ETV Bharat / state

ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਖ਼ਤਰਨਾਕ ਗਿਰੋਹ ਦਾ ਪਰਦਾਫ਼ਾਸ਼ ਕੀਤਾ

ਐਨਆਰਆਈ ਲੋਕਾਂ ਨਾਲ ਧੋਖਾ ਕਰਨ ਵਾਲਾ ਗਿਰੋਹ ਆਖਰਕਾਰ ਕਾਬੂ ਕਰ ਲਿਆ ਗਿਆ।

ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ (etv bharat)
author img

By ETV Bharat Punjabi Team

Published : Oct 28, 2024, 9:02 AM IST

ਮੋਗਾ: ਐਨਆਰਆਈ ਭਾਰਤੀ ਨਾਗਰਿਕਾਂ ਦੀਆਂ ਜ਼ਮੀਨਾਂ ਉਤੇ ਜਾਅਲਸਾਜ਼ੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ 'ਚ ਆਖ਼ਰਕਾਰ ਮੋਗਾ ਪੁਲਿਸ ਨੇ ਸਫ਼ਲਤਾ ਹਾਸਿਲ ਕਰ ਹੀ ਲਈ। ਇਸ ਗਿਰੋਹ ਵੱਲੋਂ ਕਰੀਬ ਇਕ ਕਰੋੜ 8 ਲੱਖ ਦੀ ਠੱਗੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਮੁੱਖ ਸਾਜਿਸ਼ਕਰਤਾ ਦਲਜੀਤ ਸਿੰਘ ਉਰਫ ਬਬਲੀ ਸਮੇਤ 3 ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਾਅਲਸਾਜੀ ਕਰਨ ਵਾਲੇ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 50,000 ਰੁਪਏ ਬਾਰਮਦ ਕੀਤੇ ਗਏ। ਇਸ ਸਬੰਧੀ ਐਸਪੀ ਸਪੈਸ਼ਲ ਕ੍ਰਾਈਮ ਸੰਦੀਪ ਵਡੇਰਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ।

ਪੁਲਿਸ ਨੇ ਹਾਸਿਲ ਕੀਤੀ ਸਫ਼ਲਤਾ

ਜਾਣਕਾਰੀ ਦਿੰਦੇ ਹੋਏ ਡੀਐਸਪੀ ਪੀਪੀਐਸ ਸੰਜੀਵ ਕੁਮਾਰ ਵਡੇਰਾ ਨੇ ਦੱਸਿਆ ਕਿ ਐਸਐਸਪੀ ਮੋਗਾ ਅਜੇ ਗਾਂਧੀ ਦੀ ਅਗਵਾਈ ਹੇਠ ਵਿਦੇਸ਼ ਰਹਿੰਦੇ ਭਾਰਤੀ ਨਾਗਰਿਕਾਂ ਦੀਆਂ ਜ਼ਮੀਨਾਂ ਉਤੇ ਜਾਅਲਸਾਜ਼ੀ ਕਰਨ ਵਾਲਿਆ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਚੱਲਦਿਆਂ ਇੰਸਪੈਕਟਰ ਹਰਜੀਤ ਕੌਰ ਇੰਚਾਰਜ ਈਓ ਵਿੰਗ ਮੋਗਾ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਪਿੰਡ ਚੂਹੜਚੱਕ ਦੇ ਵਸਨੀਕ ਗੁਰਿੰਦਰਪਾਲ ਸਿੰਘ ਜੋ ਕੈਨੇਡਾ ਅਤੇ ਇਸਦੇ ਚਾਚੇ ਦਾ ਲੜਕੇ ਸਤਵੀਰ ਸਿੰਘ ਜੋ ਇੰਗਲੈਂਡ 'ਚ ਰਹਿੰਦਾ ਹੈ। ਉਸ ਦੀ ਜ਼ਮੀਨ ਦੇ ਖੁਦ ਮਾਲਕ ਬਣ ਕੇ ਜਾਅਲਸਾਜ਼ੀ ਕਰਨ ਵਾਲੇ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 50,000 ਰੁਪਏ ਬਰਾਮਦ ਕੀਤੇ ਗਏ।

ਕਿੰਝ ਕੀ ਠੱਗੀ

ਪੁਲਿਸ ਨੇ ਦੱਸਿਆ "ਕਿ ਰਜਨੀਸ਼ ਕੁਮਾਰ ਨੂੰ ਮੁਲਜ਼ਮ ਬਿੱਟੂ ਨਾਮ ਦੇ ਵਿਅਕਤੀ ਨੇ ਆਪਣਾ ਨਾਮ ਸੁਖਦੇਵ ਸਿੰਘ ਵਾਸੀ ਸਿਧਵਾਂ ਬੇਟ ਦੱਸ ਕੇ ਮੁਦੱਈ ਨੂੰ ਵਿਦੇਸ਼ ਰਹਿੰਦੇ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਉਕਤ ਦੀ ਜ਼ਮੀਨ ਦਿਖਾਕੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਰਵੀ ਕੁਮਾਰ ਉਕਤ ਨੇ ਆਪਣੇ ਆਪ ਨੂੰ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਸਾਬਤ ਕਰਕੇ ਅਤੇ ਇਨ੍ਹਾਂ ਦੇ ਆਧਾਰ ਕਾਰਡ, ਪੈਨ ਕਾਰਡ ਅਤੇ ਪਾਸਪੋਰਟ ਜਾਅਲੀ ਤਿਆਰ ਕਰਕੇ ਮੁਦੱਈ ਨੂੰ ਭਰੋਸੇ ਵਿੱਚ ਲੈ ਕੇ ਉਸ ਨਾਲ 17 ਕਿੱਲੇ 4 ਕਨਾਲਾਂ, 14 ਮਰਲੇ ਜ਼ਮੀਨ ਦਾ ਸੌਦਾ ਕੁੱਲ 7 ਲੱਖ 50 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੀਤਾ"।

ਕੌਣ ਹੈ ਮੁੱਖ ਮੁਲਜ਼ਮ

ਮਿਤੀ 24.09.2024 ਨੂੰ ਇਕਰਾਰਨਾਮਾ ਕਰਕੇ ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਰਵੀ ਕੁਮਾਰ ਨੇ ਮੁਦੱਈ ਕੋਲੋਂ 58 ਲੱਖ ਰੁਪਏ ਹਾਸਲ ਕੀਤੇ ਅਤੇ ਫਿਰ ਮਿਤੀ 06.10.2024 ਨੂੰ 8 ਲੱਖ ਰੁਪਏ ਮੁਦੱਈ ਕੋਲੋਂ ਹੋਰ ਹਾਸਿਲ ਕੀਤੇ ਅਤੇ ਮੁਦੱਈ ਕੋਲੋਂ 42 ਲੱਖ ਰੁਪਏ ਦੇ ਕੁੱਲ 4 ਚੈਕ ਵੀ ਹਾਸਲ ਕੀਤੇ। ਜਿਨ੍ਹਾਂ ਨੇ ਕੁੱਲ 66 ਲੱਖ ਰੁਪਏ ਨਕਦ ਅਤੇ 42 ਲੱਖ ਰੁਪਏ ਦੇ ਚੈੱਕ ਹਾਸਲ ਕਰਕੇ ਕੁੱਲ 1 ਕਰੋੜ 08 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਔਲਖ ਕਲਾਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਿਸ ਖਿਲਾਫ਼ ਪੰਜਾਬ ਅਤੇ ਹੋਰ ਦੂਜੇ ਸੂਬਿਆਂ ਵਿੱਚ ਮੁਕੱਦਮੇ ਦਰਜ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.