ਸੰਗਰੂਰ: ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦੀ ਘਟਨਾ ਵਿੱਚ ਹੁਣ ਤੱਕ 20 ਮੌਤਾਂ ਹੋ ਚੁੱਕੀਆਂ ਹਨ। ਇਸ ਸਬੰਧੀ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ ਉਨ੍ਹਾਂ ਨੇ ਦਿੜ੍ਹਬਾ ਸੁਨਾਮ ਅਤੇ ਚੀਮਾ ਥਾਣਿਆਂ ਵਿੱਚ ਕੇਸ ਦਰਜ ਕਰਵਾਇਆ ਗਿਆ ਹੈ।
ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਮਾਸਟਰਮਾਈਂਡ ਗ੍ਰਿਫ਼ਤਾਰ ਕੀਤੇ ਗਏ ਹਨ। ਇਹ ਮਾਸਟਰਮਾਈਂਡ ਇਸ ਕਰਕੇ ਹਨ ਕਿਉਂਕਿ ਇਨ੍ਹਾਂ ਦੋਨਾਂ ਖਿਲਾਫ਼ ਪਹਿਲਾਂ ਵੀ ਬਹੁਤ ਕੇਸ ਦਰਜ ਹਨ। ਮੁੱਖ ਮੁਲਜ਼ਮ ਹਰਮਨਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਸਸਤੀ ਸ਼ਰਾਬ ਬਣਾਉਣ ਦਾ ਮਾਸਟਰਮਾਈਂਡ ਹੈ। ਉਹ ਪਟਿਆਲਾ ਦੇ ਪੰਤਾਰਾ ਇਲਾਕੇ ਦੇ ਪਿੰਡ ਤਾਈਪੁਰ ਦਾ ਰਹਿਣ ਵਾਲਾ ਹੈ। ਯੂ-ਟਿਊਬ 'ਤੇ ਵੀਡੀਓ ਦੇਖਣ ਤੋਂ ਬਾਅਦ ਉਸ ਨੇ ਘਰ 'ਚ ਸਸਤੀ ਸ਼ਰਾਬ ਬਣਾਉਣ ਦੀ ਫੈਕਟਰੀ ਲਗਾ ਦਿੱਤੀ। ਇਹ ਉਸਦੀ ਪਹਿਲੀ ਡਿਲੀਵਰੀ ਸੀ। 32 ਸਾਲਾ ਗੁਰਲਾਲ ਸੰਗਰੂਰ ਦੇ ਪਿੰਡ ਉਬਾਂਵਾਲ ਦਾ ਰਹਿਣ ਵਾਲਾ ਹੈ। ਇਹ ਦੋ ਮੁੱਖ ਮੁਲਜ਼ਮ ਹਨ।
- " class="align-text-top noRightClick twitterSection" data="">
ਇਨ੍ਹਾਂ ਨਾਲ ਤੀਜਾ ਮੁਲਜ਼ਮ 25 ਸਾਲਾ ਮਨਪ੍ਰੀਤ ਸਿੰਘ ਉਰਫ਼ ਮਨੀ ਸੰਗਰੂਰ ਦੇ ਪਿੰਡ ਗੁੱਜਰਾਂ ਦਾ ਰਹਿਣ ਵਾਲਾ ਹੈ। ਇਸ ਪਿੰਡ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕੁੱਲ 10 ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚੋਂ 8 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਹੁਣ ਤੱਕ 14 ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ। 6ਲਾਸ਼ਾਂ ਸੰਸਕਾਰ ਕਰਨਾ ਹਜੇ ਬਾਕੀ ਹੈ। ਹੁਣ SIT ਇਸ ਮਾਮਲੇ ਦੀ ਜਾਂਚ ਕਰੇਗੀ।
ਦੂਜੇ ਪਾਸੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਅਨੁਸਾਰ ਪੁਲਿਸ ਨੇ ਇਸ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਹੁਣ ਤੱਕ 3 ਵੱਖ-ਵੱਖ ਐਫਆਈਆਰ ਦਰਜ ਕਰਕੇ ਇੱਕ ਔਰਤ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਮਾਸਟਰਮਾਈਂਡ ਵੀ ਸ਼ਾਮਲ ਹੈ।
ਇਨ੍ਹਾਂ ਨੇ ਸ਼ਰਾਬ ਬਣਾਉਣ ਲਈ ਨੋਇਡਾ ਦੀ ਫੈਕਟਰੀਆਂ ਵਿੱਚ ਥਿਨਰ ਦੀ ਵਰਤੋਂ ਕੀਤੀ ਜਾਂਦੀ ਹੈ। ਨੋਇਡਾ ਤੋਂ ਖਰੀਦਿਆ ਗਿਆ ਇਸ ਵਿੱਚ ਰੰਗ ਮਿਲਾਉਣ ਲਈ ਵੀ ਜੋ ਥਿਨਰ ਦੀ ਵਰਤੋਂ ਕੀਤੀ ਹੈ ਉਹ ਵੀ ਨੋਇਡਾ ਤੋਂ ਖਰੀਦਿਆ ਗਿਆ ਹੈ। ਬੋਤਲ ਅਤੇ ਇਸ ਦਾ ਢੱਕਣ ਲਾਉਣ ਵਾਲੀ ਮਸ਼ੀਨ ਨੂੰ ਵੀ ਲੁਧਿਆਣਾ ਤੋਂ ਖਰੀਦਿਆ ਗਿਆ ਸੀ।
ਹਰਮਨਪ੍ਰੀਤ ਅਤੇ ਗੁਰਲਾਲ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਸੁਖਵਿੰਦਰ ਖ਼ਿਲਾਫ਼ 4, ਮਨਪ੍ਰੀਤ ਖ਼ਿਲਾਫ਼ 2, ਗੁਰਲਾਲ ਖ਼ਿਲਾਫ਼ 5 ਅਤੇ ਹਰਮਨਪ੍ਰੀਤ ਖ਼ਿਲਾਫ਼ ਪਹਿਲਾਂ ਹੀ ਇੱਕ ਕੇਸ ਦਰਜ ਹੈ। ਇਹ ਦੋਵੇਂ ਪਹਿਲੀ ਵਾਰ ਸੰਗਰੂਰ ਜ਼ੇਲ੍ਹ ਵਿੱਚ ਇੱਕ-ਦੂਜੇ ਨੂੰ ਮਿਲੇ ਸਨ ਅਤੇ ਉੱਥੋਂ ਹੀ ਉਨ੍ਹਾਂ ਨੇ ਇਹ ਸਾਰੀ ਪਲੈਨਿੰਗ ਕੀਤੀ ਸੀ।
ਪਾਤੜਾਂ ਦੇ ਐਸ.ਐਚ.ਓ. ਖਿਲਾਫ਼ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਹਰਮਨਪ੍ਰੀਤ ਜੋ ਕੁਝ ਵੀ ਕਰ ਰਿਹਾ ਸੀ ਇਹ ਸਾਰਾ ਕੁਝ ਪਾਤੜਾਂ ਵਿੱਚ ਰਹਿ ਕੇ ਹੀ ਕਰ ਰਿਹਾ ਸੀ।
ਇਸ ਤੋਂ 200 ਲੀਟਰ ਮੀਥੇਨੌਲ ਸਮੱਗਰੀ ਵਾਲੀ ਸ਼ਰਾਬ ਬਰਾਮਦ ਕੀਤੀ ਹੈ। 280 ਰੁਪਏ ਦੀ ਬੋਤਲ 140 ਰੁਪਏ ਵਿੱਚ ਵਿਕ ਰਹੀ ਸੀ। 300 ਲੀਟਰ ਸ਼ਰਾਬ ਇਥਾਨੌਲ ਸਮਗਰੀ ਨਾਲ ਖਰੀਦੀ ਗਈ, ਜਿਸ ਵਿੱਚੋਂ 200 ਲੀਟਰ ਬਰਾਮਦ ਕੀਤੀ ਗਈ। 100 ਲੀਟਰ ਸ਼ਰਾਬ ਬੋਤਲਾਂ ਵਿੱਚ ਵੇਚੀ ਗਈ ਹੈ। ਅਜੇ ਤੱਕ ਕਰੀਬ 45 ਬੋਤਲਾਂ ਬਰਾਮਦ ਨਹੀਂ ਹੋਈਆਂ।
ਜ਼ਹਿਰੀਲੀ ਸ਼ਰਾਬ ਦੀ ਹੋਮ ਡਲਿਵਰੀ ਕੀਤੀ ਜਾ ਰਹੀ ਸੀ। ਇਹ ਤਰਲ ਘੋਲਨ ਵਾਲਾ ਅਤੇ ਈਥਾਨੌਲ ਵੇਚਣ ਵਾਲੀ ਨੋਇਡਾ ਦੀ ਇੱਕ ਕੰਪਨੀ ਤੋਂ ਹੀ ਖਰੀਦਿਆ ਗਿਆ ਸੀ। ਸ਼ਾਹੀ ਬਰਾਂਡ ਦੇ ਨਾਮ ਨਾਲ ਸ਼ਰਾਬ ਵੇਚੀ ਜਾ ਰਹੀ ਸੀ।
- ਸੰਗਰੂਰ ਨਕਲੀ ਸ਼ਰਾਬ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ 4 ਮੈਂਬਰੀ ਐਸ.ਆਈ.ਟੀ. ਦਾ ਗਠਨ - Sangrur Hootch Tragedy Update
- ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਸਖ਼ਤ, ਅੰਮ੍ਰਿਤਸਰ 'ਚ ਨਵੇਂ ਡੀਆਈਜੀ ਨੇ ਸੰਭਾਲਿਆ ਅਹੁਦਾ - Lok Sabha elections
- ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਆਮ ਲੋਕ - Martyred Warriors