ETV Bharat / state

ਅੱਜ ਇਸ ਜ਼ਿਲ੍ਹੇ ਵਿੱਚ ਬੰਦ ਰਹੇ ਬਾਜ਼ਾਰ, ਸੰਗਠਨਾਂ ਵੱਲੋਂ ਖੁੱਲ੍ਹੀਆਂ ਦੁਕਾਨਾਂ ਵੀ ਕਰਵਾਈਆ ਬੰਦ, ਜਾਣੋ ਵਜ੍ਹਾ - Market closed in Rupnagar - MARKET CLOSED IN RUPNAGAR

Market closed in Rupnagar: ਰੂਪਨਗਰ ਵਿੱਚ ਹੋਈ ਬੀਤੇ ਸਮੇਂ ਦੌਰਾਨ ਗਊ ਹੱਤਿਆ ਦੇ ਮਾਮਲੇ 'ਚ ਅੱਜ ਹਿੰਦੂ ਸੰਗਠਨਾਂ ਅਤੇ ਵਪਾਰਕ ਸੰਗਠਨਾਂ ਵੱਲੋਂ ਵੱਲੋਂ ਰੋਪੜ ਬੰਦ ਸੱਦਾ ਦਿੱਤਾ ਗਿਆ। ਉਨ੍ਹਾਂ ਵੱਲੋਂ ਅੱਜ ਬੰਦ ਦੀ ਕਾਲ ਸੰਕੇਤਕ ਰੂਪ ਵਿੱਚ ਦਿੱਤੀ ਗਈ ਹੈ। ਪੜ੍ਹੋ ਪੂਰੀ ਖ਼ਬਰ...

Market closed in Rupnagar
ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬੰਦ ਰਹੇ ਬਾਜ਼ਾਰ (ETV Bharat (ਪੱਤਰਕਾਰ, ਰੂਪਨਗਰ))
author img

By ETV Bharat Punjabi Team

Published : Oct 3, 2024, 2:58 PM IST

ਰੂਪਨਗਰ: ਅੱਜ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬੰਦ ਰਹੇ ਬਾਜ਼ਾਰ ਅਤੇ ਸੰਗਠਨਾਂ ਵੱਲੋਂ ਜਿਹੜੀਆਂ ਦੁਕਾਨਾਂ ਖੁੱਲੀਆਂ ਸਨ, ਉਨ੍ਹਾਂ ਨੂੰ ਵੀ ਜਾ ਕੇ ਬੰਦ ਕਰਵਾਇਆ ਗਿਆ। ਰੋਪੜ ਵਿੱਚ ਹੋਈ ਬੀਤੇ ਸਮੇਂ ਦੌਰਾਨ ਗਊ ਹੱਤਿਆ ਦੇ ਮਾਮਲੇ 'ਚ ਅੱਜ ਹਿੰਦੂ ਸੰਗਠਨਾਂ ਅਤੇ ਵਪਾਰਕ ਸੰਗਠਨਾਂ ਵੱਲੋਂ ਵੱਲੋਂ ਰੋਪੜ ਬੰਦ ਸੱਦਾ ਦਿੱਤਾ ਗਿਆ ਹੈ। ਇਸ ਦੇ ਬਾਬਤ ਅੱਜ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬਾਜ਼ਾਰ ਬੰਦ ਰਹੇ।

ਅੱਜ ਇਸ ਜ਼ਿਲ੍ਹੇ ਵਿੱਚ ਬੰਦ ਰਹੇ ਬਾਜ਼ਾਰ, ਸੰਗਠਨਾਂ ਵੱਲੋਂ ਖੁੱਲ੍ਹੀਆਂ ਦੁਕਾਨਾਂ ਵੀ ਕਰਵਾਈਆ ਬੰਦ (ETV Bharat (ਪੱਤਰਕਾਰ, ਰੂਪਨਗਰ))

ਕੌਮੀ ਰਾਜ ਮਾਰਗ ਨੂੰ ਜਾਮ ਕਰਨ ਤੋਂ ਵੀ ਨਹੀਂ ਹੋਵੇਗਾ ਗੁਰੇਜ

ਸੰਗਠਨਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚਲਦਾ ਰਿਹਾ, ਪਰ ਬੀਤੇ ਦਿਨ ਜਦੋਂ ਸੰਗਠਨਾਂ ਨੂੰ ਕੋਈ ਆਸ ਦਿਖਾਈ ਦਿੱਤੀ ਤਾਂ ਉਨ੍ਹਾਂ ਵੱਲੋਂ ਅੱਜ ਬੰਦ ਦੀ ਕਾਲ ਸੰਕੇਤਕ ਰੂਪ ਵਿੱਚ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਹੋਰ ਵੀ ਸਖ਼ਤ ਕਦਮ ਚੁੱਕੇ ਜਾਣਗੇ ਅਤੇ ਕੌਮੀ ਰਾਜ ਮਾਰਗ ਨੂੰ ਜਾਮ ਕਰਨ ਤੋਂ ਵੀ ਨਹੀਂ ਗੁਰੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਰੋਪੜ ਦੇ ਵਿੱਚ ਕਰੀਬ ਸੱਤ ਦਿਨ ਪਹਿਲਾਂ ਬਾਜ਼ਾਰ ਦੇ ਨਜ਼ਦੀਕ ਇੱਕ ਡੈਰੀ ਫਾਰਮ ਉੱਤੇ ਕਰੀਬ ਸੱਤ ਗਾਵਾਂ ਉੱਤੇ ਹਮਲਾ ਹੋਇਆ ਸੀ। ਜਿਸ ਵਿੱਚ ਪੰਜ ਤੋਂ ਛੇ ਗਊਆਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਸੀ ਅਤੇ ਇੱਕ ਗਾਂ ਦੀ ਇਸ ਹਮਲੇ ਦੌਰਾਨ ਮੌਤ ਵੀ ਹੋ ਗਈ ਸੀ। ਹਮਲਾਵਰਾਂ ਵੱਲੋਂ ਬੁਰਾ ਵਿਵਹਾਰ ਕਰਦੇ ਹੋਏ ਗਊਆਂ ਉੱਤੇ ਵਾਰ-ਵਾਰ ਵਾਰ ਕੀਤੇ ਗਏ ਸਨ। ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਸਨ ਅਤੇ ਇੱਕ ਗਾਂ ਦੇ ਪੇਟ ਵਿੱਚ ਹੀ ਚਾਕੂ ਲੱਗਿਆ ਹੋਇਆ ਛੱਡ ਕੇ ਹਮਲਾਵਰ ਭੱਜ ਗਿਆ ਸੀ।

ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਈ, ਤਾਂ ਇਸ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ

ਇਸ ਤੋਂ ਬਾਅਦ ਸ਼ਹਿਰ ਭਰ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਜਾਹਿਰ ਕੀਤਾ ਗਿਆ ਅਤੇ ਮਾਮਲਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬੜੀ ਸੰਜੀਦਗੀ ਨਾਲ ਉਸ ਵਕਤ ਲਿਆ ਗਿਆ ਸੀ, ਪਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸੱਤ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ। ਜਿਸ ਤੋਂ ਬਾਅਦ ਅੱਜ ਉਨ੍ਹਾਂ ਵੱਲੋਂ ਇੱਕ ਸੰਕੇਤਿਕ ਧਰਨਾ ਦਿੱਤਾ ਗਿਆ। ਜਿਸ ਦੇ ਅਧੀਨ ਅੱਜ ਸਵੇਰ ਤੋਂ ਹੀ ਕਰੀਬ 12 ਵਜੇ ਤੱਕ ਬਾਜ਼ਾਰ ਬੰਦ ਰੱਖੇ ਗਏ ਅਤੇ ਜੇਕਰ ਜਲਦ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਈ, ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੀ ਗੱਲ ਕਹੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.