ETV Bharat / state

"ਮੇਰੇ ਪਤੀ ਦਾ ਆਪਣੀ ਹੀ ਭੈਣ ਨਾਲ ਨਾਜਾਇਜ਼ ਸਬੰਧ", ਜਿਹੜਾ ਵੀ ਮੇਰੇ ਪਤੀ ਨੂੰ ਲੱਭੇਗਾ ਉਸ ਨੂੰ ਮਿਲੇਗਾ 50 ਹਜ਼ਾਰ ਦਾ ਇਨਾਮ - My husband affair

author img

By ETV Bharat Punjabi Team

Published : Sep 12, 2024, 5:26 PM IST

Updated : Sep 12, 2024, 10:31 PM IST

ਅਕਸਰ ਵੀ ਪਤੀ-ਪਤਨੀ ਵੱਲੋਂ ਇੱਕ ਦੂਜੇ 'ਤੇ ਬਾਹਰ ਨਾਜਾਇਜ਼ ਸਬੰਧਾਂ ਦੇ ਇਲਜ਼ਾਮ ਲਗਾਏ ਜਾਂਦੇ ਹਨ ਪਰ ਜਦੋਂ ਘਰ 'ਚ ਹੀ ਅਜਿਹਾ ਹੋਵੇ ਫਿਰ ਤੁਸੀਂ ਕੀ ਆਖੋਗੇ। ਸੰਗਰੂਰ ਦੀ ਰਹਿਣ ਵਾਲੀ ਇਸ ਔਰਤ ਨੇ ਆਪਣੇ ਪਤੀ ਅਤੇ ਉਸ ਦੀ ਭੈਣ ਦਾ ਪਤਾ ਦੱਸਣ ਵਾਲੇ ਨੂੰ ਖੁਦ ਇਨਾਮ ਦੇਣ ਦੀ ਗੱਲ ਕੀਤੀ ਹੈ। ਪੂਰਾ ਮਾਮਲਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

MY HUSBAND AFFAIR
ਸਕੇ ਭੈਣ ਭਰਾ ਦੇ ਨਾਜਾਇਜ਼ ਸਬੰਧ (ETV BHARAT)

"ਇਨਾਮ, ਇਨਾਮ, ਇਨਾਮ...ਮੇਰੇ ਪਤੀ ਨੂੰ ਲੱਭਣ ਵਾਲੇ ਨੂੰ ਮਿਲੇਗਾ 50 ਹਜ਼ਾਰ ਦਾ ਇਨਾਮ"।

ਸੰਗਰੂਰ: ਇਹ ਐਲਾਨ ਇੱਕ ਪਤਨੀ ਨੇ ਆਪਣੇ ਪਤੀ ਨੂੰ ਲੱਭਣ ਲਈ ਕੀਤਾ ਹੈ। ਸੰਗਰੂਰ ਦੀ ਰਹਿਣ ਵਾਲੀ ਇਸ ਔਰਤ ਨੇ ਆਪਣੇ ਪਤੀ ਅਤੇ ਉਸ ਦੀ ਭੈਣ ਦਾ ਪਤਾ ਦੱਸਣ ਵਾਲੇ ਨੂੰ ਖੁਦ ਇਨਾਮ ਦੇਣ ਦੀ ਗੱਲ ਕੀਤੀ ਹੈ। ਇਸ ਔਰਤ ਦਾ ਕਹਿਣਾ ਹੈ ਕਿ ਬਸ ਉਸ ਨੂੰ ਇੱਕ ਵਾਰ ਉਸ ਦੇ ਪਤੀ ਦਾ ਪਤਾ ਦੱਸ ਦਿਓ। ਪੀੜਤ ਵਾਰ-ਵਾਰ ਆਪਣੇ ਪਤੀ ਨੂੰ ਆਖ ਰਹੀ ਹੈ ਕਿ ਬਸ ਇੱਕ ਵਾਰ ਮਿਲ ਜਾ, ਇੱਕ ਵਾਰ ਮੇਰੇ ਕੋਲ ਆ ਜਾ ਅਤੇ ਮੈਨੂੰ ਤਲਾਕ ਦੇਦੇ।

ਕਿਉਂ ਮੰਗਿਆ ਪਤੀ ਤੋਂ ਤਲਾਕ

ਇੱਕ ਪਾਸੇ ਤਾਂ ਪੀੜਤ ਔਰਤ ਵੱਲੋਂ ਆਪਣੇ ਪਤੀ ਦਾ ਪਤਾ ਦੱਸਣ ਵਾਲੇ ਨੂੰ ਇਨਾਮ ਦੀ ਗੱਲ ਆਖੀ ਜਾ ਰਹੀ ਹੈ ਤਾਂ ਜੋ ਉਹ ਉਸ ਨੂੰ ਮਿਲ ਸਕੇ ਅਤੇ ਦੂਜੇ ਪਾਸੇ ਆਪਣੇ ਪਤੀ ਨੂੰ ਤਲਾਕ ਦੇਣ ਦੀ ਗੱਲ ਆਖ ਰਹੀ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਿਰ ਜੇ ਉਸ ਔਰਤ ਨੇ ਆਪਣੇ ਪਤੀ ਤੋਂ ਤਲਾਕ ਹੀ ਲੈਣਾ ਫਿਰ ਉਸ ਨੂੰ ਲੱਭ ਕਿਉਂ ਰਹੀ ਹੈ। ਚੱਲੋ ਤੁਹਾਨੂੰ ਦੱਸ ਦੇ ਹਾਂ ਕਿ ਆਖਿਰ ਸਾਰਾ ਮਾਜਰਾ ਕੀ ਹੈ ?

ਦਰਅਸਲ ਇਸ ਔਰਤ ਵੱਲੋਂ ਆਪਣੇ ਪਤੀ 'ਤੇ ਨਾਜਾਇਜ਼ ਸਬੰਧਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਪੀੜਤ ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਉਸ ਦੀ ਹੀ ਸਕੀ ਭੈਣ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਆਪਣੀਆਂ ਅੱਖਾਂ ਨਾਲ ਆਪਣੇ ਪਤੀ ਨੂੰ ਉਸ ਦੀ ਸਕੀ ਭੈਣ ਨਾਲ ਇਤਰਾਜ਼ਯੋਗ ਹਾਲਤ 'ਚ ਵੇਖਿਆ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੀੜਤ ਨੇ ਆਖਿਆ ਕਿ ਉਸ ਨੇ ਇਸ ਸਭ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਪਰ ਕਿਸੇ ਨੇ ਉਸ ਦੀ ਗੱਲ ਦਾ ਕਿਸੇ ਨੇ ਯਕੀਨ ਨਹੀਂ ਕੀਤਾ ਪਰ ਹੁਣ ਪੂਰਾ ਪਰਿਵਾਰ ਉਸ ਦੇ ਨਾਲ ਹੈ।

3 ਮਹੀਨੇ ਤੋਂ ਲਾਪਤਾ ਮੇਰਾ ਪਤੀ

ਇਸ ਪੀੜਤ ਔਰਤ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦੇ ਆਖਿਆ ਕਿ ਮੈਂ 3 ਮਹੀਨੇ ਤੋਂ ਆਪਣੇ ਪੇਕੇ ਘਰ ਬੈਠੀ ਹਾਂ। ਮੇਰਾ ਪਤੀ ਮੈਨੂੰ ਲੈਣ ਨਹੀਂ ਆਇਆ। ਮੈਂ ਉਸ ਬਾਰੇ ਬਹੁਤ ਪਤਾ ਕੀਤਾ ਪਰ ਮੈਨੂੰ ਉਸ ਬਾਰੇ ਕੱੁਝ ਵੀ ਪਤਾ ਨਹੀਂ ਲੱਗਿਆ। ਪੀੜਤਾ ਨੇ ਪੁਲਿਸ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਪੁਲਿਸ ਉਸ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ। ਇਸ ਲਈ ਉਸ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਅੱਜ ਦੇ ਸਮੇਂ 'ਖੂਨ ਚਿੱਟਾ' ਹੋ ਗਿਆ ਅਤੇ ਰਿਸ਼ਤਿਆਂ ਦੀ ਕੋਈ ਮਾਣ ਮਰਿਆਦਾ ਨਹੀਂ ਰਹੀ।ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰੇਗੀ? ਕਦੋਂ ਪੀੜਤਾ ਦਾ ਪਤੀ ਮਿਲੇਗਾ? ਜਾਂ ਫਿਰ ਇਸ ਮਾਮਲੇ 'ਚ ਕੋਈ ਨਵਾਂ ਮੋੜ ਆਵੇਗਾ? ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ।

Last Updated : Sep 12, 2024, 10:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.