ਅੰਮ੍ਰਿਤਸਰ: ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਦੇ ਹਨ। ਉੱਥੇ ਹੀ ਬਹੁਤ ਸਾਰੀਆਂ ਸੰਗਤਾਂ ਸ਼੍ਰੀ ਹਰਿਮੰਦਰ ਸਾਹਿਬ ਆਪਣੀ ਆਸਥਾ ਲੈ ਕੇ ਆਪਣੇ ਪਰਿਵਾਰਾਂ ਨਾਲ ਪਹੁੰਚਦੀਆਂ ਹਨ। ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਕੁਝ ਫੋਟੋਗ੍ਰਾਫਰ ਸੰਗਤਾਂ ਦੀਆਂ ਫੋਟੋਆਂ ਖਿੱਚਦੇ ਹਨ ਅਤੇ ਉੱਥੇ ਹੀ ਕੁਝ ਅਜਿਹੀਆ ਸੰਗਤਾਂ ਵੀ ਆਉਦੀਆਂ ਹਨ ਜੋ ਜੋੜੀਆਂ ਬਣਾ-ਬਣਾ ਕੇ ਸੈਲਫੀਆਂ ਖਿੱਚਵਾਉਦੇਂ ਹਨ। ਜੋ ਕਿ ਗੁਰੂ ਘਰ ਆ ਕੇ ਅਜਿਹਾ ਕਰਨਾ ਗਲਤ ਹੈ।
ਸ੍ਰੀ ਹਰਿਮੰਦਰ ਸਾਹਿਬ ਆਉਂਣ ਵਾਲੇ ਸੈਲਾਨੀਆਂ ਅਤੇ ਸੰਗਤਾਂ ਨੂੰ ਬਹੁਤ ਹੀ ਮੁਸ਼ਕਿਲ
ਸ੍ਰੀ ਹਰਿਮੰਦਰ ਸਾਹਿਬ ਦੇ ਆਉਣ ਵਾਲੀਆਂ ਰਸਤਿਆਂ ਵਿੱਚੋਂ ਦੂਰ ਦੁਰਾਡੇ ਤੋਂ ਬਹੁਤ ਸਾਰੀਆਂ ਸੰਗਤਾਂ ਆਉਦੀਆਂ ਹਨ। ਜਿਨ੍ਹਾਂ ਨੂੰ ਕਿ ਉੱਥੋਂ ਦੇ ਕੁਝ ਫੋਟੋਗ੍ਰਾਫਰਾਂ ਵੱਲੋਂ ਰਾਸਤੇ ਚੋ ਲੰਘਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਆਉਂਣ ਵਾਲੇ ਸੈਲਾਨੀਆਂ ਅਤੇ ਸੰਗਤਾਂ ਨੂੰ ਬਹੁਤ ਹੀ ਮੁਸ਼ਕਿਲ ਆ ਰਹੀ ਸੀ। ਸੰਗਤਾਂ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਵੀ ਸਕਾਇਤ ਕੀਤੀ ਗਈ ਹੈ ਕਿ ਫੋਟੋਗ੍ਰਾਫਰ ਉਨ੍ਹਾਂ ਨੂੰ ਬਹੁਤ ਤੰਗ ਕਰਦੇ ਹਨ ਪਰ ਉਸਦੇ ਬਾਵਜੂਦ ਵੀ ਇਹ ਫੋਟੋਗ੍ਰਾਫਰ ਨਹੀਂ ਹੱਟਦੇ ਪਏ ਸਨ।
ਰਾਹਗੀਰਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਹੀ ਨਿਹੰਗ ਜਥੇਬੰਦੀਆਂ ਨੂੰ ਇਕੱਠੇ ਕਰਕੇ ਸਮਝਾਇਆ
ਫੋਟੋਗ੍ਰਾਫਰਾਂ ਦੇ ਬਾਰੇ ਜਦੋਂ ਕੁਝ ਨਿਹੰਗ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਉਨ੍ਹਾਂ ਦੇ ਵੱਲੋਂ ਫਿਰ ਆਪਣੇ ਤਰੀਕੇ ਦੇ ਨਾਲ ਇਨ੍ਹਾਂ ਫੋਟੋਗ੍ਰਾਫਰਾਂ ਨੂੰ ਸਮਝਾਇਆ ਗਿਆ। ਸਾਰੇ ਫੋਟੋਗ੍ਰਾਫਰ ਅਤੇ ਰਾਹਗੀਰਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਹੀ ਨਿਹੰਗ ਜਥੇਬੰਦੀਆਂ ਨੂੰ ਇਕੱਠੇ ਕਰਕੇ ਸਮਝਾਇਆ ਗਿਆ। ਨਿਹੰਗ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਕੈਮਰੇ ਵੀ ਖੋਏ ਜਾਂਦੇ ਹਨ। ਨਿਹੰਗ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਜੇ ਹੁਣ ਕੋਈ ਸ਼ਰਧਾਲੂ ਕੋਈ ਪਰੇਸ਼ਾਨ ਕਰੂਗਾ ਤੇ ਫਿਰ ਉਹ ਆਪਣਾ ਆਪ ਜਿੰਮੇਵਾਰ ਹੋਵੇਗਾ।
ਨਿਹੰਗ ਜਥੇਬੰਦੀਆਂ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾਵੇਗਾ
ਜਥੇਬੰਦੀਆਂ ਦੇ ਵੱਲੋਂ ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਕਿ ਇਨ੍ਹਾਂ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਫਿਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾਵੇਗਾ। ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿੱਥੇ ਵੀ ਇਹ ਨਜਾਇਜ਼ ਘੁੰਮ ਰਹੇ ਹਨ ਤਾਂ ਇਨ੍ਹਾਂ ਫੋਟੋਗ੍ਰਾਫਰਾਂ ਖਿਲਾਫ ਕਰਵਾਈ ਕੀਤੀ ਜਾਵੇਗੀ।
- ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿੱਚ ਹੋਈ ਆਲੌਕਿਕ ਆਤਿਸ਼ਬਾਜੀ - 450th anniversary guru ramdas ji
- ਚੰਡੀਗੜ੍ਹ ਗ੍ਰਨੇਡ ਹਮਲੇ 'ਚ ਵੱਡੀ ਕਾਮਯਾਬੀ, ਦੂਜਾ ਮੁਲਜ਼ਮ ਦਿੱਲੀ ਤੋਂ ਕਾਬੂ, ਭੱਜਣ ਦੀ ਸੀ ਤਿਆਰੀ - Police arrests 2nd in grenade blast
- ਡਾਕਟਰਾਂ ਦੇ ਹੱਕ 'ਚ ਬੋਲੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ, ਆਖੀ ਇਹ ਵੱਡੀ ਗੱਲ - Sukhjinder Singh Randhawa reaction