ਬਰਨਾਲਾ : ਲੋਕ ਸਭਾ ਹਲਕਾ ਸੰਗਰੂਰ ਤੋਂ ਵੱਡੀ ਲੀਡ ਨਾਲ ਜਿੱਤਣ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਵਿਖੇ ਘਰ ਪਹੁੰਚੇ, ਜਿੱਥੇ ਉਹਨਾਂ ਦਾ ਪਰਿਵਾਰ ਅਤੇ ਪਾਰਟੀ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਮੀਤ ਹੇਅਰ ਦੇ ਮਾਪਿਆਂ, ਪਤਨੀ, ਭੈਣਾਂ ਅਤੇ ਹੋਰ ਸਾਥੀਆਂ ਨੇ ਫ਼ੁੱਲਾਂ ਦੀ ਵਰਖ਼ਾ ਨਾਲ ਜਿੱਤ ਦੇ ਨਾਅਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ।
ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹ 2012 ਤੋਂ ਆਮ ਆਦਮੀ ਪਾਰਟੀ ਦੇ ਬਨਣ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਉਹਨਾਂ ਨੇ ਬੂਥ ਪੱਧਰ ਤੋਂ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਜਿਸਤੋਂ ਬਾਅਦ ਉਹ ਯੂਥ ਵਿੰਗ ਦਾ ਪ੍ਰਧਾਨ ਵੀ ਬਣਿਆ ਅਤੇ ਦੋ ਵਾਰ ਵਿਧਾਇਕ ਵੀ ਬਣਿਆ। ਬਰਨਾਲਾ ਦੇ ਲੋਕਾਂ ਨੇ ਬਹੁਤ ਜਿਆਦਾ ਮਾਣ ਬਖਸਿਆ। ਇਸ ਵਾਰ ਮੁੜ 7 ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਐਮਪੀ ਦੀ ਟਿਕਟ ਦਿੱਤੀ ਅਤੇ ਸਾਡੇ ਲੋਕ ਸਭਾ ਸੰਗਰੂਰ ਹਲਕੇ ਦੇ ਲੋਕਾਂ ਨੇ ਰਿਕਾਰਡਤੋੜ ਵੋਟਾਂ ਨਾਲ ਜਿਤਾਇਆ ਹੈ। ਜਿਸ ਲਈ ਉਹ ਪਾਰਟੀ ਹਾਈਕਮਾਂਡ, ਲੋਕ ਸਭਾ ਹਲਕੇ ਦੇ ਸਮੂਹ ਵੋਟਰਾਂ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਦਾ ਬਹੁਤ ਧੰਨਵਾਦੀ ਹਾਂ।
ਉਹਨਾਂ ਕਿਹਾ ਕਿ ਸਾਡੇ ਪਾਰਟੀ ਦੇ ਵਰਕਰਾਂ ਨੇ ਇਹ ਚੋਣ ਪੂਰੇ ਢਾਈ ਮਹੀਨੇ ਬਹੁਤ ਮਿਹਨਤ ਕਰਕੇ ਪੰਚਾਇਤੀ ਚੋਣ ਵਾਂਗ ਲੜੀ ਹੈ। ਬਹੁਤ ਜਿਆਦਾ ਗਰਮੀ ਵਿੱਚ ਪਾਰਟੀ ਦੇ ਵਰਕਰਾਂ ਨੇ ਜਿੱਤ ਲਈ ਕੰਮ ਕੀਤਾ। ਜਿਸ ਸਦਕਾ ਸਾਡੀ ਇਹ ਚੋਣ ਵਿੱਚ ਜਿੱਤ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ, ਸਾਰੇ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਨੇ ਆਪਣੀ ਚੋਣ ਸਮਝ ਕੇ ਜਿੱਤ ਲਈ ਜ਼ੋਰ ਲਗਾਇਆ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਪੌਣੇ ਦੋ ਲੱਖ ਦੀ ਰਿਕਾਰਡ ਲੀਡ ਨਾਲ ਮੈਨੂੰ ਜਿਤਾ ਕੇ ਮੇਰੇ ਉਪਰ ਵਿਸ਼ਵਾਸ਼ ਜਤਾਇਆ ਹੈ, ਜਿਸ ਲਈ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਵਾਉਂਦਾ ਹਾਂ ਕਿ ਜਿਸ ਉਮੀਦ ਨਾਲ ਮੈਨੂੰ ਜਿਤਾਇਆ ਹੈ, ਮੈਂ ਉਹਨਾਂ ਦੀਆ ਉਮੀਦਾਂ ਉਪਰ ਖ਼ਰਾ ਉਤਰਾਂਗਾ।
- ਕੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਜਿੱਤ ਬਾਰੇ ਪਤਾ ਹੈ ? ਜਾਣੋ ਕੀ ਕਹਿੰਦੇ ਹਨ ਅੰਮ੍ਰਿਤਪਾਲ ਦੇ ਮਾਤਾ-ਪਿਤਾ... - Big statement Amritpal Singh father
- ਜਿੱਤ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਫਿਰੋਜ਼ਪੁਰ ਹਲਕੇ ਲਈ ਕੀਤਾ ਵੱਡਾ ਐਲਾਨ - Sher Singh Ghubaya big announcement
- PUNJAB LOK SABHA Election Results Live: ਸੀਐਮ ਮਾਨ ਦਾ 13-0 ਦਾਅਵਾ ਹੋਇਆ ਫਲੋਪ, ਕਾਂਗਰਸ ਨੇ ਮਾਰੀ ਬਾਜ਼ੀ - LOK SABHA ELECTIONS 2024
ਮੀਤ ਹੇਅਰ ਨੇ ਕਿਹਾ ਕਿ ਮੈਂ ਬਤੌਰ ਮੈਂਬਰ ਪਾਰਲੀਮੈਂਟ ਆਪਣੇ ਲੋਕਾਂ ਦੇ ਹਰ ਮੁੱਦੇ ਨੂੰ ਪਾਰਲੀਮੈਂਟ ਵਿੱਚ ਉਠਾਵਾਂਗਾ। ਉਹਨਾਂ ਕਿਹਾ ਕਿ ਮੇਰੇ ਸਾਰੇ ਪਰਿਵਾਰ ਨੇ ਇਸ ਚੋਣ ਵਿੱਚ ਵੀ ਹਰ ਵਾਰ ਦੀ ਤਰ੍ਹਾਂ ਪੂਰੀ ਮਿਹਨਤ ਕੀਤੀ, ਜਿਸ ਕਰਕੇ ਇਹ ਜਿੱਤ ਦਾ ਦਿਨ ਆਇਆ ਹੈ। ਉਹਨਾਂ ਕਿਹਾ ਕਿ ਕੇਂਦਰ ਵਿੱਚ ਅਜੇ ਬੀਜੇਪੀ ਦੀ ਸਰਕਾਰ ਬਣੀ ਨਹੀਂ ਹੈ, ਕਿਉਂਕਿ ਬੀਜੇਪੀ ਕੋਲ ਨਿਰੋਲ ਬਹੁਮਤ ਨਹੀਂ ਹੈ।