ਮਾਨਸਾ: ਜ਼ਿਲ੍ਹੇ ਦੇ ਪਿੰਡ ਦਰੀਆਪੁਰ ਦੇ ਲੋਕਾਂ ਵੱਲੋਂ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਜਿਥੇ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਪਿੰਡ ਦੀ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਹੈ। ਜਦੋਂ ਕਿ ਛੇ ਨੰਬਰ ਵਾਰਡ ਦੇ ਵਿੱਚ ਪੰਚ ਦੀ ਚੋਣ ਦੇ ਲਈ ਸਹਿਮਤੀ ਨਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਖੁਦ ਹੀ ਅਬਜਰਵਰ ਪੋਲਿੰਗ ਏਜੰਟ ਬਣ ਕੇ ਵੋਟਿੰਗ ਕਰਵਾ ਦਿੱਤੀ ਗਈ। ਜਿਸ ਦੇ ਦੌਰਾਨ ਇੱਕ ਕੈਂਡੀਡੇਟ ਨੂੰ 57 ਅਤੇ ਦੂਸਰੇ ਨੂੰ 94 ਵੋਟਾਂ ਪੈਣ 'ਤੇ ਪੰਚ ਦੀ ਚੋਣ ਵੋਟਿੰਗ ਰਾਹੀਂ ਖੁਦ ਹੀ ਕਰ ਲਈ ਗਈ ਹੈ।
ਚੋਣਾਂ ਤੋਂ ਪਹਿਲਾਂ ਹੀ ਸਰਬ ਸੰਮਤੀ
ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਪਿੰਡਾਂ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕਰ ਲਈ ਗਈ ਹੈ। ਇਸ ਤਹਿਤ ਮਾਨਸਾ ਜਿਲ੍ਹੇ ਦੇ ਬੁਢਲਾਡਾ ਨਜ਼ਦੀਕ ਪਿੰਡ ਦਰੀਆਪੁਰ ਵਿੱਚ ਪਿੰਡ ਵਾਸੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਹੀ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਹੈ। ਜਦਕਿ ਵਾਰਡ ਨੰਬਰ ਛੇ ਦੇ ਵਿੱਚ ਪੰਚ ਦੀ ਚੋਣ ਸਰਬ ਸੰਮਤੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਖੁਦ ਹੀ ਪੀਪੇ ਰੱਖ ਕੇ ਵੋਟਾਂ ਪਾ ਲਈਆਂ। ਜਿਸ ਦੌਰਾਨ ਪਿੰਡ ਵਾਸੀਆਂ ਨੇ ਖੁਦ ਹੀ ਅਬਜਰਵਰ ਅਤੇ ਖੁਦ ਹੀ ਪੋਲਿੰਗ ਏਜੰਟ ਬਣ ਕੇ ਆਪਣੇ ਛੇ ਨੰਬਰ ਵਾਰਡ ਦੀ ਵੋਟਿੰਗ ਕਰਵਾ ਦਿੱਤੀ ਗਈ।
- ਮਹਿੰਗਾਈ ਦੀ ਮਾਰ, ਰਾਵਣ ਦਾ ਸਾਈਜ਼ ਵੀ ਹੋਇਆ ਛੋਟਾ ਤੇ ਰਹਿ ਗਿਆ ਇੱਕਲਾ ! - Ravana effigies are also expensive
- ਧੱਕੇਸ਼ਾਹੀ ਦਾ ਅੱਜ ਲੱਗਿਆ ਪਤਾ, ਪੂਰਾ ਪਿੰਡ ਮੇਰੇ ਨਾਲ ਆ, ਮੈਂ ਤਾਂ ਮਰਨਾ ਜੇ... - Panchayat Elections
ਲੋਕਾਂ ਨੂੰ ਧੜੇਬਾਜ਼ੀ ਤੋਂ ਉਪਰ ਉਠ ਕੇ ਚੱਲਣ ਦੀ ਅਪੀਲ
ਇਸ ਦੌਰਾਨ ਲਛੱਮਣ ਸਿੰਘ ਨੂੰ 57 ਵੋਟਾਂ ਅਤੇ ਰਘਵੀਰ ਸਿੰਘ ਨੂੰ 94 ਵੋਟਾਂ ਪੈਣ ਤੇ ਰਘਵੀਰ ਸਿੰਘ ਨੂੰ ਪੰਚ ਚੁਣ ਲਿਆ ਗਿਆ ਹੈ ਅਤੇ ਪਿੰਡ ਦੀ ਸਰਬ ਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ ਦੀ ਇਲਾਕੇ ਦੇ ਵਿੱਚ ਚਰਚਾ ਹੋ ਰਹੀ ਹੈ । ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਅਜਿਹਾ ਨਿਵੇਕਲਾ ਕਦਮ ਚੁੱਕਿਆ ਹੈ ਅਤੇ ਉਹਨਾਂ ਹੋਰ ਵੀ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਵਿੱਚ ਧੜੇਬੰਦੀ ਤੋਂ ਉੱਪਰ ਉੱਠ ਕੇ ਆਪਣੇ ਭਾਈਚਾਰਕ ਸਾਂਝ ਨੂੰ ਕਾਇਮ ਕਰਨ।