ETV Bharat / state

ਮੋਦੀ ਸਾਹਮਣੇ ਚੋਣ ਲੜੇਗਾ ਨੀਟੂ ਸ਼ਟਰਾਂਵਾਲਾ, ਇਸ ਵਾਰ 'ਚੂੰਮੇ ਵਾਲੀ ਭਾਬੀ' ਵੀ ਚੋਣ ਮੈਦਾਨ 'ਚ, ਜਾਣੋ ਨੀਟੂ ਨੇ ਕਿਹੜੀ ਸੀਟ 'ਤੇ ਕੀਤਾ ਜਿੱਤ ਦਾ ਦਾਅਵਾ - Neetu Contest Against Modi - NEETU CONTEST AGAINST MODI

Neetu Shatran Wala New Interview: ਨੀਟੂ ਸ਼ਟਰਾਂਵਾਲਾ ਬੀਤੇ ਦਿਨ ਐਤਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚਿਆ, ਜਿੱਥੇ ਉਸ ਨੇ ਪਹਿਲਾਂ ਪਹਿਲਾਂ ਗੁਰਦੁਆਰਾ ਸ਼ਹੀਦਾਂ ਸਾਹਿਬ ਮੱਥਾ ਟੇਕਿਆ, ਫਿਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵੱਡੇ-ਵੱਡੇ ਐਲਾਨ ਕੀਤੇ ਅਤੇ ਨਾਲ ਹੀ ਆਪਣੀ ਚੋਣ ਨੀਤੀ ਵੀ ਸਾਂਝੀ ਕੀਤੀ। ਵੇਖੋ ਇਹ ਰਿਪੋਰਟ।

Neetu Shatran Wala New Interview
Neetu Shatran Wala New Interview
author img

By ETV Bharat Punjabi Team

Published : Apr 1, 2024, 11:10 AM IST

ਜਾਣੋ ਨੀਟੂ ਨੇ ਕਿਹੜੀ ਸੀਟ 'ਤੇ ਕੀਤਾ ਜਿੱਤ ਦਾ ਦਾਅਵਾ

ਅੰਮ੍ਰਿਤਸਰ: ਚਾਹੇ ਵਿਧਾਨ ਸਭਾ ਚੋਣਾਂ ਦੀ ਗੱਲ ਹੋਵੇ, ਜਾਂ ਲੋਕ ਸਭਾ ਚੋਣਾਂ ਦੀ ਤਿਆਰੀ, ਜਲੰਧਰ ਤੋਂ ਨੀਟੂ ਸ਼ਟਰਾਂਵਾਲੇ ਦੇ ਦਾਅਵੇ ਹਰ ਵਾਰ ਸਾਹਮਣੇ ਆਉਂਦੇ ਹਨ। ਆਪਣੇ ਆਪ ਨੂੰ ਆਜ਼ਾਦ ਉਮੀਦਵਾਰ ਕਹਿਣ ਵਾਲਾ ਇਹ ਨੀਟੂ ਸ਼ਟਰਾਂਵਾਲਾ ਇਸ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਖਿੱਚੀ ਬੈਠਾ ਹੈ। ਇੰਨਾ ਹੀ ਨਹੀਂ, ਇਸ ਵਾਰ ਨੀਟੂ ਨੇ ਆਪਣੀ ਪਤਨੀ ਤੇ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਲਈ ਮਸ਼ਹੂਰ ਚੁੰਮੇ ਵਾਲੀ ਭਾਬੀ (ਰਣਜੀਤ ਕੌਰ ਹੰਸ) ਨੂੰ ਵੀ ਲੋਕ ਸਭਾ ਸੀਟ ਲਈ ਚੋਣ ਮੈਦਾਨ ਤੋਂ ਉਤਾਰਨ ਦਾ ਐਲਾਨ ਕਰ ਦਿੱਤਾ ਹੈ।

ਵਾਰਾਣਸੀ ਤੋਂ ਮੋਦੀ ਖਿਲਾਫ ਚੋਣ ਲੜਨ ਦੀ ਤਿਆਰੀ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਵਾਰਾਣਸੀ ਤੋਂ ਮੋਦੀ ਸਾਹਮਣੇ ਉਹ ਖੁਦ ਚੋਣ ਲੜੇਗਾ। ਅੰਮ੍ਰਿਤਸਰ ਤੋਂ ਉਸ ਦੀ ਪਤਨੀ ਅਤੇ ਜਲੰਧਰ ਤੋਂ ਵੀ ਉਹ ਖੁਦ ਚੋਣ ਲੜਨ ਜਾ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਚੁੰਮੇ ਵਾਲੀ ਭਾਬੀ ਯਾਨੀ ਰਣਜੀਤ ਕੌਰ ਹੰਸ ਚੋਣ ਮੈਦਾਨ ਵਿੱਚ ਉਤਰੇਗੀ। ਨੀਟੂ ਨੇ ਕਿਹਾ ਕਿ ਜਿੱਥੇ ਹੰਸਰਾਜ ਹੰਸ ਖੜਾ ਹੋ ਰਿਹਾ ਹੈ, ਉੱਥੋ ਪੱਪੂ ਚਾਹ ਵਾਲਾ ਚੋਣ ਲੜੇਗਾ। ਨੀਟੂ ਸ਼ਟਰਾਂਵਾਲੇ ਨੇ ਦਾਅਵਾ ਕੀਤਾ ਹੈ ਕਿ ਵਾਰਾਣਸੀ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਤੋਂ ਉਨ੍ਹਾਂ ਦੀ ਸੀਟ ਪੱਕੀ ਹੈ। ਨੀਟੂ ਨੇ ਕਿਹਾ ਕਿ ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਚੋਣ ਲੜਨ ਜਾ ਰਿਹਾ ਹਾਂ। ਉਹ ਰੱਬ ਨਹੀਂ ਸਾਡਾ ਹੱਕ ਆ ਕਿ ਲੋਕਾਂ ਦੀ ਆਵਾਜ਼ ਬਣ ਕੇ ਇੱਕ ਰਿਕਸ਼ੇ ਵਾਲਾ ਵੀ ਚੋਣ ਲੜ ਸਕਦਾ ਹੈ।

ਖੁੰਦਕ ਹੋਈ ਤਾਂ ਅੰਮ੍ਰਿਤਸਰ ਤੋਂ ਲੜੀ ਜਾਵੇਗੀ ਚੋਣ: ਨੀਟੂ ਨੇ ਕਿਹਾ ਕਿ ਪਹਿਲੀ ਵਾਰ ਮੈਂ ਉਦੋਂ ਅੰਮ੍ਰਿਤਸਰ ਆਇਆ ਸਾਂ ਜਦੋਂ ਮੇਰੇ ਆਟੋ ਵਾਲੇ ਵੀਰ ਨਾਲ ਪੰਗਾ ਪਿਆ ਸੀ। ਅੱਜ ਮੈਂ ਦੂਜੀ ਵਾਰ ਆਇਆ ਹਾਂ, ਉਨ੍ਹਾਂ ਕਿਹਾ ਕਿ ਇੱਕ ਵੱਡਾ ਲੀਡਰ ਅੰਮ੍ਰਿਤਸਰ ਦਾ ਬਹੁਤ ਗਾਲਾਂ ਕੱਢਦਾ ਹੈ, ਪਰ ਮੈਂ ਉਸ ਦਾ ਨਾਮ ਨਹੀਂ ਲਵਾਂਗਾ। ਉਹ ਗਾਲਾਂ ਕੱਢ ਕੇ ਸਾਡੇ ਸਾਹਮਣੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਹੈ ਜਿਸ ਦੇ ਚੱਲਦੇ ਮੈਨੂੰ ਖੁੰਦਕ ਹੋਈ ਹੈ, ਕਿਉਂਕਿ ਉਸ ਨੇ ਐਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਹਨ। ਇਸ ਲਈ ਉਹ ਅੰਮ੍ਰਿਤਸਰ ਵਿੱਚ ਚੋਣ ਲੜਨ ਦਾ ਐਲ਼ਾਨ ਕਰਨ ਲਈ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਉਸ ਦਾ ਖੁੱਲ੍ਹ ਕੇ ਵਿਰੋਧ ਕਰਾਂਗਾ। ਉਸ ਦੀਆਂ ਪੂਛਾਂ, ਛੱਲੀਆਂ, ਦਾਣੇ ਸਭ ਕੱਢਾ ਕੇ ਦਿਖਾਵਾਂਗਾ।

ਆਪਣਾ ਇਮਾਨ ਨਹੀਂ ਵੇਚਾਂਗਾ: ਨੀਟੂ ਨੇ ਕਿਹਾ ਕਿ ਮੈਂ ਮੁੱਦੇ ਨਹੀਂ ਦੱਸਣੇ ਜਿਸ ਉੱਤੇ ਚੋਣ ਲੜਨੀ ਹੈ, ਪਰ ਕੂੜੇ ਦੇ ਡੰਪ ਤੇ ਨਸ਼ੇ ਦਾ ਕਾਰੋਬਾਰ ਬਹੁਤ ਜਿਆਦਾ ਹੈ। ਨੀਟੂ ਨੇ ਕਿਹਾ ਕਿ ਚਾਹ ਦਾ ਕੱਪ 120 ਦਾ ਪ੍ਰਵਾਸੀ ਨੂੰ ਲਾਇਆ ਜਾ ਰਿਹਾ ਹੈ। ਨੀਟੂ ਨੇ ਕਿਹਾ ਕਿ ਮੈਂ ਪੈਸੇ ਲੈ ਕੇ ਨਹੀਂ ਬੈਠਾਂਗਾ ਅਤੇ ਆਪਣਾ ਈਮਾਨ ਨਹੀਂ ਵੇਚਾਂਗਾ। ਨੀਟੂ ਨੇ ਕਿਹਾ ਕਿ ਵੱਡੇ ਲੀਡਰ ਪੈਸੇ ਚੁੱਕ ਕੇ ਪਾਰਟੀਆਂ ਬਦਲ ਲੈਂਦੇ ਹਨ, ਪਰ ਮੈਂ ਵੋਟਰਾਂ ਨੂੰ ਕਹੂੰਗਾ, ਜਿੱਥੋਂ ਤੁਹਾਨੂੰ ਪੈਸੇ, ਮਾਲ-ਮੱਤਾ ਮਿਲਦਾ ਹੈ, ਤੁਸੀਂ ਲਓ, ਪਰ ਵੋਟਾਂ ਨੀਟੂ ਸ਼ਟਰਾਂ ਵਾਲੇ ਨੂੰ ਹੀ ਪਾਓ। ਨੀਟੂ ਨੇ ਕਿਹਾ ਕਿ ਮੇਰਾ ਲੱਖ ਰੁਪਏ ਦਾ ਬਜਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣ ਨਿਸ਼ਾਨ ਅਜੇ ਐਲਾਨ ਕਰਨੇ ਹਨ।

ਚੋਣ ਲੜਨ ਲਈ ਘਾਟੇ ਉੱਤੇ ਕਮੇਟੀ ਚੁੱਕੀ: ਨੀਟੂ ਨੇ ਦੱਸਿਆ ਕਿ ਇਸ ਵਾਰ ਉਸ ਦਾ ਚੋਣ ਲੜਨ ਲਈ ਬਜਟ ਵਧਿਆ ਹੈ, ਕਿਉਂਕਿ ਉਹ ਮੋਦੀ ਖਿਲਾਫ ਵਾਰਾਣਸੀ ਤੋਂ ਚੋਣ ਲੜਨ ਜਾ ਰਿਹਾ ਹੈ। ਇਸ ਲਈ ਇਸ ਵਾਰ ਲੱਖ ਰੁਪਏ ਬਜਟ ਰੱਖਿਆ ਹੈ। ਇਹ ਲੱਖ ਰੁਪਏ ਉਸ ਨੇ 10 ਹਜ਼ਾਰ ਘਾਟੇ ਉੱਤੇ 90 ਹਜ਼ਾਰ ਰੁਪਏ ਚੁੱਕੀ ਹੈ, ਸਗੋਂ 10 ਹਜ਼ਾਰ ਉਹ ਲੋਕਾਂ ਤੋਂ ਚੰਦਾ ਇੱਕਠਾ ਕਰਕੇ ਲੱਖ ਰੁਪਏ ਪੂਰੇ ਕਰ ਕੇ ਚਾਰ ਥਾਵਾਂ ਤੋਂ ਚੋਣ ਲੜੇਗਾ।

ਨੀਟੂ ਨੇ ਕਿਹਾ ਕਿ ਪਿਛਲੀ ਵਾਰ 4,599 ਹੱਕ ਸੱਚ ਦੀਆਂ ਵੋਟਾਂ ਪਈਆਂ ਸਨ, ਨਾ ਮੈਂ ਦਾਰੂ ਵੰਡੀ ਸੀ ਤੇ ਨਾ ਹੀ ਮੈਂ ਨਸ਼ਾ ਵੰਡਿਆ ਸੀ। ਨੀਟੂ ਨੇ ਕਿਹਾ ਕਿ ਮੋਦੀ ਦੇ ਅੱਗੇ ਖੜਾ ਹੋਣਾ ਬਹੁਤ ਹਿੰਮਤ ਦੀ ਗੱਲ ਹੈ, ਮੈਂ ਆਪਣੇ ਦਮ ਤੇ ਹਿੰਮਤ ਕਰਕੇ ਖੜਾ ਹੋ ਰਿਹਾ। ਅੱਜ ਮੈਂ ਅੰਮ੍ਰਿਤਸਰ ਆ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕਣ ਲਈ ਕਿਸੇ ਬੰਦੇ ਨੇ ਮੈਨੂੰ ਕਿਹਾ ਨੀਟੂ ਨੇ ਕਿਹਾ ਕਿ ਹੀਰਾ ਪਨੀਰ ਵਾਲਾ ਲੋਕ ਸਭਾ ਚੋਣ ਹਰ ਜਾਵੇਗਾ।ਉਸ ਨੂੰ ਵੋਟਾਂ ਨਹੀਂ ਪੈਣੀਆਂ।

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.