ਲੁਧਿਆਣਾ: ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਵਰਕਰਾਂ ਦੇ ਨਾਲ ਧੰਨਵਾਦ ਪ੍ਰੋਗਰਾਮ ਕਰ ਰਹੇ ਹਨ। ਇਸੇ ਦੇ ਤਹਿਤ ਹਲਕਾ ਨੌਰਥ ਦੇ ਵਰਕਰਾਂ ਅਤੇ ਲੀਡਰਾਂ ਦੇ ਨਾਲ ਮਿਲਣੀ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਵਨੀਤ ਬਿੱਟੂ 'ਤੇ ਵੱਡਾ ਹਮਲਾ ਕੀਤਾ ਹੈ।
ਰਵਨੀਤ ਬਿੱਟੂ 'ਤੇ ਸਾਧਿਆ ਨਿਸ਼ਾਨਾ: ਇਸ ਮੌਕੇ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਧੰਨਵਾਦੀ ਪ੍ਰੋਗਰਾਮ ਤਹਿਤ ਵਰਕਰਾਂ ਦੇ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਪਾਰਟੀ ਦੀ ਮਜਬੂਤੀ ਲਈ ਉਹਨਾਂ ਨੂੰ ਲਾਮਬੰਦ ਕਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾਂ ਦੇ ਮੁੱਦੇ 'ਤੇ ਮੁਆਫੀ ਦੀ ਗੱਲ ਵਾਲੇ ਬਿਆਨ 'ਤੇ ਬੋਲਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਜਿਸ ਸਮੇਂ ਕਾਂਗਰਸ 'ਚ ਸਨ ਤਾਂ ਉਸ ਸਮੇਂ ਵੀ ਰਾਹੁਲ ਗਾਂਧੀ ਨੇ ਬਿੱਟੂ ਨੂੰ ਇਹਨਾਂ ਬੰਦੀ ਸਿੰਘਾਂ ਨੂੰ ਮੁਆਫੀ ਦੇਣ ਦੀ ਗੱਲ ਕਹੀ ਸੀ। ਵੜਿੰਗ ਨੇ ਕਿਹਾ ਕਿ ਜਿਸ ਤੋਂ ਰਵਨੀਤ ਬਿੱਟੂ ਨੇ ਕਿਨਾਰਾ ਕੀਤਾ ਸੀ ਅਤੇ ਹੁਣ ਉਹ ਬੀਜੇਪੀ ਵਿੱਚ ਜਾਣ ਤੋਂ ਬਾਅਦ ਦੋਗਲਾਪਨ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਰਵਨੀਤ ਬਿੱਟੂ ਦਿਮਾਗ ਤੋਂ ਪੈਦਲ ਹਨ।
ਮੁੱਖ ਮੰਤਰੀ ਨੂੰ ਵੀ ਆਖੀ ਇਹ ਗੱਲ: ਉਧਰ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰਸ ਦੌਰਾਨ ਬਠਿੰਡਾ ਅਤੇ ਲੁਧਿਆਣਾ ਸੀਟ 'ਤੇ ਸਮਝੌਤੇ ਨੂੰ ਲੈ ਕੇ ਉਹਨਾਂ ਕਿਹਾ ਕਿ ਉਹਨਾਂ ਇਹ ਬਿਆਨ ਹਾਲੇ ਨਹੀਂ ਸੁਣਿਆ ਹੈ। ਉਧਰ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਮਾਨ ਵੱਲੋਂ ਆਪਣੀ ਰਿਹਾਇਸ਼ ਜਲੰਧਰ ਲੈਣ 'ਤੇ ਉਹਨਾਂ ਕਿਹਾ ਕਿ ਰਿਹਾਇਸ਼ ਲੈਣ ਨਾਲ ਕੁਝ ਨਹੀਂ ਹੁੰਦਾ ਬਲਕਿ ਲੋਕਾਂ ਦੇ ਕੀਤੇ ਕੰਮਾਂ ਨਾਲ ਵੋਟ ਪੈਂਦੀ ਹੈ। ਉਹਨਾਂ ਕਿਹਾ ਕਿ ਬਾਕੀ ਵੀ ਹਲਕਿਆਂ ਵਿੱਚ ਵੋਟਾਂ ਪੈਣੀਆਂ ਨੇ ਤਾਂ ਉਹਨਾਂ ਨੂੰ ਹਰ ਜਗ੍ਹਾ ਰਿਹਾਇਸ਼ ਰੱਖਣੀ ਪਵੇਗੀ।
ਜ਼ਿਮਨੀ ਚੋਣਾਂ ਲਈ ਕਾਂਗਰਸ ਤਿਆਰ: ਇਸ ਦੇ ਨਾਲ ਹੀ ਲੋਕ ਸਭਾ ਮੈਂਬਰ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਮਜਬੂਤ ਹੈ ਅਤੇ ਉਹ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਹਾਸਿਲ ਕਰੇਗੀ। ਇਸ ਦੇ ਨਾਲ ਹੀ ਉਹਨਾਂ ਲੁਧਿਆਣਾ ਸ਼ਹਿਰ ਵਿੱਚ ਬਿਜਲੀ ਦੀ ਸਥਿਤੀ ਅਤੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੀ ਗੱਲਬਾਤ ਕੀਤੀ ਅਤੇ ਮੌਜੂਦਾ ਸਰਕਾਰ 'ਤੇ ਸਵਾਲ ਚੁੱਕੇ ਹਨ।
- ਹਾਲੇ ਨਵੇਂ ਵਿਆਹ ਦਾ ਵੀ ਨਹੀਂ ਉਤਰਿਆ ਸੀ ਚਾਅ, ਘਰਵਾਲੀ ਦੀਆਂ ਕਰਤੂਤਾਂ ਨੇ ਖੁਦਕੁਸ਼ੀ ਲਈ ਮਜ਼ਬੂਰ ਕਰਤਾ ਮੁੰਡਾ - young man committed suicide
- ਆਮ ਆਦਮੀ ਕਲੀਨਿਕ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦਾ 72 ਘੰਟਿਆਂ 'ਚ ਪਰਦਾਫਾਸ਼, 3 ਗ੍ਰਿਫ਼ਤਾਰ - Theft in Aam Aadmi Clinic
- ਜਾਖੜ ਨੇ ਕੀਤੀ ਵੱਡੀ ਭਵਿੱਖਬਾਣੀ: ਕਿਹਾ- 'ਮਾਨ ਦੇ ਹੱਥਾਂ 'ਚੋਂ ਜਲਦ ਹੀ ਖੋਹੀ ਜਾਵੇਗੀ ਮੁੱਖ ਮੰਤਰੀ ਦੀ ਸ਼ਾਹੀ ਕੁਰਸੀ - Jakhar special meeting Chandigarh