ETV Bharat / state

ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਦਾ ਸਸਕਾਰ: ਜ਼ੰਮੂ 'ਚ ਤੈਨਾਤ ਸਨ ਤਰਨਤਾਰਨ ਦੇ ਸਿਪਾਹੀ ਕੁਲਦੀਪ ਸਿੰਘ, ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ - Shaheed Kuldeep Singh of Mansa - SHAHEED KULDEEP SINGH OF MANSA

Shaheed Kuldeep Singh of Mansa : ਪਿਛਲੇ ਦਿਨ੍ਹੀਂ ਜੰਮੂ-ਕਸ਼ਮੀਰ ਦੇ ਫੌਜੀ ਬੇਸ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਸਿਪਾਹੀ ਕੁਲਦੀਪ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਬੁਰਜ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਹ ਸ਼ਹੀਦ ਦਾ ਪਰਿਵਾਰ ਹੈ ਜਿਸ ਨੂੰ ਆਪਣੇ ਪੁੱਤਰ ਦੀ ਸ਼ਹਾਦਤ 'ਤੇ ਤਾਂ ਫ਼ਕਰ ਹੈ ਪਰ ਪ੍ਰਸ਼ਾਸ਼ਨ ਨਾਲ ਬਹੁਤ ਨਰਾਜ਼ਗੀ ਹੈ। ਇਸ ਦਾ ਕਾਰਨ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

Etv Bharat
Etv Bharat (Etv Bharat)
author img

By ETV Bharat Punjabi Team

Published : Sep 4, 2024, 7:40 PM IST

Updated : Sep 4, 2024, 9:09 PM IST

ਸ਼ਹੀਦ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ (ETV BHARAT)

ਤਰਨਤਾਰਨ: ਬੀਤੇ ਕੱਲ੍ਹ ਤਰਨਤਾਰਨ ਦੇ ਪਿੰਡ ਬੁਰਜ ਦੇ ਰਹਿਣ ਵਾਲੇ ਸਿਪਾਹੀ ਕੁਲਦੀਪ ਸਿੰਘ ਦੀ ਜੰਮੂ-ਕਸ਼ਮੀਰ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਸ਼ਹੀਦ ਕੁਲਦੀਪ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਪਿੰਡ ਬੁਰਜ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਕੁਲਦੀਪ ਸਿੰਘ ਦੇ ਦੋ ਪੁੱਤਰ ਹਨ। ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਸ਼ਹੀਦ ਕੁਲਦੀਪ ਸਿੰਘ ਦੀ ਪਤਨੀ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਸ਼ਹੀਦ ਕੁਲਦੀਪ ਸਿੰਘ ਦੀ ਪਤਨੀ ਅਤੇ ਬੱਚੇ ਜੰਮੂ ਵਿੱਚ ਰਹਿੰਦੇ ਹਨ।

ਇਹ ਭਾਵੁਕ ਤਸਵੀਰਾਂ ਸ਼ਹੀਦ ਫ਼ੌਜੀ ਕੁਲਦੀਪ ਸਿੰਘ ਦੇ ਅੰਤਿਮ ਸਸਕਾਰ ਦੀਆਂ ਹਨ। ਜਿਨ੍ਹਾਂ ਦਾ ਸਸਕਾਰ ਤਰਨਤਾਰਨ ਦੇ ਜੱਦੀ ਪਿੰਡ ਬੁਰਜ ਵਿਚ ਕੀਤਾ ਗਿਆ ਹੈ। ਦੱਸ ਦੇਈਏ ਕਿ ਜੰਮੂ ਕਸ਼ਮੀਰ ਵਿਚ ਡਿਊਟੀ ਦੌਰਾਨ ਗੋਲੀ ਲੱਗਣ ਦੇ ਬਾਅਦ ਕੁਲਦੀਪ ਸਿੰਘ ਸ਼ਹੀਦ ਹੋ ਗਏ ਤੇ ਉਨ੍ਹਾਂ ਮ੍ਰਿਤਕ ਦੇਹ ਘਰ ਪਹੁੰਚੀ ਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਹੈ। ਫੌਜੀ ਦਸਤੇ ਦੇ ਵੱਲੋਂ ਜਿੱਥੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਤਾਂ ਉਥੇ ਹੀ ਪਰਿਵਾਰ ਨੇ ਆਪਣੇ ਸਹੀਦ ਪੁੱਤ ਨੂੰ ਨਮ ਅੱਖਾਂ ਨਾਲ ਵਿਧਾਈ ਦਿੱਤੀ ਹੈ।

ਪਰਿਵਾਰ ਨੂੰ ਰੋਸ: ਪਿੰਡ ਵਾਸੀਆਂ ਨੂੰ ਜਿੱਥੇ ਕੁਲਦੀਪ ਸਿੰਘ ਦੀ ਸ਼ਹਾਦਤ 'ਤੇ ਫ਼ਖ਼ਰ ਮਹਿਸੂਸ ਹੋ ਰਿਹਾ ਸੀ, ਉੱਥੇ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ 'ਤੇ ਰੋਸ ਵੀ ਵੇਖਣ ਨੂੰ ਮਿਲਿਆ ਕਿਉਕਿ ਪਰਿਵਾਰ ਮੁਤਾਬਿਕ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਮੌਕੇ 'ਤੇ ਹਾਜ਼ਰ ਜ਼ਰੂਰ ਹੋਏ ਸਨ ਪਰ ਉਹਨਾਂ ਵੱਲੋ ਨਾ ਤਾਂ ਪਰਿਵਾਰ ਨੂੰ ਹਮਦਰਦੀ ਜਤਾਈ ਅਤੇ ਨਾ ਹੀ ਪਰ ਪਰਿਵਾਰ ਨੂੰ ਕੋਈ ਸਰਕਾਰੀ ਸਹੂਲਤ ਦੇਣ ਦੀ ਗੱਲ ਕੀਤੀ ਅਤੇ ਬਿਨਾਂ ਅਫਸੋਸ ਕੀਤੇ ਹੀ ਵਾਪਸ ਚਲੇ ਗਏ।

Last Updated : Sep 4, 2024, 9:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.