ETV Bharat / state

ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ 'ਚ ਪੁਲਿਸ ਨੇ ਨਹੀਂ ਕੀਤੀ ਕਾਰਵਾਈ ਤਾਂ ਥਾਣੇ ਪਹੁੰਚੇ ਨਿਹੰਗ ਤੇ ਵਾਲਮਿਕ ਆਗੂ - AMRITSAR NEWS - AMRITSAR NEWS

ਅੰਮ੍ਰਿਤਸਰ 'ਚ ਆਟੋ ਦੀ ਬੈਟਰੀ ਦੇ ਪੈਸੇ ਨੂੰ ਲੈ ਕੇ ਹੋਏ ਝਗੜੇ ਸਬੰਧੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਿਸ ਦੇ ਚਲਦਿਆਂ ਵਾਲਮਿਕੀ ਅਗੂਆਂ ਵੱਲੋਂ ਥਾਣੇ ਦਾ ਘਿਰਾਓ ਕੀਤਾ ਗਿਆ।

Nihang and Valmik leaders reached the police station when the police did not take action in the dispute over the transfer of money.
ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਹੋਏ ਝਗੜੇ 'ਚ ਪੁਲਿਸ ਨੇ ਨਹੀਂ ਕੀਤੀ ਕਾਰਵਾਈ (AMRITSAR REPORTER)
author img

By ETV Bharat Punjabi Team

Published : Jul 25, 2024, 5:49 PM IST

ਅੰਮ੍ਰਿਤਸਰ 'ਚ ਥਾਣੇ ਪਹੁੰਚੇ ਨਿਹੰਗ ਤੇ ਵਾਲਮਿਕ ਆਗੂ (AMRITSAR REPORTER)

ਅੰਮ੍ਰਿਤਸਰ: ਆਟੋ ਵਿੱਚ ਬੈਟਰੀ ਲਗਾਉਣ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਹੋਏ ਝਗੜੇ ਦੀ ਕੋਈ ਸੁਣਵਾਈ ਨਾ ਹੋਈ ਤਾਂ ਵਾਲਮਿਕ ਆਗੂਆਂ ਦੇ ਨਾਲ ਨਿਹੰਗ ਸਿੰਘ ਥਾਣੇ ਪਹੁੰਚ ਗਏ ਅਤੇ ਥਾਣੇ ਦਾ ਘੇਰਾਓ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਲਮੀਕੀ ਸਮਾਜ ਦੇ ਆਗੂ ਨੇ ਕਿਹਾ ਕਿ ਦੁਕਾਨਦਾਰ ਵੱਲੋ ਸਾਡੇ ਗੁਰਸਿੱਖ ਆਟੋ ਚਾਲਕ ਦੀ ਦਾੜੀ ਅਤੇ ਦੁਮਾਲੇ ਨੂੰ ਹੱਥ ਪਾਇਆ ਗਿਆ ਹੈ। ਜਿਸ ਦੇ ਚਲਦੇ ਇਹ ਦੀ ਸ਼ਿਕਾਇਤ ਥਾਣਾ ਵੇਰਕਾ ਦੇ ਪੁਲਿਸ ਨੂੰ ਦਿੱਤੀ, ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦੇ ਅਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ। ਉਹਨਾਂ ਕਿਹਾ ਕਿ ਜੇਕਰ ਸਾਡੇ ਗੁਰਸਿੱਖ ਆਟੋ ਚਾਲਕ ਨੂੰ ਇਨਸਾਫ ਨਾ ਮਿਲਿਆ ਤੇ ਆਉਣ ਵਾਲੇ ਸਮੇਂ ਚ ਅਸੀਂ ਇਸ ਤੋਂ ਤਿੱਖਾ ਪ੍ਰਦਰਸ਼ਨ ਕਰਾਂਗੇ

ਗੁਰਸਿੱਖ ਦੀ ਬੇਅਦਬੀ ਕਰਨ ਦੇ ਦੋਸ਼: ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਆਏ ਵਾਲਮੀਕੀ ਸਮਾਜ ਦੇ ਆਗੂ ਕਰਨ ਵੇਰਕਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਗੁਰਸਿੱਖ ਆਟੋ ਚਾਲਕ ਨੇ ਆਪਣੇ ਆਟੋ ਵਿੱਚ ਬੈਟਰੀ ਬਦਲਾਏ ਸੀ। ਜਿਸ ਦੇ ਚਲਦੇ ਦੁਕਾਨਦਾਰ ਨਾਲ ਪੈਸਿਆਂ ਦਾ ਲੈਣ ਦੇਣ ਸੀ ਤੇ ਦੁਕਾਨਦਾਰ ਉਸ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਧੱਕਾ ਕਰਨ ਲੱਗ ਪਿਆ ਤੇ ਉਸਨੇ ਆਟੋ ਚਾਲਕ ਦੇ ਦਾੜੀ ਤੇ ਦੁਮਾਲੇ ਨੂੰ ਹੱਥ ਪਾਇਆ। ਉਸ ਦੀ ਬੇਅਦਬੀ ਕੀਤੀ, ਜਿਸ ਦੇ ਚਲਦੇ ਅਸੀਂ ਇਸਦੀ ਸ਼ਿਕਾਇਤ ਥਾਣਾ ਵੇਰਕਾ ਵਿੱਚ ਕੀਤੀ। ਪਰ ਅਜੇ ਤੱਕ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚੱਲਦੇ ਅੱਜ ਸਾਨੂੰ ਥਾਣਾ ਵੇਰਕਾ ਦਾ ਘਿਰਾਓ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸਾਡੇ ਗੁਰਸਿੱਖ ਆਟੋ ਚਾਲਕ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਚ ਅਸੀਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੋਰ ਤਿੱਖਾ ਪ੍ਰਦਰਸ਼ਨ ਕਰਾਂਗੇ।

ਉੱਥੇ ਹੀ ਥਾਣਾ ਵੇਰਕਾ ਦੇ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਕਿ ਪੈਸਿਆਂ ਦੇ ਲੈਣ ਦੇਣ ਦੇ ਚਲਦੇ ਦੋ ਧਿਰਾਂ ਦਾ ਝਗੜਾ ਹੋ ਗਿਆ ਹੈ। ਜਿਸ ਦੇ ਚਲਦੇ ਦੁਕਾਨਦਾਰ ਜ਼ਖਮੀ ਹਾਲਾਤ ਵਿੱਚ ਹਸਪਤਾਲ ਕਰਵਾਇਆ ਗਿਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਅੱਜ ਨਿਹੰਗ ਸਿੰਘ ਜਥੇਬੰਦੀਆਂ ਦੇ ਵਾਲਮੀਕ ਸਮਾਜ ਦੇ ਆਗੂ ਇੱਥੇ ਇਕੱਠੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਗੁਰਸਿੱਖ ਆਟੋ ਚਾਲਕ ਦੇ ਨਾਲ ਇਨਸਾਫ਼ ਨਹੀਂ ਹੋ ਰਿਹਾ ਉਹਨਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਸ ਨਾਲ ਇਹ ਵਾਕਿਆ ਬੀਤਿਆ ਹੈ। ਉਹ ਖੁਦ ਆਟੋ ਚਾਲਕ ਇੱਥੇ ਨਹੀਂ ਪਹੁੰਚਿਆ ਜਦ ਕਿ ਅਸੀਂ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ,ਉਸ ਦੇ ਖਿਲਾਫ ਬਣਦੀ ਕਾਰਵਾਈ ਜਰੂਰ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.