ਲੁਧਿਆਣਾ: ਇਸ ਵਾਰ ਜੂਨ ਜੁਲਾਈ 'ਚ ਮਾਨਸੂਨ ਕਮਜ਼ੋਰ ਰਹਿਣ ਤੋਂ ਬਾਅਦ ਅਗਸਤ ਮਹੀਨੇ 'ਚ ਆਮ ਨਾਲੋਂ ਜਿਆਦਾ ਰਿਹਾ ਹੈ। ਇਨ੍ਹਾਂ ਹੀ ਨਹੀਂ ਸਤੰਬਰ ਮਹੀਨੇ ਦੇ ਮਹਿਜ਼ ਪਹਿਲੇ 3 ਹਫ਼ਤੇ ਬਾਅਦ ਮੌਨਸੂਨ ਦਾ ਸੀਜ਼ਨ ਖਤਮ ਹੋ ਜਾਵੇਗਾ। ਪੀ ਏ ਯੂ ਦੇ ਮੌਸਮ ਵਿਭਾਗ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਦੇ ਮੁਤਾਬਿਕ ਮਾਨਸੂਨ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਸੀ ਪਰ ਉਸ ਤੋਂ ਬਾਅਦ ਵਿੱਚ ਮਾਨਸੂਨ ਪੰਜਾਬ ਚ ਕਮਜ਼ੋਰ ਇਤਿਹਾਸ 'ਤੇ ਜੂਨ ਜੁਲਾਈ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਪਰ ਅਗਸਤ ਮਹੀਨੇ ਵਿੱਚ ਮਾਨਸੂਨ ਮੁੜ ਤੋਂ ਐਕਟਿਵ ਹੋਣ ਨਾਲ ਪੰਜਾਬ ਵਿੱਚ ਆਮ ਨਾਲੋਂ ਜਿਆਦਾ ਬਾਰਿਸ਼ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਡੈਫੀਸੈਂਸੀ ਕਾਫੀ ਘੱਟ ਗਈ ਹੈ । ਜਿੱਥੇ 40 ਤੋਂ 45 % ਬਾਰਿਸ਼ ਘੱਟ ਹੋਈ ਸੀ ਉੱਥੇ ਹੀ ਅਗਸਤ ਦੀ ਬਾਰਿਸ਼ ਨੇ ਇਚ ਕਮੀ ਨੂੰ ਘਟਾ ਕੇ 24 % ਕਰ ਦਿੱਤਾ ਹੈ।
ਇਸ ਦੇ ਸੰਬੰਧ ਵਿੱਚ ਮਾਨਸੂਨ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ 48 ਘੰਟਿਆਂ ਵਿੱਚੋਂ ਮੁੜ ਤੋਂ ਬਾਰਿਸ਼ ਦੀ ਸੰਭਾਵਨਾ ਹੈ ਅਤੇ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਜੂਨ ਜੁਲਾਈ ਵਿੱਚ ਕਾਫੀ ਘੱਟ ਮੀਂਹ ਪਿਆ ਸੀ, ਜਿਸ ਦੇ ਨਾਲ ਆਮ ਨਾਲੋਂ 40 ਤੋਂ 45% ਘੱਟ ਬਰਸਾਤ ਪੰਜਾਬ ਭਰ ਵਿੱਚ ਹੋਈ ਸੀ, ਪਰ ਅਗਸਤ ਵਿੱਚ ਚੰਗੀ ਬਰਸਾਤ ਹੋਈ ਹੈ, ਜਿਸ ਨੇ ਇਸ ਕਮੀ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਹੈ ਅਤੇ ਇਹ ਕਮੀ ਸਿਰਫ 24% ਤੱਕ ਰਹਿ ਗਈ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਇਹ ਕਮੀ ਪੂਰੀ ਹੋ ਜਾਵੇਗੀ। ਉਹਨਾਂ ਕਿਹਾ ਕਿ ਤਾਪਮਾਨ ਵੀ ਆਮ ਜਿੰਨ੍ਹੇ ਹੀ ਹਨ, ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਹੈ ।
ਕਿੰਨਾ ਪਿਆ ਮੀਂਹ: ਅਗਸਤ ਮਹੀਨੇ 'ਚ ਆਮ ਤੌਰ 'ਤੇ 190 ਐਮ ਐਮ ਬਾਰਿਸ਼ ਹੁੰਦੀ ਹੈ ਜਦੋਂ ਕਿ ਇਸ ਵਾਰ ਲਗਭਗ 240 ਐਮ ਐਮ ਤੱਕ ਬਾਰਿਸ਼ ਦਰਜ ਕੀਤੀ ਗਈ ਹੈ। ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਅਸੀਂ ਪੂਰੇ ਮੌਨਸੂਨ ਸੀਜ਼ਨ ਨੂੰ ਵੇਖਦੇ ਹਾਂ, ਜੋ ਕਿ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਾਨੂੰ ਉਮੀਦ ਹੈ ਕਿ ਪੂਰੇ ਮਾਨਸੂਨ ਸੀਜ਼ਨ ਦੀ ਜੇਕਰ ਅਸੀਂ ਏਵੇਰੇਜ ਕੱਢਣਗੇ ਤਾਂ ਆਮ ਵਾਂਗ ਬਾਰਿਸ਼ ਹੋਵੇਗੀ। ਉਨ੍ਹਾ ਕਿਹਾ ਕਿ ਫਿਲਹਾਲ ਸਤੰਬਰ ਮਹੀਨੇ ਦੇ 20 ਦਿਨ ਪਏ ਹਨ ਅਤੇ ਉਮੀਦ ਹੈ ਕੇ ਮੀਂਹ ਆਉਣ ਵਾਲੇ ਦਿਨਾਂ 'ਚ ਪਵੇਗਾ। ਜੇਕਰ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਤਾਪਮਾਨ 32 ਡਿਗਰੀ ਦੇ ਨੇੜੇ ਅਤੇ ਰਾਤ ਦਾ 27 ਡਿਗਰੀ ਦੇ ਨੇੜੇ ਰਿਹਾ ਹੈ ਜੋ ਕਿ ਆਮ ਹੈ।
ਜਾਣੋ ਅੱਜ ਕਿੱਥੇ ਪਏਗਾ ਮੀਂਹ: ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਤੋਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ
ਕਿਸਾਨਾਂ ਨੂੰ ਸਲਾਹ: ਜੂਨ ਅਤੇ ਜੁਲਾਈ ਮਹੀਨੇ 'ਚ ਮੀਂਹ ਨਾ ਪੈਣ ਕਰਕੇ ਝੋਨੇ ਅਤੇ ਮੱਕੀ ਦੇ ਨਾਲ ਕਪਾਹ ਨੂੰ ਵੀ ਬਿਮਾਰੀਆਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਸੀ। ਮਾਹਿਰ ਡਾਕਟਰ ਨੇ ਕਿਹਾ ਕਿ ਹੁਣ ਅਗਸਤ 'ਚ ਮੀਂਹ ਪੈਣ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਜਰੂਰ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਕਿਸਾਨ ਫਿਰ ਵੀ ਆਪਣੀਆਂ ਫ਼ਸਲਾਂ ਦਾ ਨਰੀਖਣ ਕਰਦੇ ਰਹਿਣ। ਫ਼ਸਲ ਚ ਜਿਆਦਾ ਦੇਰ ਪਾਣੀ ਨਾ ਭਰਨ ਦੇਣ ਇਸ ਨਾਲ ਫਸਲ ਖਰਾਬ ਹੁੰਦੀ ਹੈ।