ਰੂਪਨਗਰ : ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮੋਰਿੰਡਾ ਦੇ ਵਿੱਚ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਪਹਿਲਾਂ ਜੇਕਰ ਕੋਈ ਵੱਡੀ ਅੱਗ ਲੱਗਦੀ ਸੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸ਼੍ਰੀ ਚਮਕੌਰ ਸਾਹਿਬ ਅਤੇ ਰੋਪੜ ਜਾਂ ਨੰਗਲ ਤੋਂ ਬੁਲਾਉਣਾ ਪੈਂਦਾ ਸੀ। ਜਿਸ ਵਿੱਚ ਕਾਫੀ ਸਮਾਂ ਲੱਗ ਜਾਂਦਾ ਸੀ।
ਆਧੁਨਿਕ ਗੁਣਵੱਤਾ ਦੇ ਅਨੁਸਾਰ ਲੋਕਾਂ ਨੂੰ ਸਮਰਪਿਤ ਕੀਤਾ: ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮੋਰਿੰਡਾ ਦੇ ਵਿੱਚ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਰਿੰਡਾ ਦੇ ਵਿੱਚ ਜੋ ਫਾਇਰ ਸਟੇਸ਼ਨ ਸੀ ਉਸ ਦੀ ਹਾਲਤ ਖਰਾਬ ਸੀ ਅਤੇ ਹੁਣ ਉਸ ਨੂੰ ਨਵੇਂ ਤਰੀਕੇ ਦੇ ਨਾਲ ਆਧੁਨਿਕ ਗੁਣਵੱਤਾ ਦੇ ਅਨੁਸਾਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ।
ਸਿੱਖ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ: ਇਸ ਦੌਰਾਨ ਜਦੋਂ ਅੱਗ ਆਪਣੇ ਵਿਕਰਾਲ ਰੂਪਨਗਰ ਵਿਚ ਹੁੰਦੀ ਸੀ ਤਾਂ ਜਿਸ ਜਗ੍ਹਾ ਉੱਤੇ ਇਹ ਘਟਨਾ ਹੋਈ ਹੁੰਦੀ ਸੀ ਤਾਂ ਕਾਫੀ ਵੱਡੇ ਪੱਧਰ 'ਤੇ ਨੁਕਸਾਨ ਹੋ ਜਾਂਦਾ ਸੀ ਪਰ ਹੁਣ ਮੋਰਿੰਡੇ ਦੇ ਵਿੱਚ ਹੀ ਆਪਣਾ ਫਾਇਰ ਟੈਂਡਰ ਆਫਿਸ ਹੋਣ ਦੇ ਕਾਰਨ ਅਣਸੁਖਾਵੀਆਂ ਘਟਨਾਵਾਂ ਉੱਤੇ ਰੋਕ ਲੱਗ ਸਕੇਗੀ। ਅੱਗ ਬੁਝਾਉਣ ਵਿੱਚ ਜੋ ਸਮਾਂ ਖਰਾਬ ਹੁੰਦਾ ਸੀ ਉਸ ਉੱਤੇ ਠੱਲ ਪਾਈ ਜਾ ਸਕੇਗੀ। ਇਸ ਮੌਕੇ ਇਮਾਰਤ ਦੇ ਉਦਘਾਟਨ ਦੇ ਸਮੇਂ ਸਿੱਖ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਲੋਕਾਂ ਦੇ ਨਾਲ ਅਤੇ ਪ੍ਰਸ਼ਾਸਨਿਕ ਹਮਲਾ ਮੋਰਿੰਡੇ ਦੇ ਵਿੱਚ: ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਜੇਕਰ ਮੁਰਿੰਡੇ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਜੋ ਉਨ੍ਹਾਂ ਦੀ ਹਲਕਾ ਰਿਹਾਇਸ਼ ਵੀ ਕਹੀ ਜਾ ਸਕਦੀ ਹੈ। ਮੋਰਿੰਡਾ ਵਿੱਚ ਹੀ ਸਥਿਤ ਹੈ ਅਤੇ ਮੋਰਿੰਡੇ ਵਿੱਚ ਹੀ ਜਦੋਂ ਉਹ ਤਿੰਨ ਮਹੀਨੇ ਦੇ ਮੁੱਖ ਮੰਤਰੀ ਸਨ ਜਿਆਦਾਤਰ ਸਮਾਂ ਰਹਿੰਦੇ ਰਹੇ ਹਨ। ਜਿਆਦਾਤਰ ਲੋਕਾਂ ਦੇ ਨਾਲ ਅਤੇ ਪ੍ਰਸ਼ਾਸਨਿਕ ਹਮਲਾ ਮੋਰਿੰਡੇ ਦੇ ਵਿੱਚ ਹੀ ਉਸ ਸਮੇਂ ਮੌਜੂਦ ਰਿਹਾ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਫਾਇਰ ਸਟੇਸ਼ਨ ਦੀ ਜੋ ਹਾਲਤ ਸੀ ਜਾਂ ਉਸ ਜਗ੍ਹਾ ਉੱਤੇ ਫਾਈਲ ਸਟੇਸ਼ਨ ਨਾ ਹੋਣਾ ਬੜਾ ਹੀ ਹੈਰਾਨੀਜਨਕ ਪ੍ਰਤੀਤ ਹੁੰਦਾ ਹੈ।
ਜਿਆਦਾਤਰ ਫਾਇਰ ਟੈਂਡਰ ਯਾਤਰਾ ਸ਼੍ਰੀ ਚਮਕੌਰ ਸਾਹਿਬ ਤੋਂ ਆਉਂਦੇ: ਮੋਰਿੰਡਾ ਸ੍ਰੀ ਚਮਕੌਰ ਸਾਹਿਬ ਜਿਆਦਾਤਰ ਜੋ ਇਲਾਕਾ ਹੈ ਉਹ ਖੇਤੀ ਦੇ ਨਾਲ ਸੰਬੰਧ ਰੱਖਦਾ ਇਲਾਕਾ ਹੈ। ਜਦੋਂ ਇਸ ਜਗ੍ਹਾ ਦੇ ਉੱਤੇ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਕਈ ਵਾਰੀ ਅਜਿਹੀਆਂ ਅੱਗ ਲੱਗਣ ਲੱਗ ਜਾਂਦੀਆਂ ਹਨ ਜੋ ਬਹੁਤ ਵੱਡੇ ਪੱਧਰ ਉੱਤੇ ਕਿਸਾਨਾਂ ਦਾ ਨੁਕਸਾਨ ਕਰਦੀਆਂ ਹਨ। ਇਨ੍ਹਾਂ ਹੀ ਨਹੀਂ ਖੜੀ ਫਸਲ ਉੱਤੇ ਜਦੋਂ ਕੋਈ ਚੰਗਿਆੜੀ ਡਿੱਗਦੀ ਹੈ ਤਾਂ ਉਸ ਅੱਗ ਨੂੰ ਕਾਬੂ ਕਰਨ ਦੇ ਲਈ ਬਹੁਤ ਲੰਬਾ ਸਮਾਂ ਲੱਗ ਜਾਂਦਾ ਸੀ ਕਿਉਂਕਿ ਜਿਆਦਾਤਰ ਫਾਇਰ ਟੈਂਡਰ ਯਾਤਰਾ ਸ਼੍ਰੀ ਚਮਕੌਰ ਸਾਹਿਬ ਤੋਂ ਆਉਂਦੇ ਸਨ ਜਾਂ ਰੋਪੜ ਸ਼ਹਿਰ ਵਿੱਚੋਂ ਮੰਗਵਾਉਣੇ ਪੈਂਦੇ ਸਨ। ਜਿਸ ਕਰਕੇ ਸਮਾਂ ਜਿਆਦਾ ਖਰਾਬ ਹੋਣ ਕਰਕੇ ਕਈ ਵਾਰੀ ਨੁਕਸਾਨ ਬਹੁਤ ਵੱਡੇ ਪੱਧਰ 'ਤੇ ਹੋ ਜਾਂਦਾ ਸੀ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾਵੇਗਾ।
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ 'ਚ ਸਜਾਇਆ ਅਲੌਕਿਕ ਨਗਰ ਕੀਰਤਨ - Sri Guru Granth Sahib Ji
- ਬਿਆਸ ਦਰਿਆ 'ਚ ਡੁੱਬੇ 4 ਨੌਜਵਾਨਾਂ ਦਾ ਮਾਮਲਾ; 3 ਦਿਨਾਂ ਬਾਅਦ ਵੀ ਗੋਤਾਖੋਰਾਂ ਦੇ ਹੱਥ ਖਾਲੀ, ਹੁਣ ਗੋਇੰਦਵਾਲ ਸਾਹਿਬ ਦੇ ਦਰਿਆ 'ਚ ਸਰਚ ਅਭਿਆਨ ਜਾਰੀ - Boys Drowned Into Beas River
- ਨਵਾਂ ਘਰ ਲੈਣ ਵਾਲਿਆਂ ਲਈ ਵੱਡੀ ਖ਼ਬਰ, ਐੱਨਓਸੀ ਦਾ ਝੰਜਟ ਹੋਇਆ ਖ਼ਤਮ, ਹੁਣ ਫਟਾਫ਼ਟ ਹੋਣਗੀਆਂ ਰਜਿਸਟਰੀਆਂ.... - NO NOC