ETV Bharat / state

22 ਸਾਲਾਂ ਨੌਜਵਾਨ ਦੇ ਕਤਲ ਮਾਮਲੇ 'ਚ ਨਵਾਂ ਮੋੜ, ਮ੍ਰਿਤਕ ਇਤਰਾਜਯੋਗ ਵੀਡੀਓ ਨਾਲ ਮੁਲਜ਼ਮਾਂ ਨੂੰ ਕਰਦਾ ਸੀ ਬਲੈਕਮੈਲ, ਜਾਣੋ ਮਾਮਲਾ - MOGA MURDER CASE - MOGA MURDER CASE

Moga Police Arrested Three Accused: ਮੋਗਾ ਦੇ ਪਿੰਡ ਸਿੰਘਵਾਲਾ ਵਿੱਚ ਘਰੋਂ ਲਾਪਤਾ ਹੋਏ ਨੌਜਵਾਨ ਸੁਨੀਲ ਸਿੰਘ 22 ਪੁੱਤਰ ਪੱਪੂ ਸਿੰਘ ਵਾਸੀ ਸਿੰਘਾਂ ਵਾਲਾ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਸੀ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੋਗਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੜ੍ਹੋ ਪੂਰੀ ਖਬਰ...

Moga police arrested three accused
ਨੌਜਵਾਨ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ (ETV Bharat (ਪੱਤਰਕਾਰ, ਮੋਗਾ))
author img

By ETV Bharat Punjabi Team

Published : Sep 19, 2024, 11:36 AM IST

ਨੌਜਵਾਨ ਦੇ ਕਤਲ ਮਾਮਲੇ 'ਚ ਆਇਆ ਨਵਾਂ ਮੋੜ (ETV Bharat (ਪੱਤਰਕਾਰ, ਮੋਗਾ))

ਮੋਗਾ: ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਰਹਿਣ ਵਾਲੇ ਇੱਕ 22 ਸਾਲਾਂ ਨੌਜਵਾਨ ਦਾ ਪਿਛਲੇ ਦਿਨੀਂ ਕੀਤਾ ਗਿਆ ਸੀ। ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੋਗਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਮ੍ਰਿਤਕ ਦੁਆਰਾ ਮੁਲਜ਼ਮ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਤੋਂ ਬਾਅਦ ਬਲੈਕਮੇਲ ਕੀਤਾ ਜਾਂਦਾ ਸੀ ਜਿਸ ਦੇ ਚੱਲਦੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ

ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐਸਐਸਪੀ ਅੰਕੁਰ ਗੁਪਤਾ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਸਿੰਘਾਵਾਲਾ ਕੋਲੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ। ਜਿਸ ਦਾ ਨਾਮ ਗੁਰਮੁਖ ਸਿੰਘ ਉਰਫ ਸੁਨੀਲ ਜੋ ਕਿ ਐਤਵਾਰ ਸ਼ਾਮ ਨੂੰ ਘਰੋਂ ਲਾਪਤਾ ਹੋ ਗਿਆ ਸੀ। ਪੁਲਿਸ ਦੁਆਰਾ ਜਾਂਚ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।

ਗੁਰਮੁਖ ਸਿੰਘ ਗੁਰਬਾਵਾ ਨੂੰ ਕਰਦਾ ਸੀ ਬਲੈਕਮੇਲ

ਉੱਥੇ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਕਿਹਾ ਕਿ ਗੁਰਮੁਖ ਸਿੰਘ ਅਤੇ ਗੁਰਬਾਵਾ ਸਿੰਘ ਦੋਨੋਂ ਦੋਸਤ ਸਨ। ਗੁਰਮੁਖ ਸਿੰਘ ਕੋਲੇ ਗੁਰਬਾਵਾ ਅਤੇ ਉਸ ਦੀ ਮਹਿਲਾ ਦੋਸਤ ਦੀ ਇਤਰਾਜਯੋਗ ਵੀਡੀਓ ਸੀ। ਜਿਸ ਕਾਰਨ ਗੁਰਮੁਖ ਸਿੰਘ ਗੁਰਬਾਵਾ ਨੂੰ ਬਲੈਕਮੇਲ ਕਰਦਾ ਸੀ। ਗੁਰਬਾਵਾ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਗੁਰਮੁਖ ਸਿੰਘ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ ਸੀ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵਿਖੇ ਗੁਰਬਾਵਾ ਸਿੰਘ ਗੁਰਲਾਲ ਸਿੰਘ ਅਤੇ ਓਕਾਰ ਸਿੰਘ ਉੱਪਰ ਕਤਲ ਦਾ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਵਿਆਹਿਆ ਹੋਇਆ ਸੀ ਮ੍ਰਿਤਕ

ਮਿਲੀ ਹੋਈ ਜਾਣਕਾਰੀ ਮੁਤਾਬਕ ਸੁਨੀਲ ਸਿੰਘ ਦੋ ਦਿਨਾਂ ਦਾ ਘਰੋਂ ਲਾਪਤਾ ਸੀ। ਉਹ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਗਿਆ ਸੀ, ਪਰ ਵਾਪਸ ਨਹੀਂ ਆਇਆ। ਇਸ ਦੌਰਾਨ ਜਦੋਂ ਕਈ ਘੰਟਿਆਂ ਤੱਕ ਸੁਨੀਲ ਘਰ ਨਹੀਂ ਆਇਆ, ਤਾਂ ਪਰਿਵਾਰ ਵੱਲੋਂ ਉਸ ਨੂੰ ਫੋਨ ਕੀਤਾ ਗਿਆ, ਪਰ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਸੀ ਕਿ ਗੁਰਮੁਖ ਸਿੰਘ (ਸੁਨੀਲ) ਵਿਆਹਿਆ ਹੋਇਆ ਸੀ ਅਤੇ ਉਸ ਦੀ ਡੇਢ ਸਾਲ ਦੀ ਬੇਟੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.