ਖੰਨਾ: ਬੀਤੀ ਰਾਤ ਕਰੀਬ 9 ਵਜੇ ਪਿੰਡ ਬਰਧਾਲਾ ਵਿਖੇ ਸ਼ਰਾਬ ਦੇ ਠੇਕੇ 'ਤੇ ਬੈਠੇ ਅੰਮ੍ਰਿਤਧਾਰੀ ਵਿਅਕਤੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ ਨੂੰ ਕੁਝ ਨਿਹੰਗਾਂ ਨੇ ਕਾਬੂ ਕਰ ਲਿਆ ਤਾਂ ਉਥੇ ਹੰਗਾਮਾ ਹੋ ਗਿਆ। ਨਿਹੰਗਾਂ ਵੱਲੋਂ ਕਾਬੂ ਕਿਤੇ ਗਏ ਵਿਅਕਤੀ ਦੀ ਵੀਡਿਓ ਬਣਾਈ ਗਈ ਅਤੇ ਉਸ ਨੂੰ ਬਰਧਾਲਾ ਚੌਂਕੀ ਪੁਲਿਸ ਕੋਲ ਲਿਜਾਇਆ ਗਿਆ। ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਅਤੇ ਨਿਹੰਗ ਸਿੰਘਾਂ ਵੱਲੋਂ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਸ ਦਾ ਮੁਲਾਹਜਾ ਕਰਵਾਇਆ ਗਿਆ। ਜਿੱਥੇ ਡਾਕਟਰ ਵੱਲੋਂ ਵਿਅਕਤੀ ਦੇ ਮੂੰਹੋ ਸ਼ਰਾਬ ਦੀ ਬਦਬੋ ਆਉਣ ਦੀ ਪੁਸ਼ਟੀ ਕੀਤੀ ਗਈ। ਇੰਨਾ ਹੀ ਨਹੀਂ ਕਾਬੂ ਕੀਤੇ ਗਏ ਅੰਮ੍ਰਿਤਧਾਰੀ ਵਿਅਕਤੀ ਨੂੰ ਨਿਹੰਗਾਂ ਵੱਲੋਂ ਹਸਪਤਾਲ ਦੇ ਬਾਹਰ ਹੀ ਸ੍ਰੀ ਸਾਹਿਬ ਅਤੇ ਬਾਕੀ ਕਕਰਾਰਾਂ ਨੂੰ ਉਤਾਰਿਆ ਗਿਆ ਅਤੇ ਬਾਅਦ ਦੇ ਵਿੱਚ ਕਾਬੂ ਕੀਤੇ ਗਏ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਪਹਿਲਾਂ ਹੀ ਨਿਹੰਗ ਸਿੰਘਾਂ ਵਲੋਂ ਚਿਤਾਵਨੀ: ਇਸ ਸਬੰਧੀ ਨਿਹੰਗ ਸਿੰਘ ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਮਰਾਲਾ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਹਲਕਾ ਸਮਰਾਲਾ ਦੀਆਂ ਨਿਹੰਗ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਹੋਈ ਸੀ। ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਕੋਈ ਅੰਮ੍ਰਿਤਧਾਰੀ ਵਿਅਕਤੀ ਜਾਂ ਨਿਹੰਗਾਂ ਦਾ ਨੀਲਾ ਬਾਣਾ ਪਾਉਣ ਵਾਲਾ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਜਾਂ ਨਸ਼ਾ ਵੇਚਦਾ, ਗੁੰਡਾਗਰਦੀ ਜਾਂ ਕੋਈ ਵੀ ਅਪਰਾਧ ਕਰਦਾ ਪਾਇਆ ਜਾਂਦਾ ਹੈ ਤਾਂ ਅਸੀਂ ਉਸ 'ਤੇ ਨਿਹੰਗ ਸਿੰਘਾਂ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ। ਜੋ ਅਸੀਂ ਅੱਜ ਕੀਤਾ ਹੈ।
ਸ਼ਰਾਬ ਪੀਂਦਾ ਫੜਿਆ ਅੰਮ੍ਰਿਤਧਾਰੀ: ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਬਰਧਾਲਾ ਦੀ ਸ਼ਰਾਬ ਦੀ ਦੁਕਾਨ 'ਤੇ ਇਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਨਸ਼ੇ ਦੀ ਹਾਲਤ 'ਚ ਹੈ। ਜਿਸ ਦੀ ਸੂਚਨਾ ਮਿਲਦਿਆਂ ਹੀ ਅਸੀਂ ਮੌਕੇ 'ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀ ਨਾਲ ਦੋ ਪ੍ਰਵਾਸੀ ਵਿਅਕਤੀ ਵੀ ਸੀ ਅਤੇ ਉਹ ਵੀ ਸ਼ਰਾਬ ਦੇ ਨਸ਼ੇ ਵਿਚ ਸੀ। ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਬਲਵਿੰਦਰ ਸਿੰਘ ਵਾਸੀ ਰਤਨਗੜ੍ਹ ਜ਼ਿਲ੍ਹਾ ਕੁਰੂਕਸ਼ੇਤਰ ਹੈ ਅਤੇ ਉਸ ਤੋਂ ਬਾਅਦ ਅਸੀਂ ਉਸ ਨੂੰ ਬਰਧਾਲਾ ਚੌਕੀ ਲੈ ਗਏ। ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ। ਖਾਲਸਾ ਨੇ ਕਿਹਾ ਕਿ ਫੜੇ ਗਏ ਵਿਅਕਤੀ ਦੀ ਉਮਰ ਨੂੰ ਦੇਖਦੇ ਹੋਏ ਅਸੀਂ ਉਸ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਹੈ ਅਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਡਾਕਟਰਾਂ ਨੇ ਕੀਤਾ ਮੈਡੀਕਲ: ਇਸ ਸਬੰਧੀ ਸਿਵਲ ਹਸਪਤਾਲ ਦੇ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਕੁਝ ਨਿਹੰਗਾਂ ਸਿੰਘਾਂ ਅਤੇ ਪੁਲਿਸ ਵੱਲੋਂ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ। ਜਿਸ ਵਿਅਕਤੀ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਉਨ੍ਹਾਂ ਦਾ ਖੂਨ ਟੈਸਟ ਕਰਵਾਇਆ ਗਿਆ ਹੈ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਅੰਤਿਮ ਰਿਪੋਰਟ ਦਿੱਤੀ ਜਾਵੇਗੀ।
- ਬਟਾਲਾ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ; ਬਦਮਾਸ਼ ਦੀ ਲੱਤ 'ਚ ਵੱਜੀ ਗੋਲ਼ੀ, ਪੁਲਿਸ ਨੇ ਕੀਤਾ ਕਾਬੂ - Batala Encounter
- ਬੀਐੱਸਐੱਫ ਨੇ ਬਾਰਡਰ ਤੋਂ ਪਾਕਿਸਤਾਨੀ ਨੌਜਵਾਨ ਕੀਤਾ ਗ੍ਰਿਫ਼ਤਾਰ, ਤਲਾਸ਼ੀ ਦੌਰਾਨ ਪਾਕਿਸਤਾਨੀ ਕਰੰਸੀ ਅਤੇ ਪਛਾਣ ਪੱਤਰ ਬਰਾਮਦ - BSF arrested a Pakistani youth
- ਧਰਨੇ ਦੌਰਾਨ ਕਾਂਗਰਸ ਆਗੂ ਕੁਲਜੀਤ ਨਾਗਰਾ ਅਤੇ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਗਿੱਲ ਹੋਏ ਆਹਮੋ ਸਾਹਮਣੇ, ਜਾਣੋ ਮਾਮਲਾ - Congress leader Kuljit Singh Nagra