ਫਰੀਦਕੋਟ: ਪਿਛਲੇ ਕੁੱਝ ਦਿਨਾਂ ਤੋਂ ਨਗਰ ਕੌਂਸਲ ਫਰੀਦਕੋਟ ਵੱਲੋਂ ਸ਼ਹਿਰ 'ਚ ਵੱਧ ਰਹੇ ਨਾਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਆਰੰਭੀ ਹੋਈ ਹੈ। ਇਸ ਦੇ ਤਹਿਤ ਅੱਜ ਫਰੀਦਕੋਟ ਨਗਰ ਕੌਂਸਲ ਵਲੋਂ ਕਾਰਵਾਈ ਕਰਦਿਆਂ ਇੰਨ੍ਹਾਂ ਨਾਜਾਇਜ਼ ਕਬਜ਼ਿਆਂ 'ਤੇ ਪੀਲਾ ਪੰਜਾ ਫੇਰ ਕੇ ਸਫ਼ਾਈ ਕੀਤੀ ਗਈ ਹੈ। ਜਿਸ 'ਚ ਪੁਲਿਸ ਵਲੋਂ ਵੀ ਕਾਰਵਾਈ ਦੌਰਾਨ ਨਗਰ ਕੌਂਸਲ ਦਾ ਸਾਥ ਦਿੱਤਾ ਗਿਆ।
ਨਜ਼ਾਇਜ਼ ਕਬਜ਼ਿਆਂ 'ਤੇ ਕਾਰਵਾਈ: ਇਸ ਸਬੰਧੀ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਾਹਰੀ ਦੀਵਾਰ ਦੇ ਨਾਲ-ਨਾਲ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਕਬਜ਼ਾ ਕਰਕੇ ਆਪਣੀਆਂ ਕੱਚੀਆਂ ਦੁਕਾਨਾਂ ਬਣਾ ਕੇ ਸੜਕ ਦਾ ਵੱਡਾ ਹਿੱਸਾ ਰੋਕਿਆ ਹੋਇਆ ਸੀ। ਜਿਸ ਨਾਲ ਆਵਾਜਾਈ 'ਚ ਵੱਡਾ ਵਿਘਨ ਪੈਂਦਾ ਸੀ ਤੇ ਇਸ ਨਾਲ ਟਰੈਫਿਕ ਜਾਮ ਰਹਿੰਦਾ ਸੀ। ਇਥੋਂ ਤੱਕ ਕੇ ਕਈ ਵਾਰ ਐਮਰਜੈਂਸੀ 'ਚ ਹਸਪਤਾਲ ਆਉਣ ਵਾਲੀਆਂ ਐਮਬੂਲੈਂਸ ਗੱਡੀਆਂ ਨੂੰ ਵੀ ਰਾਹ ਨਹੀਂ ਮਿਲਦਾ ਸੀ। ਇਸ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਨਗਰ ਕੌਂਸਲ ਵੱਲੋਂ ਪੁਲਿਸ ਦੀ ਮਦਦ ਨਾਲ ਅਤੇ ਟਰੈਫਿਕ ਪੁਲਿਸ ਨੂੰ ਨਾਲ ਲੈਕੇ ਇਨ੍ਹਾਂ ਨਜ਼ਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ ਹੈ। ਇਸ 'ਚ ਨਗਰ ਕੌਂਸਲ ਨੇ ਜੇਸੀਬੀ ਦੀ ਮਦਦ ਨਾਲ ਇੰਨ੍ਹਾਂ ਕੱਚੇ ਅੱਡਿਆਂ, ਜਿਸ 'ਚ ਫਲ ਫਰੂਟ, ਢਾਬੇ ਆਦਿ ਬਣਾਏ ਗਏ ਸਨ ਉਨ੍ਹਾਂ ਨੂੰ ਖਾਲੀ ਕਰਵਾਇਆ ਗਿਆ ਹੈ।
ਕਈ ਵਾਰ ਕਬਜ਼ੇ ਛੱਡਣ ਲਈ ਦੇ ਚੁੱਕੇ ਸੀ ਚਿਤਾਵਨੀ: ਇਸ ਮੌਕੇ ਈਓ ਮਨਿੰਦਰ ਪਾਲ ਨੇ ਦੱਸਿਆ ਕਿ ਮੈਡੀਕਲ ਹਸਪਤਾਲ ਦੇ ਆਸਪਾਸ ਕਾਫੀ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਸਨ। ਜਿੰਨ੍ਹਾਂ ਨੂੰ ਖਾਲੀ ਕਰਨ ਲਈ ਸਾਡੇ ਵੱਲੋਂ ਵਾਰ-ਵਾਰ ਕਿਹਾ ਗਿਆ ਸੀ ਪਰ ਇੰਨ੍ਹਾਂ ਵੱਲੋ ਨਾਜਾਇਜ਼ ਕਬਜ਼ੇ ਵਾਲੀਆਂ ਥਾਵਾਂ ਨੂੰ ਖਾਲੀ ਨਹੀਂ ਕੀਤਾ ਗਿਆ। ਈਓ ਨੇ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਇੰਨ੍ਹਾਂ ਖਿਲਾਫ ਕਾਰਵਾਈ ਕਰਦੇ ਹੋਏ ਕਬਜ਼ਿਆਂ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ ਅੱਗੇ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।
ਨਗਰ ਕੌਂਸਲ ਦੇ ਸਾਥ ਲਈ ਪੁਲਿਸ ਮੌਜੂਦ: ਉਧਰ ਇਸ ਮੌਕੇ ਮੌਜੂਦ ਡੀਐਸਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ। ਇਸ ਲਈ ਨਗਰ ਕੌਨਸਲ ਨੂੰ ਨਾਲ ਹੀ ਪੁਲਿਸ ਮਦਦ ਦਿੱਤੀ ਜਾ ਰਹੀ ਹੈ ਤਾਂ ਜੋ ਕੋਈ ਰੋਲਾ-ਰੱਪਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣਾ ਫਰਜ਼ ਸਮਝਦੇ ਹੋਏ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਏ।
- ਡੂੰਮਣਾ ਲੜਨ ਨਾਲ ਹੋਈ ਮੌਤ 5 ਸਾਲਾਂ ਬੱਚੀ ਦੀ ਮੌਤ, ਪਹਿਲੀ ਜਮਾਤ ਦੀ ਵਿਦਿਆਰਥਣ ਸੀ ਮਾਸੂਮ - girl died due to fighting
- 'ਖਾਲਸਾ ਰਾਜ ਦਾ ਸੁਪਨਾ ਮੈਂ ਨਹੀਂ ਛੱਡ ਸਕਦਾ', ਮਾਂ ਦੇ ਬਿਆਨ ਤੋਂ ਬਾਅਦ ਸਾਹਮਣੇ ਆਇਆ ਸਾਂਸਦ ਅੰਮ੍ਰਿਤਪਾਲ ਸਿੰਘ ਦਾ ਪੱਖ - MP Amritpal Singh Statement
- ਐਕਸ਼ਨ ਦੀ ਤਿਆਰੀ 'ਚ ਕਿਸਾਨ ਜਥੇਬੰਦੀਆਂ, ਸਾਂਸਦਾਂ ਨੂੰ ਦੇਣਗੇ ਮੰਗ ਪੱਤਰ ਤੇ DC-SSP ਦਫ਼ਤਰਾਂ ਦਾ ਕਰਨਗੇ ਘਿਰਾਓ - Kissan Dharna in Shambu Border