ, ਉਥੇ ਹੀ ਉਹਨਾਂ ਕਿਹਾ ਕਿ ਵਪਾਰੀਆਂ ਦੇ ਮੁੱਦੇ ਪਹਿਲ ਦੇ ਅਧਾਰ 'ਤੇ ਜਰੂਰ ਹੱਲ ਹੋਣਗੇ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਮੁੜ ਬਣਦੀ ਹੈ ਤਾਂ ਜਿੰਨੇ ਵੀ ਮੁੱਦੇ ਤੁਹਾਡੇ ਹਨ, ਉਹ ਸਾਰੇ ਹੀ ਹੱਲ ਕੀਤੇ ਜਾਣਗੇ। ਇਹ ਉਹਨਾਂ ਨੇ ਕਾਰੋਬਾਰੀ ਦੇ ਨਾਲ ਵਾਅਦਾ ਕੀਤਾ।
ਪੰਜਾਬ ਦੇ ਲੋਕਾਂ ਨੇ ਚੰਗੀ ਸਰਕਾਰ ਚੁਣੀ ਹੁੰਦੀ ਤਾਂ ...: ਇਸ ਤੋਂ ਪਹਿਲਾਂ ਆਪਣੀ ਸਪੀਚ ਦੇ ਵਿੱਚ ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਚੰਗੀ ਸਰਕਾਰ ਚੁਣੀ ਹੁੰਦੀ ਤਾਂ ਉਹ ਉਹਨਾਂ ਦੇ ਮੁੱਦੇ ਕੇਂਦਰ ਤੱਕ ਜਰੂਰ ਲੈ ਕੇ ਆਉਂਦੇ, ਉਹਨਾਂ ਕਿਹਾ ਕਿ ਜਦੋਂ ਮਨਪ੍ਰੀਤ ਬਾਦਲ ਵਿੱਤ ਮੰਤਰੀ ਪੰਜਾਬ ਦੇ ਹੁੰਦੇ ਸਨ ਤਾਂ ਉਹ ਜੀਐਸਟੀ ਵਿਭਾਗ ਦੇ ਵਿੱਚ ਸਭ ਤੋਂ ਜਿਆਦਾ ਲੜਾਈਆਂ ਕਰਦੇ ਸਨ ਆਪਣੇ ਮੁੱਦੇ ਚੁੱਕਦੇ ਸਨ ਪਰ ਉਹਨਾਂ ਕਿਹਾ ਕਿ ਹੁਣ ਦੀ ਸਰਕਾਰ ਸਿਰਫ ਇਹ ਕਹਿ ਕੇ ਆਪਣਾ ਪੱਲਾ ਛੁਡਾ ਲੈਂਦੀ ਹੈ ਕਿ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ।
ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ : ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਜੇਕਰ ਸਰਕਾਰ ਚੰਗੀ ਹੁੰਦੀ ਤਾਂ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਜੋ ਵਪਾਰ ਦਾ ਗ੍ਰਾਫ ਡਿੱਗਿਆ ਹੈ, ਉਹ ਨਾ ਡਿੱਗਦਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚੋਂ ਵਪਾਰੀ ਪਲਾਇਨ ਕਰ ਰਹੇ ਹਨ ਵੋਟਰ ਸੂਬਿਆਂ ਦੇ ਵਿੱਚ ਜਾ ਰਹੇ ਹਨ। ਜਿਸ ਦਾ ਵੱਡਾ ਕਾਰਨ ਸੂਬੇ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਪੰਜਾਬ ਦੇ ਵਿੱਚ ਈਕੋ ਸਿਸਟਮ ਠੀਕ ਨਹੀਂ ਹੈ, ਜਿਸ ਕਰਕੇ ਵਪਾਰੀ ਇੱਥੇ ਨਹੀਂ ਆਉਣਾ ਪਸੰਦ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਜੋ ਇਨਕਮ ਟੈਕਸ ਦਾ ਮੁੱਦਾ ਹੈ, 45 ਦਿਨ ਦੇ ਵਿੱਚ ਪੇਮੈਂਟ ਦਾ ਮੁੱਦਾ ਹੈ, ਉਹ ਖੁਦ ਐਮਐਸਐਮਈ ਨੇ ਸਾਡੇ ਕੋਲ ਆ ਕੇ ਸਿਫਾਰਿਸ਼ ਕੀਤੀ ਸੀ, ਜਿਸ ਕਰਕੇ ਪੇਮੈਂਟ ਤੇ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਪਰ ਜੇਕਰ ਐਮਐਸਐਮਈ ਖੁਦ ਇਸ ਤੋਂ ਪਰੇਸ਼ਾਨ ਹੈ ਤਾਂ ਅਸੀਂ ਜਰੂਰ ਇਸੇ ਦਾ ਹੱਲ ਕਰਾਂਗੇ। ਉਹਨਾਂ ਕਿਹਾ ਕਿ ਮੈਂ ਆ ਜਾਵਾਂਗੀ ਜਾਂ ਫਿਰ ਤੁਸੀਂ ਆ ਜਾਣਾ ਇਸ ਦਾ ਮਿਲ ਕੇ ਹੱਲ ਕਰ ਲਿਆ ਜਾਵੇਗਾ।
- ਆਖ਼ਿਰ ਕਿਉਂ ਨਹੀਂ ਲੈਂਡ ਹੋ ਸਕਿਆ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਦਾ ਜਹਾਜ਼, ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਕੀਤਾ ਵੱਡਾ ਖੁਲਾਸਾ - Smriti Irani Mansa rally canceled
- ਕੁਲਬੀਰ ਜ਼ੀਰਾ ਨੇ ਅੰਮ੍ਰਿਤਪਾਲ ਸਿੰਘ ਲਈ ਕਹਿ ਦਿੱਤੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ... - Kulbir Zira targeted Amritpal
- ਲੁਧਿਆਣਾ 'ਚ ਰਵਨੀਤ ਬਿੱਟੂ ਅਤੇ ਅੰਮ੍ਰਿਤਾ ਵੜਿੰਗ ਆਹਮੋ ਸਾਹਮਣੇ, ਬਿੱਟੂ ਨੇ ਫਿਰ ਚੁੱਕੇ ਗੱਡੀਆਂ 'ਤੇ ਸਵਾਲ - AMRITA WARRING BIG STATEMENT
ਕਾਰੋਬਾਰੀਆਂ ਦਾ ਹੋ ਰਿਹਾ ਹੈ ਵੱਡਾ ਨੁਕਸਾਨ : ਇਸ ਤੋਂ ਪਹਿਲਾਂ ਵਪਾਰੀਆਂ ਵੱਲੋਂ ਆਪਣੇ ਮੁੱਦੇ ਨਿਰਮਲਾ ਸੀਤਾ ਰਮਨ ਅਤੇ ਸੁਨੀਲ ਜਾਖੜ ਅੱਗੇ ਰੱਖੇ ਗਏ। ਸੁਨੀਲ ਜਾਖੜ ਨੇ ਇਸ ਦੌਰਾਨ ਜ਼ਿਕਰ ਕੀਤਾ ਕਿ ਕਾਰੋਬਾਰੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਕਿਸਾਨ ਧਰਨੇ 'ਤੇ ਬੈਠੇ ਹਨ। ਉਹਨਾਂ ਕਿਹਾ ਕਿ ਇਹ ਕਿਸਾਨ ਹੀ ਹਨ ਸਗੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਹਨ ਜੋ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਪੰਜਾਬ ਦੇ ਵਪਾਰੀ ਉਹਨਾਂ ਨੂੰ ਤੰਗ ਕਰ ਰਹੇ ਹਨ। ਉਹਨਾ ਕਿਹਾ ਕਿ ਅਜਿਹਾ ਨਹੀਂ ਚੱਲਣ ਦਿੱਤਾ ਜਾਵੇਗਾ। ਉਧਰ ਵਪਾਰੀਆਂ ਨੇ ਵੀ ਦੱਸਿਆ ਕਿ ਉਹਨਾਂ ਨੇ 45 ਦਿਨ ਦੇ ਵਿੱਚ ਅਦਾਇਗੀ ਦਾ ਮੁੱਦਾ ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਰਾਹੀਂ ਜੋ ਕੱਪੜਾ ਪੰਜਾਬ ਦੇ ਵਿੱਚ ਐਕਸਪੋਰਟ ਹੋ ਰਿਹਾ ਭਾਰਤ ਦੇ ਵਿੱਚ ਵਪਾਰ ਨੂੰ ਘਾਟਾ ਹੋ ਰਿਹਾ ਹੈ ਅਜਿਹੇ ਮੁੱਦੇ ਚੁੱਕੇ ਹਨ।