ETV Bharat / state

SGPC ਵਲੋਂ ਬੁਲਾਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਕਈ ਅਹਿਮ ਮੁੱਦਿਆਂ 'ਤੇ ਲੱਗੀ ਮੋਹਰ - SGPC Internal Committee Meeting

author img

By ETV Bharat Punjabi Team

Published : Jun 9, 2024, 10:34 AM IST

SGPC Meeting: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ। ਜਿਸ 'ਚ ਕਈ ਅਹਿਮ ਮੁੱਦਿਆਂ 'ਤੇ ਮੋਹਰ ਲੱਗੀ ਹੈ, ਜਦਕਿ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਕੰਗਨਾ ਦੇ ਮਾਮਲੇ 'ਚ ਵੀ ਬਿਆਨ ਦਿੱਤਾ ਹੈ।

SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ
SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ (ETV BHARAT)
SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ (SGPC Meeting)

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿੱਚ ਜ਼ਿਆਦਾਤਰ ਪ੍ਰੋਗਰਾਮ ਅਜੰਡੇ ਉਹ ਟੀਮ ਦੇ ਹਨ, ਜਿਹੜੇ ਸਾਡੇ ਪ੍ਰਬੰਧਕ ਨਾਲ ਸਬੰਧਤ ਹੁੰਦੇ ਹਨ, ਪ੍ਰਬੰਧਕ ਏਜੰਡਿਆਂ 'ਤੇ ਜਿਆਦਾ ਵਿਚਾਰ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਹਲਕਾ ਪੱਧਰ ’ਤੇ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਪ੍ਰਚਾਰਕ ਜਥੇ ਹਰ ਪਿੰਡ ਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਹਲਕੇ ਵਿਚ ਹੋਣ ਵਾਲੇ ਅੰਮ੍ਰਿਤ ਸੰਚਾਰ ਲਈ ਸੰਗਤਾਂ ਨੂੰ ਤਿਆਰ ਕਰਨਗੇ।

ਗੁਰੂ ਸਾਹਿਬਾਨਾਂ ਦੇ ਦਿਨ: ਇਸ ਮੌਕੇ SGPC ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਜੀਦਗੀ ਦੇ ਨਾਲ ਇਹ ਗੱਲ ਆਪਣੇ ਮੈਂਬਰਾਂ ਨਾਲ ਸਾਂਝਾ ਕੀਤੀ ਹੈ ਕਿ ਦੋ ਵੱਡੀਆਂ ਸ਼ਤਾਬਦੀਆਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਗੁਰਿਆਈ ਸ਼ਤਾਬਦੀ ਸਮਾਗਮ, ਜਿਹੜਾ ਕਿ 450 ਸਾਲਾ ਅੰਮ੍ਰਿਤਸਰ 'ਚ 13 ਤੇ 14 ਸਤੰਬਰ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ ਅਤੇ ਨਾਲ ਹੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ 450 ਸਾਲਾ ਜੋਤੀ ਜੋਤ ਦਿਹਾੜੇ ਦੀ ਸ਼ਤਾਬਦੀ ਹੈ। ਉਹ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਗੁਰਦਵਾਰਾ ਬਾਉਲੀ ਸਾਹਿਬ ਵਿਖੇ ਬਹੁਤ ਵੱਡੇ ਪੱਧਰ 'ਤੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਇੰਨ੍ਹਾਂ ਸ਼ਤਾਬਦੀਆਂ ਦੇ ਪ੍ਰੋਗਰਾਮ ਤੋਂ ਇਲਾਵਾ ਪ੍ਰਧਾਨ ਜੀ ਨੇ ਸਾਰੇ ਮੈਂਬਰ ਸਾਹਿਬਾਨ ਨਾਲ ਵਿਚਾਰ ਕੀਤੀ ਹੈ। ਜਿਸ ਨੂੰ ਅਮਲੀ ਰੂਪ 'ਚ ਲਿਆਉਣ ਦਾ ਬੜਾ ਯੋਗਦਾਨ ਹੈ।

ਮੌਤ 'ਤੇ ਦੁੱਖ ਦਾ ਪ੍ਰਗਟਾਵਾ: ਅੰਤ੍ਰਿੰਗ ਕਮੇਟੀ ਦੀ ਬੈਠਕ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਾਮਲੇ ਵੀ ਵਿਚਾਰੇ ਗਏ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਸੁਖਚੈਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੇ ਨੌਜੁਆਨ ਸਪੁੱਤਰ ਭਾਈ ਹਰਚਰਨਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਦੀਪ ਕੌਰ ਖੋਖ ਦੇ ਜਵਾਈ ਭਾਈ ਮਨਜੋਤ ਸਿੰਘ ਦੇ ਅਕਾਲ ਚਲਾਣੇ ਸ਼ੋਕ ਮਤੇ ਪਾਸ ਕਰਦਿਆਂ ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਕਰਕੇ ਸ਼ਰਧਾਜਲੀ ਭੇਟ ਕੀਤੀ ਗਈ।

ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ: ਇਸ ਦੌਰਾਨ ਉਨ੍ਹਾਂ ਬੋਲਦਿਆਂ ਕਿਹਾ ਕਿ ਬੰਦੀ ਸਿੰਘਾਂ ਦਾ ਮੁੱਦਾ ਪੂਰੀ ਕੌਮ ਦਾ ਏਜੰਡਾ ਬਣ ਚੁੱਕਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਇਸ ਏਜੰਡੇ ਨੂੰ ਲੈ ਕੇ ਲੜਾਈ ਲੜ ਰਹੀ ਹੈ, ਬੜੇ ਮਜਬੂਤੀ ਨਾਲ ਇਸ 'ਤੇ ਗੱਲ ਰੱਖੀ ਹੈ। ਅਸੀਂ ਲਗਾਤਾਰ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਅਦਾਲਤਾਂ ਦਾ ਬੂਹਾ ਵੀ ਖੜਕਾਇਆ ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਬੰਦੀ ਸਿੰਘ ਰਿਹਾਅ ਹੋਣ। ਲੁਧਿਆਣਾ ਵਿੱਚ ਰਵਨੀਤ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਵੀ ਅਮਿਤ ਸ਼ਾਹ ਨੇ ਕਿਹਾ ਸੀ ਅਸੀਂ ਬੇਅੰਤ ਸਿੰਘ ਦੇ ਕਾਤਲ ਨਹੀਂ ਛੱਡਾਂਗੇ। ਭਾਈ ਮਹਿਤਾ ਨੇ ਕਿਹਾ ਕਿ ਇਸਦਾ ਸਿੱਧਾ ਮਤਲਬ ਹੈ ਕਿ ਉਹ ਬੰਦੀ ਸਿੰਘ ਨਹੀਂ ਛੱਡਣਾ ਚਾਹੁੰਦੇ ਪਰ ਸਾਨੂੰ ਇਨਸਾਫ ਅਦਾਲਤ ਤੋਂ ਮਿਲੇਗਾ।

ਕੰਗਨਾ ਦੇ ਥੱਪੜ ਦਾ ਮਾਮਲਾ: ਇਸ ਦੇ ਨਾਲ ਹੀ ਭਾਈ ਰਜਿੰਦਰ ਸਿੰਘ ਮਹਿਤਾ ਵੱਲੋਂ ਬੀਤੇ ਦਿਨੀ ਕੰਗਨਾ ਰਣੌਤ ਨਾਲ ਸੰਬੰਧਿਤ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਮਾਮਲੇ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਕੰਗਨਾ ਰਣੌਤ ਪੰਜਾਬੀਆਂ ਨੂੰ ਚੰਗਾ ਨਹੀਂ ਸਮਝਦੀ ਹੈ ਅਤੇ ਇਹੀ ਕਾਰਨ ਹੈ ਕਿ ਜਦੋਂ ਉਹ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਪਹੁੰਚੇ ਤਾਂ ਇਸ ਦੌਰਾਨ ਕੁਲਵਿੰਦਰ ਕੌਰ ਦੇ ਨਾਲ ਚੈਕਿੰਗ ਨੂੰ ਲੈ ਕੇ ਕੋਈ ਗੱਲਬਾਤ ਹੋਈ। ਜਿਸ ਦੌਰਾਨ ਪਹਿਲਾਂ ਤੋਂ ਹੀ ਕਿਸਾਨ ਮੋਰਚੇ ਦੇ ਉੱਤੇ ਬੀਬੀਆਂ ਨੂੰ ਗਲਤ ਟਿੱਪਣੀ ਕਰਨ ਕਰਕੇ ਪੰਜਾਬੀਆਂ ਦੇ ਰੋਸ ਨੂੰ ਝੱਲ ਰਹੀ ਕੰਗਨਾ ਰਣੌਤ ਵੱਲੋਂ ਜਦ ਕੁਲਵਿੰਦਰ ਕੌਰ ਨਾਲ ਆਪਣਾ ਕਥਿਤ ਗਲਤ ਰਵੱਈਆ ਅਪਣਾਇਆ ਗਿਆ ਤਾਂ ਇਸ ਦੌਰਾਨ ਉਕਤ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਹਨਾਂ ਨੂੰ ਹਿਮਾਚਲ ਤੋਂ ਟਿਕਟ ਦੇ ਕੇ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਹੈ ਤਾਂ ਉਹਨਾਂ ਨੂੰ ਦਿੱਲੀ ਸੱਦ ਕੇ ਬੋਲਣ ਦਾ ਲਹਿਜ਼ਾ ਵੀ ਸਿਖਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਬੀਬੀ ਕੁਲਵਿੰਦਰ ਕੌਰ ਦੇ ਨਾਲ ਹੈ।

ਸਰਬਜੀਤ ਤੇ ਅੰਮ੍ਰਿਤਪਾਲ ਦੀ ਜਿੱਤ: ਇਸ ਦੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ 'ਚ ਜਿੱਤ ਦੇ ਮਾਮਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੁਸ਼ੀ ਹੈ ਕਿ ਉਨ੍ਹਾਂ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਜੀ ਦੀ ਸ਼ਹਾਦਤ ਨੂੰ ਲੋਕਾਂ ਨੇ ਸਿੱਜਦਾ ਕੀਤਾ ਹੈ ਤੇ ਇੱਕ ਪਰਿਵਾਰ ਵਿਚੋਂ ਤਿੰਨ ਸਾਂਸਦ ਕੌਮ ਨੇ ਬਣਾਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ਹੀਦ ਬੇਅੰਤ ਸਿੰਘ ਦੇ ਪਿਤਾ ਜੀ ਨੂੰ ਸੰਗਤਾਂ ਨੇ ਸਾਂਸਦ ਬਣਾਇਆ ਤੇ ਫਿਰ ਸਰਬਜੀਤ ਸਿੰਘ ਦੇ ਮਾਤਾ ਬਿਮਲ ਕੌਰ ਖਾਲਸਾ ਜੀ ਨੂੰ ਸਾਂਸਦ ਬਣਾਇਆ ਤੇ ਹੁਣ ਕੌਮ ਨੇ ਸਰਬਜੀਤ ਸਿੰਘ ਨੂੰ ਜਿੱਤ ਦਾ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਸਰਬਜੀਤ ਸਿੰਘ ਖਾਲਸਾ ਬੰਦੀ ਸਿੰਘਾਂ ਦਾ ਮੁੱਦਾ ਲੋਕ ਸਭਾ ਦੇ ਵਿੱਚ ਰੱਖਣ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਭਾਈ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਰਿਹਾਈ ਲਈ ਵਕੀਲ ਦਿੱਤੇ ਹਨ ਪਰ ਅੱਗੇ ਉਨ੍ਹਾਂ ਨੂੰ ਛੱਡਣਾ ਅਦਾਲਤ ਦਾ ਫੈਸਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਛੱਡ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.