ਮੁਹਾਲੀ : ਪੰਜਾਬ ਚ ਵੱਧ ਰਿਹਾ ਅਪਰਾਧ ਹੁਣ ਆਮ ਲੋਕਾਂ ਤੋਂ ਬਾਅਦ ਪੁਲਿਸ ਨੂੰ ਵੀ ਘੇਰੇ 'ਚ ਲੈਣ ਲੱਗਿਆ ਹੈ। ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿਥੇ ਕੁਝ ਅਣਪਛਾਤੇ ਬਦਮਾਸ਼ਾਂ ਵੱਲੋਂ ਪੰਜਾਬ ਦੇ ਮੋਹਾਲੀ ਦੇ ਮਟੌਰ ਥਾਣੇ ਦੇ ਐੱਸਐੱਚਓ 'ਤੇ ਜਾਨਲੇਵਾ ਹਮਲਾ ਹੋਇਆ ਹੈ। ਜਿਸ ਵੇਲੇ ਹਮਲਾ ਹੋਇਆ ਉਸ ਵੇਲੇ ਐਸਐਚਓ ਗੱਬਰ ਸਿੰਘ ਰੋਪੜ ਵਿੱਚ ਆਪਣੇ ਘਰ ਜਾ ਰਿਹਾ ਸੀ। ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ ਸਰਕਾਰ ਨੇ ਉਸ ਨੂੰ ਬੁਲੇਟ ਪਰੂਫ਼ ਸਕਾਰਪੀਓ ਗੱਡੀ ਦਿੱਤੀ ਸੀ। ਅੱਜ ਇਸ ਹੀ ਗੱਡੀ ਕਾਰਨ ਉਸ ਦੀ ਜਾਨ ਬਚ ਗਈ।
ਘਰ ਜਾਂਦੇ ਹੋਏ ਹੋਇਆ ਹਮਲਾ : ਜਾਣਕਾਰੀ ਮੁਤਾਬਿਕ ਇੰਸਪੈਕਟਰ ਗੱਬਰ ਸਿੰਘ ਪਹਿਲਾਂ ਰੋਪੜ ਸੀਆਈਏ ਵਿੱਚ ਤਾਇਨਾਤ ਸੀ। ਉੱਥੇ ਤਾਇਨਾਤ ਹੋਣ ਤੋਂ ਬਾਅਦ ਤੋਂ ਹੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਇਸ ਸਮੇਂ ਉਨ੍ਹਾਂ ਦੀ ਡਿਊਟੀ ਮੁਹਾਲੀ ਸਿਟੀ-1 ਦੇ ਥਾਣਾ ਮਟੌਰ ਵਿੱਚ ਬਤੌਰ ਥਾਣਾ ਇੰਚਾਰਜ ਸੀ। ਰਾਤ ਕਰੀਬ 2:30 ਵਜੇ ਗੱਬਰ ਸਿੰਘ ਰੋਪੜ ਸਥਿਤ ਆਪਣੇ ਘਰ ਜਾ ਰਿਹਾ ਸੀ। ਰਸਤੇ 'ਚ ਡਰਾਈਵਰ ਸਾਈਡ ਤੋਂ ਗੱਡੀ 'ਤੇ ਫਾਇਰਿੰਗ ਹੋ ਗਈ। ਇਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਮਾਮਲੇ ਵਿੱਚ ਕੁਰਾਲੀ ਨੇੜੇ ਥਾਣਾ ਭਗਵੰਤਪੁਰਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਸ ਅਧਿਕਾਰੀ ਇਸ ਮਾਮਲੇ 'ਚ ਕੁਝ ਨਹੀਂ ਕਹਿ ਰਹੇ ਹਨ।
- ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੇ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਦਾ ਦਿੱਤਾ ਸੱਦਾ
- ਲੁਧਿਆਣਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਿਵਲ ਹਸਪਤਾਲ ਦਾ ਕੀਤਾ ਨਿਰੀਖਣ,ਕਿਹਾ- ਚੂਹੇ ਵਾਲੇ ਮਾਮਲੇ 'ਚ 70ਫੀਸਦ ਕੰਮ ਮੁਕੰਮਲ, ਕੰਪੈਕਟ ਨੂੰ ਵੀ ਕੀਤਾ ਚਾਲੂ
- ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆਂ ਛੁੱਟੀਆਂ ਕਰਨ 'ਤੇ ਨਾਰਾਜ਼ ਮਾਪੇ, ਪ੍ਰਸ਼ਾਸਨ ਦੀ ਵਧੀ ਚਿੰਤਾ
ਗੱਬਰ ਸਿੰਘ ਬੁਲੇਟ ਪਰੂਫ਼ ਕਾਰ ਵਿੱਚ ਸਫ਼ਰ ਕਰਦਾ ਸੀ: ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਹੁਣ ਪੁਲਿਸ ਅਪਰਾਧੀਆਂ ਮਗਰ ਸਖਤੀ ਦਿਖਾ ਰਹੀ ਹੈ ਕਿ ਬਦਮਾਸ਼ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਉਸ ਤਰ੍ਹਾਂ ਹੀ ਇਹ ਬਦਮਾਸ਼ ਹੁਣ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੀਆਂ ਧਮਕੀਆਂ ਮਿਲਣ ਤੋਂ ਬਾਅਦ ਇੰਸਪੈਕਟਰ ਗੱਬਰ ਸਿੰਘ ਨੂੰ ਬੁਲੇਟ ਪਰੂਫ ਸਕਾਰਪੀਓ ਕਾਰ ਦਿੱਤੀ ਗਈ ਸੀ। ਉਹ ਆਪਣੀ ਬੁਲੇਟ ਪਰੂਫ ਕਾਰ ਵਿੱਚ ਸਫ਼ਰ ਕਰਦਾ ਸੀ। ਇਸ ਹਮਲੇ ਵਿਚ ਉਹ ਅਤੇ ਉਸ ਦਾ ਗੰਨਮੈਨ ਵਾਲ-ਵਾਲ ਬਚ ਗਏ। ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਨੂੰ ਇਸ ਮਾਮਲੇ ਦਾ ਕੋਈ ਸੁਰਾਗ ਨਹੀਂ ਲੱਗਾ ਹੈ।